ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਕੀਤਾ ਪ੍ਰਦਰਸ਼ਨ
ਕੌਮੀ ਇਨਸਾਫ ਮੋਰਚੇ ਦੇ ਸੱਦੇ ਤਹਿਤ ਸਜ਼ਾਵਾਂ
Publish Date: Sun, 15 Mar 2026 04:38 PM (IST)
Updated Date: Mon, 16 Mar 2026 04:04 AM (IST)

ਕੌਮੀ ਇਨਸਾਫ ਮੋਰਚਾ ਦੇ ਸੱਦੇ ’ਤੇ ਕੀਤਾ ਰੋਸ ਦਾ ਪ੍ਰਗਟਾਵਾ ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ, ਘੱਲ ਕਲਾਂ : ਕੌਮੀ ਇਨਸਾਫ ਮੋਰਚੇ ਦੇ ਸੱਦੇ ਤਹਿਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਤੇ ਮੋਦੀ ਸਰਕਾਰ ਵੱਲੋਂ ਜੇਲ੍ਹ ਚ ਡੱਕੇ ਸਿੰਘ ਬੰਦੀਆਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਮੌਕੇ ਮੋਗਾ - ਫਿਰੋਜ਼ਪੁਰ ਰੋੜ ਤੇ ਸਥਿਤ ਪਿੰਡ ਜੋਗੇਵਾਲਾ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਵਿਰੋਧ ਪ੍ਰਦਰਸ਼ਨ ਵਿਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਭਰਮੀ ਸ਼ਮੂਲੀਅਤ ਕੀਤੀ ਗਈ। ਇਹ ਸ਼ਮੂਲੀਅਤ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਦੀ ਆਗਵਾਈ ਹੇਠ ਕੀਤੀ ਗਈ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਸੂਬਾਈ ਆਗੂ ਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖੁਰਦ ਤੇ ਜ਼ਿਲ੍ਹਾ ਖਜ਼ਾਨਚੀ ਕੁਲਜੀਤ ਸਿੰਘ ਪੰਡੋਰੀ ਅਰਾਈਆਂ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਸ਼ਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਤੇ ਸਿਆਸੀ ਕੈਦੀ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਜੇਲ੍ਹਾਂ ਵਿਚ ਡੱਕੇ ਹਨ, ਜਦ ਕਿ ਭਾਰਤੀ ਸੰਵਿਧਾਨ ਤਹਿਤ ਹਰ ਇਕ ਕੈਦੀ ਨੂੰ ਸਜ਼ਾ ਪੂਰੀ ਹੋਣ ਦੌਰਾਨ ਜੇਲ੍ਹ ਵਿਚੋਂ ਰਿਹਾਈ ਦੀ ਮਨਜੂਰੀ ਦਿੰਦਾ ਹੈ। ਭਾਜਪਾ ਸਰਕਾਰ ਸੰਵਿਧਾਨ ਦਾ ਵੀ ਪੂਰਨ ਤੌਰ ਤੇ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਸੱਤਾਂ ਦੇ ਨਸ਼ੇ ਵਿਚ ਚੂਰ ਕੇਂਦਰ ਦੀ ਭਾਜਪਾਂ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਵਿਚ ਕਹਿੰਦੇ ਹਨ ਕਿ ਜਿੰਨਾਂ ਸਮਾਂ ਸਿੱਖ ਕੈਦੀ ਤੇ ਸਿਆਸੀ ਕੈਦੀ ਮੁਆਫੀ ਨਹੀਂ ਮੰਗਦੇ ਉਨਾਂ ਸਮਾਂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਇਹ ਬਿਆਨ ਸੰਵਿਧਾਨ ਦੇ ਮੰਦਰ ਵਿਚ ਖੜ੍ਹ ਕੇ ਦੇਣਾ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੈ। ਇਸ ਲਈ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਭਾਜਪਾਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਫੇਰੀ ਦੌਰਾਨ ਕਾਲੇ ਝੰਡੇ ਦਿਖਾ ਕਿ ਤਿੱਖਾ ਵਿਰੋਧ ਕੀਤਾ। ਇਸ ਵਿਰੋਧ ਪ੍ਰਦਰਸ਼ਨ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ ਬਲਾਕ ਪ੍ਰਧਾਨ, ਕੁਲਦੀਪ ਸਿੰਘ ਖੁਖਰਾਣਾ, ਤਾਰ ਸਿੰਘ ਖੁਖਰਾਣਾ, ਚਮਕੌਰ ਸਿੰਘ, ਲਖਵੀਰ ਸਿੰਘ ਰੋਡੇ, ਨਿਰਮਲ ਸਿੰਘ ਨੱਥੂਵਾਲ, ਗੁਰਤੇਜ ਸਿੰਘ, ਮਲਕੀਤ ਸਿੰਘ, ਰਾਜਾ ਸਿੰਘ ਛੋਟਾ ਘਰ, ਨਾਹਰ ਸਿੰਘ ਮੰਗੇਵਾਲਾ, ਗੁਰਪ੍ਰੀਤ ਸਿੰਘ, ਨੈਬ ਸਿੰਘ ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਖੁਖਰਾਣਾ, ਬਲਵੀਰ ਸਿੰਘ, ਕੇਵਲ ਸਿੰਘ ਝੰਡੇਆਣਾ, ਲਖਵੀਰ ਸਿੰਘ ਡਗਰੂ, ਅਵਤਾਰਾ ਸਿੰਘ ਡਗਰੂ, ਜਰਨੈਲ ਸਿੰਘ ਡਗਰੂ, ਮੰਦਰ ਸਿੰਘ ਕਾਹਨ ਸਿੰਘ ਵਾਲਾ, ਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਮੰਦਰ ਸਿੰਘ ਝੰਡੇਆਣਾ, ਰੂਪ ਸਿੰਘ ਝੰਡੇਅਆਣਾ, ਮਲਕੀਤ ਸਿੰਘ ਝੰਡੇਆਣਾ, ਲਖਵੀਰ ਸਿੰਘ ਸਿੰਘਾਂਵਾਲਾ, ਅਵਤਾਰ ਸਿੰਘ ਖੁਖਰਾਣਾ, ਪਰਮਜੀਤ ਸਿੰਘ ਖੁਖਰਾਣਾ, ਹਰਨੇਕ ਸਿੰਘ ਖੁਖਰਾਣਾ, ਜਸਵੀਰ ਸਿੰਘ ਲੰਬੜਦਾਰ, ਮਲਕੀਤ ਸਿੰਘ ਝੰਡੇਆਣਾ, ਰੂਪ ਸਿੰਘ ਝੰਡੇਆਣਾ, ਦਰਸ਼ਨ ਸਿੰਘ ਝੰਡੇਆਣਾ ਸ਼ਾਮਲ ਹੋਏ।