ਆਲੂਆਂ ਦੀ ਫ਼ਸਲ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ
ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ
Publish Date: Thu, 26 Feb 2026 05:10 PM (IST)
Updated Date: Fri, 27 Feb 2026 04:05 AM (IST)

20 ਰੁਪਏ ਪ੍ਰਤੀ ਕਿੱਲੋ ਐੱਮਐੱਸਪੀ ਤੈਅ ਕਰਨ ਦੀ ਕੀਤੀ ਮੰਗ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਦੀ ਆਲੂਆਂ ਦੀ ਰੁਲ਼ ਰਹੀ ਫ਼ਸਲ ਨੂੰ ਲੈਕੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫ਼ੂਵਾਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਅੱਗੇ ਤਿੰਨ ਘੰਟੇ ਲਈ ਧਰਨਾ ਲਗਾਇਆ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਸਬੋਧਨ ਕਰਦਿਆਂ ਕਿਹਾ ਕਿ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਦੀ ਰੁਲ਼ ਰਹੀ ਫ਼ਸਲ ਆਲੂਆਂ ਦਾ ਘੱਟੋਂ ਘੱਟ ਸਮਰਥਨ ਮੁੱਲ 20 ਰੁਪਏ ਕਿੱਲੋ ਤਹਿ ਕਰਕੇ ਸਰਕਾਰੀ ਖ਼ਰੀਦ ਦੀ ਗਰੰਟੀ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕੇ ਪੰਜਾਬ ਵਿਚ ਕਰੀਬ 3 ਲੱਖ ਏਕੜ ਜ਼ਮੀਨ ਆਲੂਆਂ ਦੀ ਫਸਲ ਹੇਠ ਹੈ। ਆਲੂ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ’ਚੋਂ ਇਕ ਹੈ ਮੁਲਕ ਦਾ ਕਰੀਬ 60 ਫ਼ੀਸਦੀ ਆਲੂ ਬੀਜ ਦੇ ਰੂਪ ਚ ਪੰਜਾਬ ’ਚੋਂ ਵਰਤਿਆ ਜਾਂਦਾ ਹੈ। ਇਸ ਅਹਿਮ ਫ਼ਸਲ ਨੂੰ ਰੁਲਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੋਗਾ ਦੇ ਜਰਨਲ ਸਕੱਤਰ ਚਮਕੌਰ ਸਿੰਘ ਰੋਡੇ, ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਕਿਹਾ ਕੇ ਇਸ ਸਾਲ ਗੰਨਾ, ਕਣਕ ਤੇ ਝੋਨੇ ਦਾ ਝਾੜ ਬਹੁਤ ਘੱਟ ਰਿਹਾ, ਉੱਪਰੋਂ ਹੜ੍ਹਾਂ ਦੀ ਮਾਰ ਪਈ, ਜਿਸ ਕਰਕੇ ਕਿਸਾਨੀ ਬਹੁਤ ਬੁਰੇ ਆਰਥਿਕ ਸੰਕਟ ’ਚ ਫਸ ਚੁੱਕੀ ਹੈ। ਹੁਣ ਆਲੂ 3 ਤੋਂ 5 ਰੁਪਏ ਦੇ ਦਰਮਿਆਨ ਵਿਕ ਰਿਹਾ ਤੇ ਕਈ ਥਾਈਂ ਰੇਟ ਘੱਟ ਕਰਕੇ ਕਿਸਾਨਾਂ ਲਈ ਆਲੂ ਪੁੱਟਣ ਲਈ ਲੇਬਰ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਆਗੂਆਂ ਕਿਹਾ ਇਕ ਆਲੂ ਦਾ ਚਿਪਸ ਦਾ ਪੈਕਟ 20 ਰੁਪਏ ਅਤੇ ਕਿਸਾਨ ਕਈ ਥਾਈਂ ਆਲੂ ਜ਼ਮੀਨ ’ਚ ਵਾਹੁਣ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕਿਹਾ ਸਰਕਾਰ ਦੀਆਂ ਨੀਤੀਆਂ ਕਰਕੇ ਕਿਸਾਨਾਂ ਲਈ ਖੇਤੀ ਘਾਟੇ ਦਾ ਅਤੇ ਕਾਰਪੋਰੇਟ ਲਈ ਮੁਨਾਫ਼ੇ ਦਾ ਸਾਧਨ ਬਣ ਚੁੱਕਾ। ਇਸੇ ਲਈ ਖੇਤੀ ਖੇਤਰ ਕਾਰਪੋਰੇਟ ਹਵਾਲੇ ਕੀਤਾ ਜਾ ਰਿਹਾ ਅਤੇ ਕਿਸਾਨਾਂ ਨੂੰ ਬੇਸਹਾਰਾ ਛੱਡਿਆ ਜਾ ਰਿਹਾ।ਆਗੂਆਂ ਕਿਹਾ ਕੇ ਖੇਤੀ ਸੂਬਿਆਂ ਦਾ ਅਧਿਕਾਰ ਖੇਤਰ ਹੈ। ਪੰਜਾਬ ਸਰਕਾਰ ਘੱਟੋਂ ਘੱਟ ਸਮਰਥਨ ਮੁੱਲ ਦਾ ਵਾਅਦਾ ਕਰਕੇ ਸੱਤਾ ’ਚ ਆਈ ਸੀ ਪਰ ਵਾਅਦਾ ਵਫ਼ਾ ਨਹੀਂ ਕੀਤਾ। ਪੰਜਾਬ ਸਰਕਾਰ ਘੱਟੋ ਘੱਟ ਆਲੂ, ਮਟਰ, ਗੋਭੀ , ਮੱਕੀ, ਬਾਸਮਤੀ, ਮੂੰਗੀ ਦਾ ਸਮਰਥਨ ਮੁੱਲ ਤਹਿ ਕਰਕੇ ਖ਼ਰੀਦ ਦੀ ਗਰੰਟੀ ਕਰੇ। ਆਲੂਆਂ ਨੂੰ ਰੁਲਦਿਆਂ ਵੇਖ ਕੇ ਅੱਖਾਂ ਮੀਟਣ ਵਾਲੀ ਸਰਕਾਰ ਕਿਸਾਨ ਦੋਖੀ ਹੋਵੇਗੀ। ਕਿਰਤੀ ਕਿਸਾਨ ਯੂਨੀਅਨ ਨੇ ਆਲੂਆਂ ਦੇ ਸਮਰਥਨ ਮੁੱਲ ਲਈ ਸੰਘਰਸ਼ ਵਿੱਢਣ ਦੀ ਤਿਆਰੀ ਕਰ ਲਈ ਹੈ ਅਤੇ ਇਸੇ ਸੰਦਰਭ ਵਿਚ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਨੇ ਧਰਨੇ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਭੇਜੇ ਗਏ ਤਹਿਸੀਲਦਾਰ ਅਮਨਦੀਪ ਸਿੰਘ ਮੋਗਾ ਜ਼ਰੀਏ ਪੰਜਾਬ ਸਰਕਾਰ ਦੇ ਨਾਮ ਮੁੱਖ ਮੰਤਰੀ ਭਗਵੰਤ ਮਾਨ ਵੱਲ ਮੰਗ ਪੱਤਰ ਵੀ ਸੌਂਪਿਆ ਅਤੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਜਲਦ ਆਲੂ, ਗੋਭੀ, ਮਟਰ, ਮੱਕੀ, ਮੂੰਗੀ ਤੇ ਬਾਸਮਤੀ ਦੀ ਐੱਮਐੱਸਪੀ ਤਹਿਤ ਖ਼ਰੀਦ ਗਰੰਟੀ ਲਾਜ਼ਮੀ ਲਾਗੂ ਕਰੇ। ਅੱਜ ਦੇ ਧਰਨੇ ਵਿਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ, ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਵਿੱਤ ਸਕੱਤਰ ਕੁਲਜੀਤ ਸਿੰਘ ਪੰਡੋਰੀ, ਔਰਤ ਵਿੰਗ ਦੇ ਜ਼ਿਲ੍ਹਾ ਕਨਵੀਨਰ ਛਿੰਦਰਪਾਲ ਕੌਰ ਰੋਡੇਖੁਰਦ,ਯੂਥ ਆਗੂ ਬੇਅੰਤ ਸਿੰਘ ਮੱਲੇਆਣਾ, ਗੁਰਪ੍ਰੀਤ ਸਿੰਘ ਭੈਣੀ, ਸਾਰਜ ਸਿੰਘ ਪੰਡੋਰੀ, ਗੁਰਜਿੰਦਰ ਸਿੰਘ ਘੱਲਕਲਾਂ ਮੋਹਨ ਸਿੰਘ, ਅਵਤਾਰ ਸਿੰਘ ਡਾਲਾ, ਬੂਟਾ ਸਿੰਘ ਤਖਾਣਵੱਧ, ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ,ਤੀਰਥ ਸਿੰਘ ਘੱਲ ਕਲਾਂ, ਅਜਮੇਰ ਸਿੰਘ ਛੋਟਾਘਰ, ਕੁਲਦੀਪ ਖੁਖਰਾਣਾ ਅਤੇ ਬਲਜੀਤ ਲੰਡੇ ਨੇ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਸਟੇਜ ਸੰਚਾਲਨ ਕੀਤਾ। ਅੰਤ ਵਿਚ ਔਰਤ ਵਿੰਗ ਦੇ ਜ਼ਿਲ੍ਹਾ ਕਨਵੀਨਰ ਛਿੰਦਰਪਾਲ ਕੌਰ ਰੋਡੇਖੁਰਦ ਨੇ ਹਾਜ਼ਰਾਂ ਧੰਨਵਾਦ ਕੀਤਾ। ਇਸ ਮੌਕੇ ਬਲਜੀਤ ਕੌਰ, ਸੁਰਜੀਤ ਕੌਰ ਨੱਥੂਵਾਲਾ, ਨਿਰਮਲ ਸਿੰਘ, ਕੁਲਵੰਤ ਸਿੰਘ ਰਾਜਿਆਣਾ, ਗੁਰਮੇਲ ਲੰਡੇ, ਸੁਖਦੇਵ ਸਿੰਘ, ਜਸਵੰਤ ਸਿੰਘ ਮੰਗਾ,ਛਿੰਦਰ ਸਿੰਘ ਮੱਲੇਆਣਾ,ਹਰਮਨ ਸ਼ਾਹ, ਬਲਵਿੰਦਰ ਸਿੰਘ, ਚਮਕੌਰ ਢੁੱਡੀਕੇ, ਮਨਪ੍ਰੀਤ ਸਿੰਘ ਘੱਲ ਕਲਾਂ, ਲਖਵੀਰ ਸਿੰਘ ਰੋਡੇ ਚਰਨਜੀਤ ਸਿੰਘ, ਦਵਿੰਦਰ ਭੈਣੀ ਧਰਮ ਸਿੰਘ ਵਾਲਾ, ਸਰਬਜੀਤ ਲੰਗੇਆਣਾ ਅਤੇ ਅਵਤਾਰ ਸਿੰਘ ਖਾਈ ਆਦਿ ਕਿਸਾਨ ਹਾਜ਼ਰ ਸਨ।