ਕਿਸਾਨਾਂ ’ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਦਾ ਘਿਰਾਓ
ਕਿਸਾਨ ਮਜ਼ਦੂਰ ਮੋਰਚੇ ਦੇ
Publish Date: Thu, 05 Feb 2026 04:08 PM (IST)
Updated Date: Fri, 06 Feb 2026 04:02 AM (IST)

ਵੱਖ-ਵੱਖ ਜਥੇਬੰਦੀਆਂ ਨੇ ਡਾ. ਅਰੋੜਾ ਦੇ ਘਰ ਅੱਗੇ ਲਾਇਆ ਘਰਨਾ ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਕਿਸਾਨ ਮਜ਼ਦੂਰ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ, ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਰਣਬੀਰ ਸਿੰਘ ਰਾਣਾ ਸੂਬਾ ਜਨਰਲ ਸਕੱਤਰ, ਲਖਵੀਰ ਸਿੰਘ ਦੌਧਰ ਸੂਬਾ ਆਗੂ, ਜਗਮੋਹਣ ਸਿੰਘ ਜ਼ਿਲ੍ਹਾ ਆਗੂ ਇਨ੍ਹਾਂ ਆਗੂਆਂ ਦੀ ਅਗਵਾਈ ਹੇਠ ਮੋਗਾ ਹਲਕੇ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਉਨ੍ਹਾਂ ਦੇ ਦਰਵਾਜ਼ੇ ਅੱਗੇ 4 ਘੰਟੇ ਲਗਾਤਾਰ ਧਰਨਾ ਲਾ ਕੇ ਯਾਦ ਪੱਤਰ ਅਤੇ ਚੇਤਾਵਨੀ ਪੱਤਰ ਸੋਂਪਿਆ ਗਿਆ। ਜਿਸ ਵਿਚ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਬਾਰੇ ਯਾਦ ਦਵਾਉਦਿਆਂ ਆਗੂਆਂ ਨੇ ਕਿਹਾ ਕਿ 19 ਦਸੰਬਰ 2025 ਨੂੰ ਪੰਜਾਬ ਸਰਕਾਰ ਨਾਲ ਕੇਐੱਮਐੱਮ ਦੇ ਆਗੂਆਂ ਨਾਲ ਮੀਟਿੰਗ ਵਿਚ ਇਹ ਮੰਗਾਂ ’ਤੇ ਸਹਿਮਤੀ ਪ੍ਰਗਟਾਈ ਸੀ ਅਤੇ ਬਾਕੀ ਰਹਿੰਦੀਆਂ ਮੰਗਾ ਨੂੰ ਗਲਬਾਤ ਰਾਹੀਂ ਹਲ ਕਰਨ ਲਈ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜਿਵੇਂ ਬਿਜ਼ਲੀ ਸੋਧ ਐਕਟ 2025, ਭਾਰਤ/ਅਮਰੀਕਾ ਜਿਵੇਂ ਸੋਇਆਬੀਨ, ਕਪਾਹ, ਮੱਕਾ, ਦੁੱਧ ਉਤਪਾਦ ਮੁਫ਼ਤ ਟਰੇਡ ਐਗਰੀਮੈਂਟ ਰੱਦ ਕੀਤਾ ਜਾਵੇ, ਮਨਰੇਗਾ ਸਕੀਮ ਦਾ ਨਾਮ ਜੀਰਾਮਜੀ ਨੂੰ ਬਦਲ ਕੇ ਮਨਰੇਗਾ ਹੀ ਬਹਾਲ ਕੀਤਾ ਜਾਵੇ। ਸ਼ੰਭੂ, ਖਨੋਰੀ ਬਾਰਡਰ ’ਤੇ ਕਿਸਾਨ ਅੰਦੋਲਨ ਦਿਲੀ/2 ਅਤੇ ਇਕ ਪਾਸੇ 19 ਮਾਰਚ 2025 ਨੂੰ ਕੇਂਦਰ ਸਰਕਾਰ ਅਤੇ ਪੰਜਾਬ ਦੇ ਮੰਤਰੀਆਂ ਨਾਲ ਕਿਸਾਨ ਆਗੂਆਂ ਨਾਲ ਮੀਟਿੰਗ ਸੱਦ ਕੇ ਪਿੱਠ ’ਚ ਛੁਰਾ ਮਾਰ ਕੇ ਸ਼ੰਭੂ ਖਨੋਰੀ ਬਾਰਡਰ ’ਤੇ ਕਿਸਾਨਾਂ ਦਾ ਸਾਰਾ ਸਾਜੋਸਾਮਾਨ ਸਮੇਤ ਟਰੈਕਟਰਟਰਾਲੀਆਂ ਖ਼ੁਰਦਬੁਰਦ ਕੀਤੀਆਂ ਜੋ ਸਾਰੇ ਸਮਾਨ ਦੀ ਕੀਮਤ ਤਿੰਨ ਕਰੋੜ ਸਤੱਤਰ ਲੱਖ ਰੁਪਏ ਦੀ ਪੰਜਾਬ ਸਰਕਾਰ ਭਰਪਾਈ ਕਰੇ। 2025 ’ਚ ਹੜਾਂ ਦੌਰਾਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਜੋ ਅਜੇ ਤੱਕ ਵੀ ਹੜ ਪੀੜਤ ਕਿਸਾਨਾਂ ਦਾ ਮੁਆਵਜ਼ਾ ਬਾਕੀ ਹੈ, ਉਹ ਜਲਦੀ ਦਿੱਤਾ ਜਾਵੇ, ਭੂਮੀ ਅਧਿਗ੍ਰਹਿਣ ਕਾਨੂੰਨ 2013 ’ਚ ਕੀਤੀਆਂ ਸੋਧਾਂ ਤੁਰੰਤ ਵਾਪਸ ਲਈਆਂ ਜਾਣ, ਐੱਮਐੱਸਪੀ ਗਰੰਟੀ ਕਾਨੂੰਨ ਬਣਾਇਆਂ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਕਤ ਕੀਤਾ ਜਾਵੇ, ਮਨਰੇਗਾ ਅਧੀਨ ਛੋਟੇ ਕਿਸਾਨਾਂ, ਮਜ਼ਦੂਰਾਂ ਨੂੰ 200 ਦਿਨ ਕੰਮ ’ਤੇ 700 ਰੁਪਏ ਪ੍ਰਤੀ ਦਿਨ ਦਿਹਾੜੀ ਦਿੱਤੀ ਜਾਵੇ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਚਾਰ ਲੇਬਰ ਕੋਡ ਵਾਪਿਸ ਲਵੋ। ਪੰਜਾਬ ਸਰਕਾਰ ਆਵਾਰਾ ਪਸ਼ੂਆਂ ਦੀ ਪ੍ਰਬੰਧ ਕਰਕੇ ਸੜਕਾਂ ਤੋਂ ਹਟਾਵੇ, ਆਵਾਰਾ ਪਸ਼ੂਆਂ ਕਾਰਨ ਦਿਨਦਿਹਾੜੇ ਐਕਸੀਡੈਂਟ ਹੋ ਕੇ ਕੀਮਤੀ ਜਾਨਾਂ ਜਾ ਰਹੀਆਂ ਹਨ। ਅਖ਼ੀਰ ’ਤੇ ਆਗੂਆਂ ਨੇ ਕਿਹਾ ਕਿ ਜੇਕਰ ਦਿੱਤੇ ਹੋਏ ਅੱਜ ਯਾਦ ਪੱਤਰ ’ਚ ਲਿਖੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਜਲਦੀ ਵੱਡੀ ਮੀਟਿੰਗ ਕਰਕੇ ਤਿੱਖਾ ਐਕਸ਼ਨ ਕਰੇਗਾ। ਇਸ ਮੌਕੇ ਤੋਤਾ ਸਿੰਘ ਅਗਜੈਕਟਿਵ ਮੈਂਬਰ ਪੰਜਾਬ, ਬਾਜ ਸਿੰਘ ਸੰਗਲਾ ਕੋਰ ਕਮੇਟੀ ਮੈਂਬਰ, ਜਗਰੂਪ ਸਿੰਘ ਰੰਡਿਆਲਾ ਜ਼ਿਲ੍ਹਾ ਪ੍ਰਧਾਨ ਮੋਗਾ, ਰਣਜੀਤ ਸਿੰਘ ਬੁੱਟਰ, ਨਛੱਤਰ ਸਿੰਘ ਹੇਅਰ, ਜਰਨੇਲ ਸਿੰਘ, ਦਰਸ਼ਨ ਸਿੰਘ ਮੋਗਾ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਲਲਿਹਾਂਦੀ ਜ਼ਿਲ੍ਹਾ ਸਕੱਤਰ, ਜਗਰਾਜ ਸਿੰਘ ਦੱਦਾਹੂਰ, ਰਾਜੂ ਪੱਤੋ, ਅਜਮੇਰ ਸਿੰਘ ਕਿਸ਼ਨਪੁਰਾ, ਕਰਮਜੀਤ ਸਿੰਘ ਦੌਧਰ, ਗੁਰਜੀਤ ਸਿੰਘ, ਜਗਿੰਦਰ ਸਿੰਘ, ਸਵਰਨ ਸਿੰਘ, ਜਗਤਾਰ ਸਿੰਘ ਆਦਿ ਕਿਸਾਨ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।