ਢੰਡ ਪਰਿਵਾਰ ਨੇ ਮੁੱਖ ਬਾਜ਼ਾਰ ’ਚ ਲੰਗਰ ਲਗਾਇਆ
ਸਥਾਨਕ ਮੇਨ ਬਾਜ਼ਾਰ ਵਿਚ ਸਥਿਤ
Publish Date: Sun, 15 Feb 2026 04:32 PM (IST)
Updated Date: Mon, 16 Feb 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਸਥਾਨਕ ਮੇਨ ਬਾਜ਼ਾਰ ਵਿਚ ਸਥਿਤ ਢੰਡ ਮੈਡੀਕਲ ਏਜੰਸੀ ਵੱਲੋਂ ਮਨੁੱਖਤਾ ਦੀ ਭਲਾਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪਵਿੱਤਰ ਮੌਕੇ ’ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਜਿਸ ਦੌਰਾਨ ਇਲਾਕੇ ਦੀਆਂ ਸੰਗਤਾਂ ਨੇ ਸ਼ਰਧਾ ਅਤੇ ਭਗਤੀ ਨਾਲ ਹਾਜ਼ਰੀ ਭਰੀ। ਪਾਠ ਦੇ ਉਪਰੰਤ ਵਿਸ਼ਾਲ ਲੰਗਰ ਸੇਵਾ ਲਗਾਈ ਗਈ ਜਿਸ ਵਿਚ ਨਾ ਸਿਰਫ਼ ਸੰਗਤ ਬਲਕਿ ਰਾਹਗੀਰਾਂ ਨੇ ਵੀ ਪ੍ਰਸਾਦ ਪ੍ਰਾਪਤ ਕਰਕੇ ਸੇਵਾ ਭਾਵਨਾ ਦਾ ਅਨੁਭਵ ਕੀਤਾ। ਲੰਗਰ ਵਿਚ ਪੂਰੀ-ਛੋਲੇ ਅਤੇ ਹਲਵੇ ਦਾ ਪ੍ਰਸਾਦ ਵੰਡਿਆ ਗਿਆ, ਜੋ ਸੇਵਾਦਾਰਾਂ ਵੱਲੋਂ ਬੜੀ ਨਿਮਰਤਾ ਅਤੇ ਪ੍ਰੇਮ ਨਾਲ ਤਿਆਰ ਕਰਕੇ ਪਰੋਸਿਆ ਗਿਆ। ਇਸ ਮੌਕੇ ਸੁਰਿੰਦਰ ਕੁਮਾਰ ਢੰਡ ਅਤੇ ਕਮਲੇਸ਼ ਰਾਣੀ ਢੰਡ ਸਮੇਤ ਕਈ ਮਾਣਯੋਗ ਸ਼ਖ਼ਸੀਅਤਾਂ ਦੀ ਵਿਸ਼ੇਸ਼ ਹਾਜ਼ਰੀ ਰਹੀ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੀਪਕ ਕੁਮਾਰ ਅਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਢੰਡ ਪਰਿਵਾਰ ਵੱਲੋਂ ਇਹ ਧਾਰਮਿਕ ਸੇਵਾ ਹਰ ਸਾਲ ਨਿਰੰਤਰ ਤੌਰ ’ਤੇ ਕੀਤੀ ਜਾਂਦੀ ਹੈ, ਜਿਸਦਾ ਮੁੱਖ ਉਦੇਸ਼ ਸਮਾਜ ਵਿਚ ਭਾਈਚਾਰੇ, ਸਾਂਝ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸ ਸਮੇਂ ਇੰਦਰਜੀਤ ਸਿੰਘ ਖੰਨਾ, ਜੋਨੀ, ਸੁਨੀਲ ਢੰਡ, ਗਗਨਦੀਪ ਲੱਕੀ, ਸੁਮਿਤ ਕੁਮਾਰ, ਗੁਰਸ਼ਰਨਜੀਤ ਸਿੰਘ ਮੰਨਾ, ਰਮਨਦੀਪ ਕੌਰ, ਵਿਜੈ ਕੁਮਾਰ, ਪ੍ਰਿੰਸ ਅਤੇ ਹੋਰ ਕਈ ਸੇਵਾਦਾਰਾਂ ਨੇ ਆਪਣੀ ਸੇਵਾ ਨਿਭਾਈ ਅਤੇ ਪ੍ਰਬੰਧਾਂ ਨੂੰ ਸੁਚਾਰੂ ਬਣਾਇਆ।