ਸਾਲਾਨਾ ਪ੍ਰੀਖਿਆਵਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ
ਸਥਾਨਕ ਹੋਲੀ ਹਾਰਟ ਸਕੂਲ ਮੋਗਾ
Publish Date: Tue, 03 Feb 2026 03:43 PM (IST)
Updated Date: Wed, 04 Feb 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸਥਾਨਕ ਹੋਲੀ ਹਾਰਟ ਸਕੂਲ ਮੋਗਾ ਵਿਖੇ ਸਲਾਨਾ ਪ੍ਰੀਖਿਆਵਾਂ ਨੂੰ ਮੁੱਖ ਰੱਖਦਿਆਂ ਪੜ੍ਹਾਈ ਦਾ ਮਾਹੌਲ ਪੂਰੀ ਤਰ੍ਹਾਂ ਭਖ਼ ਚੁੱਕਾ ਹੈ ਅਤੇ ਸਕੂਲ ਕੈਂਪਸ ਵਿਚ ਤਿਆਰੀਆਂ ਬਹੁਤ ਹੀ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ। ਪ੍ਰੀਖਿਆਵਾਂ ਦੇ ਨੇੜੇ ਹੋਣ ਕਾਰਨ ਸਕੂਲ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਰੋਜ਼ਾਨਾ ਮੁਕੰਮਲ ਰਹਿ ਰਹੀ ਹੈ ਅਤੇ ਆਪਣੇ ਸਿਲੇਬਸ ਦੀ ਚੰਗੀ ਤਰ੍ਹਾਂ ਦੁਹਰਾਈ ਕਰ ਰਹੇ ਹਨ। ਵਿਦਿਆਰਥੀਆਂ ਦੀ ਤਿਆਰੀ ਨੂੰ ਪੁਖ਼ਤਾ ਬਣਾਉਣ ਲਈ ਸਕੂਲ ਦੇ ਅਧਿਆਪਕਾਂ ਵੱਲੋਂ ਹਰ ਰੋਜ਼ ਹਰ ਜਮਾਤ ਦੇ ਟੈਸਟ ਲਏ ਜਾ ਰਹੇ ਹਨ ਜਿਸ ਨਾਲ ਬੱਚਿਆਂ ਦਾ ਆਤਮਵਿਸ਼ਵਾਸ ਵਧ ਰਿਹਾ ਹੈ ਅਤੇ ਉਹ ਆਪਣੀਆਂ ਕਮੀਆਂ ਨੂੰ ਸਮੇਂ ਸਿਰ ਸੁਧਾਰ ਰਹੇ ਹਨ। ਵਿਦਿਆਰਥੀਆਂ ਵਿਚ ਪੜ੍ਹਾਈ ਪ੍ਰਤੀ ਅਜਿਹਾ ਜਜ਼ਬਾ ਦੇਖ ਕੇ ਮਾਪੇ ਅਤੇ ਸਕੂਲ ਪ੍ਰਬੰਧਕ ਬਹੁਤ ਖੁਸ਼ ਹਨ ਅਤੇ ਸਭ ਨੂੰ ਉਮੀਦ ਹੈ ਕਿ ਇਸ ਸਾਲ ਦਾ ਨਤੀਜਾ ਬਹੁਤ ਹੀ ਬਿਹਤਰੀਨ ਰਹੇਗਾ।