ਪੁਨੀਤ ਮੰਗਲਾ ਨੂੰ ਮਿਲਿਆ ‘ਜਾਗਰਣ ਜੈਮਜ਼ ਆਫ਼ ਮਾਲਵਾ’ ਐਵਾਰਡ
ਪੰਜਾਬੀ ਜਾਗਰਣ ਅਤੇ ਦੈਨਿਕ
Publish Date: Sun, 04 Jan 2026 04:53 PM (IST)
Updated Date: Mon, 05 Jan 2026 04:06 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਪੰਜਾਬੀ ਜਾਗਰਣ ਅਤੇ ਦੈਨਿਕ ਜਾਗਰਣ ਪੰਜਾਬ ਦੇ ਉਨ੍ਹਾਂ ਹੀਰਿਆਂ ਨੂੰ ਪਛਾਣਦਾ ਹੈ ਜੋ ਪੰਜਾਬ ਵਿਚ ਆਪਣੀ ਕਾਲਬੀਅਤ ਰਾਹੀਂ ਲੋਕ ਸੇਵਾ ਕਰ ਰਹੇ ਹਨ, ਇਹ ਇਕ ਸੱਚਾ ਜਹੌਰੀ ਹੀ ਕਰ ਸਕਦਾ ਹੈ। ਮਾਲਵਾ ਖੇਤਰ ਵਿਚ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਪਵਨ ਕੁਮਾਰ ਐਂਡ ਕੰਪਨੀ ਦੇ ਮਾਲਕ ਪੁਨੀਤ ਮੰਗਲਾ ਨੂੰ ਵਧੀਆ ਫਰਟੀਲਾਇਜ਼ਰ ਅਤੇ ਪੈਸਟੀਸਾਇਡ ਅਵਾਰਡ ਮਿਲਣਾ ਇਕ ਆਪਣੇ ਆਪ ‘ਚ ਮਿਸਾਲ ਤੋਂ ਘੱਟ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੁਨੀਤ ਮੰਗਲਾ ਨੂੰ ਜਾਗਰਣ ਗਰੁੱਪ ਵੱਲੋਂ ਮੋਗਾ ਦੇ ਚੋਖਾ ਅੰਪਾਇਰ ‘ਚ ਕਰਵਾਏ ‘ਜਾਗਰਣ ਜੈਮਜ਼ ਆਫ਼ ਮਾਲਵਾ’ ਦਾ ਅਵਾਰਡ ਦਿੰਦਿਆਂ ਪ੍ਰਗਟ ਕੀਤਾ। ਉਨ੍ਹਾਂ ਪੁਨੀਤ ਮੰਗਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੋ ਤੁਹਾਡੀ ਕੰਪਨੀ ਮਾਲਵਾ ਖਿੱਤੇ ਦੇ ਕਿਸਾਨਾਂ ਦੀ ਸੇਵਾ ਕਰ ਰਹੀ ਹੈ ਸੰਲਾਘਾ ਯੋਗ ਹੈ। ਇਸ ਮੌਕੇ ਉਨ੍ਹਾਂ ਪਵਨ ਕੁਮਾਰ ਐਂਡ ਕੰਪਨੀ ਅਤੇ ਉਸ ਨਾਲ ਜੁੜੇ ਹਰ ਕਿਸਾਨ ਨੂੰ ਮਬਾਰਕਬਾਦ ਦਿੱਤੀ। ਇਸ ਮੌਕੇ ਪੁਨੀਤ ਮੰਗਲਾ ਨੇ ਕਿਹਾ ਅਵਾਰਡ ਪ੍ਰਾਪਤ ਕਰਨ ਸਮੇਂ ਆਖਿਆ ਕਿ ਅਜਿਹੇ ਅਵਾਰਡ ਪ੍ਰਾਪਤ ਕਰਨਾ ਸਮੁੱਚੇ ਕਿਸਾਨ ਭਾਈਚਾਰੇ ਅਤੇ ਕੰਪਨੀ ਨਾਲ ਜੁੜੇ ਹਰ ਉਸ ਮੈਂਬਰ ਦੀ ਬਦੌਲਤ ਹੀ ਹੈ ਜੋ ਅਜਿਹੇ ਮੌਕੇ ਮਿਲਦੇ ਹਨ। ਪੁਨੀਤ ਮੰਗਲਾ ਨੇ ਇਹ ਅਵਾਰਡ ਕਿਸਾਨਾਂ ਦੇ ਨਾਮ ਕਰਦਿਆਂ ਕਿਹਾ ਕਿ ਮੇਰੇ ਕਿਸਾਨ ਭਾਰਵਾਂ ਦੀ ਬਦੌਲਤ ਹੀ ਇਹ ਅਵਾਰਡ ਮਿਲਿਆ ਹੈ। ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਡਾ ਅਮਨਦੀਪ ਕੌਰ ਅਰੋੜਾ, ਜ਼ਿਲ੍ਹਾ ਪੈਲੇਨਿੰਗ ਬੋਰਡ ਦੇ ਚੇਅਰਮੈਨ ਬਰਿੰਦਰ ਕੁਮਾਰ ਸ਼ਰਮਾ ਮਧੇਕੇ, ਡੀਸੀ ਸਾਗਰ ਸੇਤੀਆ, ਮੇਅਰ ਪ੍ਰਵੀਨ ਸ਼ਰਮਾ ਅਤੇ ਇਲਾਕੇ ਦੇ ਪਤਵੰਤੇ ਹਾਜਰ ਸਨ।