ਪੀਐੱਸਸੀਐੱਸਟੀ ਵੱਲੋਂ ਜ਼ਿਲ੍ਹੇ ਦੇ ਬੈਸਟ 50 ਕਲੱਬਾਂ ਨੂੰ ਗ੍ਰਾਂਟ ਜਾਰੀ
ਭਾਰਤ ਸਰਕਾਰ ਦੀ ਮਨਿਸਟ
Publish Date: Sat, 17 Jan 2026 03:32 PM (IST)
Updated Date: Sun, 18 Jan 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਅਧੀਨ ਚੱਲ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਦੁਆਰਾ ਪੰਜਾਬ ਸਟੇਟ ਕਾਊਂਸਲ ਫ਼ਾਰ ਸਾਇੰਸ ਐਂਡ ਟੈਕਨਾਲੌਜੀ ਚੰਡੀਗੜ੍ਹ ਵੱਲੋਂ ਮੋਗਾ ਜ਼ਿਲ੍ਹੇ ਦੇ ਬੈਸਟ 50 ਇਕੋ ਕਲੱਬਾਂ ਨੂੰ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਵੱਖਵੱਖ ਗਤੀਵਿਧੀਆਂ ਕਰਵਾਉਣ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਆਸ਼ੀਸ਼ ਕੁਮਾਰ ਸ਼ਰਮਾ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਨੇ ਦੱਸਿਆ ਕਿ ਪੀਐਸਸੀਐਸਟੀ ਚੰਡੀਗੜ੍ਹ ਦੇ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਅਤੇ ਪ੍ਰੋਜੈਕਟ ਡਾਇਰੈਕਟਰ ਡਾ. ਮੰਦਾਕਨੀ ਠਾਕੁਰ ਦਾ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਹ ਕਦਮ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਵੱਲੋਂ ਵਾਤਾਵਰਣ ਨੂੰ ਸੰਭਾਲਣ ਲਈ ਜ਼ਿਲ੍ਹੇ ਦੇ 50 ਸਕੂਲਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਸਕੂਲ ਫੰਡ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਕੋਆਰਡੀਨੇਟਰ ਵਾਤਾਵਰਣ ਸਿੱਖਿਆ ਪ੍ਰੋਗਰਾਮ ਡਾ. ਦੀਪਕ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਚੁਣੇ ਗਏ ਇਕੋ ਕਲੱਬਾਂ ਵੱਲੋਂ ਮਿਸ਼ਨ ਲਾਈਫ਼ ਫ਼ਾਰ ਲਾਈਫ਼ ਸਟਾਈਲ ਇਨਵਾਇਰਮੈਂਟ ਦੇ ਥੀਮਾਂ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਵਿਚ ਭਵਿੱਖ ਦੇ ਵਾਤਾਵਰਣ ਪ੍ਰਤੀ ਚੇਤਨਾ ਪੈਦਾ ਕਰਨ ਲਈ ਵੇਸਟ ਮਟੀਰੀਅਲ ਤੋਂ ਕੱਪੜੇ ਦੇ ਬੈਗ ਤਿਆਰ ਕਰਨਾ, ਪੇਪਰ ਦੀ ਮੁੜ ਵਰਤੋਂ, ਵਰਮੀ ਖ਼ਾਦ ਤੋਂ ਕਿਚਨ ਗਾਰਡਨ ਤਿਆਰ ਕਰਨਾ, ਹਰਬਲ ਤੇ ਮੈਡੀਸਨਲ ਪਲਾਂਟ ਗਾਰਡਨ, ਖ਼ਰਾਬ ਹੋਏ ਇਲੈਕਟ੍ਰਾਨਿਕਸ ਦੇ ਸਮਾਨ ਤੋਂ ਸਜ਼ਾਵਟੀ ਅਤੇ ਵਰਤਣਯੋਗ ਵਸਤੂਆਂ ਤਿਆਰ ਕਰਨੀਆਂ, ਪਾਣੀ ਨੂੰ ਬਚਾਉਣ ਲਈ ਤੁਪਕਾ ਪ੍ਰਣਾਲੀ ਮਾਡਲ ਨੂੰ ਵੇਸਟ ਮਟੀਰੀਅਲ ਤੋਂ ਤਿਆਰ ਕਰਨਾ ਦੱਸਿਆ ਜਾਵੇਗਾ।