ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਾ ਪੋਸਟਰ ਰੀਲੀਜ਼
ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ
Publish Date: Fri, 06 Mar 2026 04:33 PM (IST)
Updated Date: Sat, 07 Mar 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਧਾਰਮਿਕ ਦੀਵਾਨ ਮੋਗਾ ਸ਼ਹਿਰ ਵਿਚ ਬਹੁਤ ਵੱਡੇ ਪੱਧਰ ’ਤੇ 18-19-20 ਮਾਰਚ ਨੂੰ ਅਨਾਜ ਮੰਡੀ ਮੋਗਾ ਵਿਖੇ ਕਰਵਾਏ ਜਾ ਰਹੇ ਹਨ। ਇਸ ਸਮਾਗਮ ਦੇ ਸਬੰਧੀ ਭਰਵੀਂ ਮੀਟਿੰਗ ਗੁਰੂਦੁਆਰਾ ਬੀਬੀ ਕਾਹਨ ਕੌਰ ਜੀ ਮੋਗਾ ਵਿਖੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਸੋਨੂੰ ਦੀ ਅਗਵਾਈ ਵਿਚ ਕੀਤੀ ਗਈ। ਜਿਸ ਵਿਚ ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਇਹ ਸਮਾਗਮ ਸਾਡੇ ਸ਼ਹਿਰ ਦਾ ਸਮਾਗਮ ਹੈ ਅਤੇ ਅਜਿਹੇ ਸਮਾਗਮ ਗੁਰਮਤਿ ਪ੍ਰਚਾਰ ਲਈ ਬਹੁਤ ਜ਼ਰੂਰੀ ਹਨ ਸੋ ਸਭ ਨੂੰ ਮਿਲਕੇ ਇਸ ਸਮਾਗਮ ਵਿਚ ਸਹਿਯੋਗ ਦੇਣ ਚਾਹੀਦਾ ਹੈ। ਅਮਰੀਕ ਸਿੰਘ ਆਰਸਨ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦਾ ਪੋਸਟਰ ਰੀਲੀਜ਼ ਕੀਤਾ ਜਾ ਰਿਹਾ ਹੈ ਤਾਂ ਜੋ ਸੰਗਤ ਵੱਧ ਤੋਂ ਵੱਧ ਪਹੁੰਚ ਕੇ ਭਾਈ ਸਾਹਿਬ ਦੇ ਪ੍ਰਭਾਵਸ਼ਾਲੀ ਵਿਚਾਰ ਗ੍ਰਹਿਣ ਕਰ ਕੇ ਜੀਵਨ ਸਫਲਾ ਕਰ ਸਕੇ। ਇਸ ਸਮੇਂ ਵੱਖ ਵੱਖ ਸ਼ਖਸੀਅਤਾਂ ਦੇ ਵਿਚਾਰ ਜਾਣਦੇ ਹੋਏ ਸਮਾਗਮ ਨੂੰ ਵਧੇਰੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਡਿਊਟੀਆਂ ਲਗਾਈਆਂ ਗਈਆਂ ਜਿਵੇਂ ਕਿ ਜੋੜਾ ਘਰ, ਪਾਰਕਿੰਗ ਅਤੇ ਪਤਸ਼ਾਹੀ ਰੱਥ ਦੀ ਸੇਵਾ ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ, ਜੋੜਾ ਘਰ ਸੇਵਾ ਫਤਿਹਗੜ੍ਹ ਪੰਜਤੂਰ ਯੂਥ ਕਲੱਬ, ਵਹੀਕਲ ਪਾਰਕਿੰਗ ਸਰੀਆ ਵਾਲੇ ਸਿੰਘ , ਲੰਗਰ ਦੀ ਸੇਵਾ ਧੱਲੇ ਕੇ ਸਤਿਕਾਰ ਕਮੇਟੀ, ਜਲ ਦੀ ਸੇਵਾ ਭਾਈ ਘਨ੍ਹਈਆ ਜੀ ਜਲ ਸੇਵਾ ਸੁਸਾਇਟੀ ਮ, ਹਰੀ ਸੇਵਾ ਸੁਸਾਇਟੀ ਜਗਰਾਓਂ, ਚਾਹ ਦੀ ਸੇਵਾ ਭਾਈ ਘਨ੍ਹਈਆਂ ਜੀ ਬਲੱਡ ਡੋਨਰ ਸੁਸਾਇਟੀ ਅਤੇ ਸਮਾਜ ਸੇਵਾ ਸੁਸਾਇਟੀ , ਬਰਤਨ ਸਫ਼ਾਈ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ , ਦੇਗ ਤਿਆਰ ਕਰਨ ਦੀ ਸੇਵਾ ਗੁਰੂਦੁਆਰਾ ਬੀਬੀ ਕਾਹਨ ਕੌਰ ਜੀ ਮੋਗਾ , ਸਾਫ਼ ਪਾਣੀ ਮੁਹਾਈਆਂ ਕਰਵਾਉਣ ਦੀ ਸੇਵਾ ਮਾਰਕੀਟ ਕਮੇਟੀ ਮੋਗਾ, ਪੰਡਾਲ ਦੇ ਅੰਦਰ ਅਤੇ ਬਾਹਰ ਸੰਗਤ ਪ੍ਰਬੰਧ ਸੇਵਾਵਾਂ ਭਾਈ ਸੋਹਨ ਸਿੰਘ ਰਾਮੂੰਵਾਲਾ ਅਤੇ ਕਿਸ਼ਨਪੁਰਾ ਦਲ, ਸ਼ਾਹਕੋਟ ਦਲ ਆਦਿ ਸੇਵਾਵਾਂ ਲਗਾਈਆਂ ਗਈਆਂ। ਸਟੇਜ ਦੀ ਤਿਆਰੀ ਦੀ ਸੇਵਾ ਮੀਰੀ ਪੀਰੀ ਗਤਕਾ ਅਖਾੜਾ ਅਤੇ ਭਾਈ ਚਰਨ ਸਿੰਘ ਇਸ ਦੇ ਨਾਲ ਹੀ 8 ਮਾਰਚ ਨੂੰ ਅਗਲੀ ਮੀਟਿੰਗ ਰੱਖੀ ਗਈ ਜਿਸ ਵਿਚ ਬਾਕੀ ਦੀਆਂ ਸੇਵਾਵਾਂ ਲਗਾਈਆਂ ਜਾਣਗੀਆਂ। ਹਰਜਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਸ਼੍ਰੀ ਸਹਿਜ ਪਾਠ ਸੇਵਾ ਸੰਸਥਾ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਭੇਟਾਂ ਰਹਿਤ ਦਿੱਤੇ ਜਾਣਗੇ। ਇਸ ਮੌਕੇ ਕੁਲਦੀਪ ਸਿੰਘ ਕਲਸੀ, ਪਰਮਜੋਤ ਸਿੰਘ, ਪਰਮਜੀਤ ਸਿੰਘ ਬਿੱਟੂ, ਸੁਖਜਿੰਦਰ ਸਿੰਘ, ਬਲਵੰਤ ਸਿੰਘ, ਜੈਦੀਪ ਸਿੰਘ , ਜਗਜੀਤ ਸਿੰਘ, ਨਿਰਮਲ ਸਿੰਘ, ਗੁਰਜੰਟ ਸਿੰਘ, ਢਾਢੀ ਭੁਪਿੰਦਰ ਸਿੰਘ, ਲਬਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ ,ਇਸ਼ਮੀਤ ਸਿੰਘ , ਮੋਹਨ ਸਿੰਘ , ਗੁਰਜੰਟ ਸਿੰਘ ਜੰਟਾ , ਹਰਦਿਆਲ ਸਿੰਘ , ਰਣਜੀਤ ਸਿੰਘ , ਹਰਵਿੰਦਰ ਸਿੰਘ , ਸੁਖਵੰਤ ਸਿੰਘ , ਹਰਪ੍ਰੀਤ ਸਿੰਘ , ਪਵਨਦੀਪ ਸਿੰਘ , ਤਲਵੰਡੀ ਦਲ , ਹਰਮੰਦਰ ਸਿੰਘ , ਗੁਰਪੀਤ ਸਿੰਘ ਚੀਮਾ , ਰਾਜਿੰਦਰ ਸਿੰਘ , ਪਰਮਿੰਦਰ ਸਿੰਘ , ਬੀਬੀ ਹਰਭਜਨ ਕੌਰ , ਬੀਬੀ ਜਗਜੀਤ ਕੌਰ , ਕਾਕੂ ਭੈਣ ਜੀ , ਪਰਮਜੀਤ ਕੌਰ ਆਦਿ ਹਾਜ਼ਿਰ ਸਨ ਇਸ ਸਮੇਂ ਖਾਲਸਾ ਸੇਵਾ ਸੁਸਾਇਟੀ , ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ , ਗੁਰੂਦੁਆਰਾ ਭਗਵਾਨ ਕੌਰ ਜੀ ਪ੍ਰਬੰਧਕ ਕਮੇਟੀ , ਸਮਾਜ ਸੇਵਾ ਸੁਸਾਇਟੀ , ਮੀਰੀ ਪੀਰੀ ਗਤਕਾ , ਭਾਈ ਚਰਨ ਸਿੰਘ , ਇਸ਼ਮੀਤ ਸਿੰਘ , ਮੋਹਨ ਜੀਤ ਸਿੰਘ , ਰਾਮ ਸਿੰਘ ਚੂਹੜਚੱਕ , ਗੁਰਲਾਬ ਸਿੰਘ ਅਤੇ ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।