ਸਮੂਹਿਕ ਅਨੰਦ ਕਾਰਜ ਸਮਾਗਮ ਦਾ ਪੋਸਟਰ ਰੀਲੀਜ਼ ਕੀਤਾ
ਮੋਗਾ ਸ਼ਹਿਰ ਦੀ ਸਿਰਮੌਰ
Publish Date: Mon, 12 Jan 2026 03:35 PM (IST)
Updated Date: Tue, 13 Jan 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਦੀ ਸਿਰਮੌਰ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਖਾਲਸਾ ਸੇਵਾ ਸੁਸਾਇਟੀ ਰਜਿ: ਮੋਗਾ ਵਲੋਂ 21ਵਾਂ ਸਮੂਹਿਕ ਅਨੰਦ ਕਾਰਜ ਸਮਾਗਮ 25 ਜਨਵਰੀ ਦਿਨ ਐਤਵਾਰ ਨੂੰ ਗੁਰੂਦੁਆਰਾ ਬੀਬੀ ਕਾਹਨ ਕੌਰ ਜੀ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ ਖ਼ਾਲਸਾ ਅਤੇ ਕੁਲਦੀਪ ਸਿੰਘ ਕਲਸੀ ਨੇ ਦੱਸਿਆ ਕਿ ਸਮਾਗਮ ਵਿਚ 11 ਲੜਕੀਆਂ ਦੇ ਅਨੰਦਕਾਰਜ ਕਰਵਾਏ ਜਾਣਗੇ ਜਿਸ ਵਿਚ ਹਰੇਕ ਜੋੜੇ ਨੂੰ ਘਰੇਲੂ ਵਰਤੋਂ ਦਾ ਸਮਾਨ ਜਿਵੇਂ ਕਿ ਬੈੱਡ, ਪੇਟੀ, ਅਲਮਾਰੀ, ਬਿਸਤਰੇ, ਭਾਂਡੇ ਅਤੇ ਸਿਲਾਈ ਮਸ਼ੀਨ ਆਦਿ ਸਮਾਨ ਵੀ ਸੰਗਤਾਂ ਦੇ ਸਹਿਯੋਗ ਨਾਲ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਮਾਗਮ ਦੌਰਾਨ ਭਾਈ ਚਰਨ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਵਰਿਆਮ ਸਿੰਘ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕਰਨਗੇ ਅਤੇ ਭਾਈ ਪਰਮਵੀਰ ਸਿੰਘ ਗੋਰਾ ਅਨੰਦਕਾਰਜ ਦੀ ਰਸਮ ਨਿਭਾਉਣਗੇ। ਇਸ ਮੌਕੇ ਸਤਨਾਮ ਸਿੰਘ ਕਾਰਪੇਂਟਰ, ਗੁਰਮੁਖ ਸਿੰਘ ਖ਼ਾਲਸਾ ਅਤੇ ਪਰਮਜੀਤ ਸਿੰਘ ਬਿੱਟੂ ਨੇ ਸੰਗਤਾਂ ਨੂੰ ਇਸ ਕਾਰਜ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਬੇਨਤੀ ਕੀਤੀ। ਪੋਸਟਰ ਰੀਲੀਜ਼ ਕਰਨ ਸਮੇਂ ਡਾ. ਸ਼ਮਸ਼ੇਰ ਸਿੰਘ ਸਿੱਧੂ, ਸਤਿੰਦਰਪਾਲ ਸਿੰਘ, ਗੁਰਜੰਟ ਸਿੰਘ ਜੰਟਾ, ਦਲਜੀਤ ਸਿੰਘ ਔਲਖ, ਪ੍ਰਦੀਪ ਸਿੰਘ ਰੱਖੜਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਗੁੱਲੂ, ਲਵਪ੍ਰੀਤ ਸਿੰਘ, ਕੁਲਜੀਤ ਸਿੰਘ ਰਾਜਾ, ਹਰਪ੍ਰੀਤ ਸਿੰਘ ਖੀਵਾ, ਲਵਲੀ, ਹਰਦੀਪ ਸਿੰਘ ਮਨੀ ਕਲਸੀ, ਪ੍ਰਭਜੀਤ ਸਿੰਘ, ਸਤਵੀਰ ਸਿੰਘ ਰਿੱਕੀ, ਮਾਨਵ ਸਿੱਧੂ ਅਤੇ ਤ੍ਰਿਸ਼ਨਜੀਤ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।