ਸੜਕ ਹਾਦਸੇ ਰੋਕਣ ਲਈ ਪਾਬੰਦੀ ਦੇ ਆਦੇਸ਼ ਜਾਰੀ
ਜ਼ਿਲ੍ਹਾ ਮੈਜਿਸਟ ੍ਰੇਟ-ਕਮ-ਡਿ ਪਟੀ
Publish Date: Mon, 12 Jan 2026 04:03 PM (IST)
Updated Date: Tue, 13 Jan 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ-2023 ਦੀ ਧਾਰਾ-163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿਚ ਉਸਾਰੀ ਦੇ ਕੰਮਾਂ ਵਿਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ ਅਤੇ ਇੱਟਾਂ ਆਦਿ ਨੂੰ ਬਿਨਾਂ ਢਕੇ ਆਵਾਜਾਈ ਕਰਨ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਅਕਤੀਆਂ ਵੱਲੋਂ ਉਸਾਰੀ ਦੇ ਕੰਮਾਂ ਵਿਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ ਅਤੇ ਇੱਟਾਂ ਆਦਿ ਨੂੰ ਬਿਨਾਂ ਢਕੇ ਟਰੈਕਟਰ, ਟਰਾਲੀ, ਟਿੱਪਰਾਂ ਜਾਂ ਹੋਰ ਵਾਹਨਾਂ ਰਾਹੀਂ ਵੱਖ-ਵੱਖ ਸਥਾਨਾਂ ’ਤੇ ਲਿਜਾਇਆ ਜਾਂਦਾ ਹੈ। ਇਸ ਆਵਾਜਾਈ ਦੌਰਾਨ, ਬਰੀਕ ਸਮਾਨ ਸੜਕ ’ਤੇ ਆਵਾਜਾਈ ਕਰਨ ਵਾਲੇ ਵਿਅਕਤੀਆਂ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ ਜਿਸ ਨਾਲ ਸੜਕਾਂ ’ਤੇ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜਿਸ ਨਾਲ ਵਿਅਕਤੀਆਂ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਪਾਬੰਦੀ ਆਦੇਸ਼ 8 ਮਾਰਚ 2026 ਤੱਕ ਲਾਗੂ ਰਹਿਣਗੇ।