ਦੇਸੀ ਪਿਸਤੌਲ ਤੇ ਕਾਰਤੂਸਾਂ ਸਮੇਤ ਦੋ ਕਾਬੂ
ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼
Publish Date: Mon, 20 Apr 2026 04:16 PM (IST)
Updated Date: Tue, 21 Apr 2026 04:01 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ ਮੋਗਾ: ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਗਸ਼ਤ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇਕ ਪਿਸਟਲ 30 ਬੋਰ ਸਮੇਤ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੁਲਿਸ ਦੇ ਸਹਾਇਕ ਥਾਣੇਦਾਰ ਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮਿਤੀ 19.04.2026 ਨੂੰ ਸ਼ੱਕੀ ਪੁਰਸ਼ਾਂ ਦੀ ਤਲਾਸ਼ ਵਿਚ ਗਸ਼ਤ ਕਰ ਰਹੇ ਸੀ। ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਘੱਲ ਕਲਾ ਦੇ ਮੋੜ ਪਰ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਰੋਡੇ ਜ਼ਿਲ੍ਹਾ ਮੋਗਾ ਅਤੇ ਯੋਧਾ ਸਿੰਘ ਵਾਸੀ ਮਹੇਸ਼ਰੀ ਸੰਧੂਆ ਜ਼ਿਲ੍ਹਾ ਮੋਗਾ ਜਿਨ੍ਹਾਂ ਪਾਸ ਨਜਾਇਜ਼ ਅਸਲਾ/ਪਿਸਤੋਲ ਹੈ। ਜੋ ਅੱਜ ਕਿਸੇ ਵੱਡੀ ਵਾਰਦਾਤ ਕਰਨ ਦੀ ਤਾਕ ਵਿਚ ਇਕ ਕਾਲਜ ਦੇ ਨੇੜੇ ਪੁੱਲ ਪਾਸ ਖੜ੍ਹੇ ਹਨ। ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਨਜਾਇਜ਼ ਅਸਲੇ ਸਮੇਤ ਕਾਬੂ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਇਤਲਾਹ ਸੱਚੀ ’ਤੇ ਭਰੋਸੇਯੋਗ ਹੋਣ ਕਾਰਨ ਜਸਪ੍ਰੀਤ ਸਿੰਘ ਉਰਫ਼ ਜੱਸੂ ਅਤੇ ਯੋਧਾ ਸਿੰਘ ਉਕਤਾਨ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕਰਕੇ ਇਨ੍ਹਾਂ ਦੀ ਤਲਾਸ਼ੀ ਕਰਨ ਉਪਰੰਤ ਇੰਨ੍ਹਾਂ ਪਾਸੋਂ ਇਕ ਦੇਸੀ ਪਿਸਟਲ 30 ਬੋਰ ਸਮੇਤ 3 ਜ਼ਿੰਦਾ ਕਾਰਤੂਸ .30 ਬੋਰ ਬਰਾਮਦ ਹੋਏ। ਜਿਸ ’ਤੇ ਰੁੱਕਾ ਲਿਖ ਕੇ ਉਕਤ ਨੌਜਵਾਨਾਂ ਦੇ ਖ਼ਿਲਾਫ਼ ਮੁਕਦਮਾ ਨੰਬਰ: 62 ਮਿਤੀ:19.04.2026 ਅ/ਧ 25,54,59 ਆਰਮਜ ਐਕਟ ਥਾਣਾ ਸਦਰ ਮੋਗਾ ਬਰਖ਼ਿਲਾਫ਼ ਜਸਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਅਤੇ ਯੋਧਾ ਸਿੰਘ ਵਾਸੀ ਮਹੇਸ਼ਰੀ ਸੰਧੂਆਂ ਜ਼ਿਲ੍ਹਾ ਮੋਗਾ ਦੇ ਦਰਜ ਰਜਿਸਟਰ ਕਰਕੇ ਇੰਨ੍ਹਾਂ ਪਾਸੋਂ ਅਸਲਾ ਬਰਾਮਦ ਕਰਕੇ ਉਕਤ ਅਰੋਪੀਆਂ ਨੂੰ ਮੁਕਦਮੇ ਉਕਤ ਵਿਚ ਨਾਮਜ਼ਦ ਕੀ਼ਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਨੂੰ ਅੱਜ ਮਿਤੀ 20.04.2026 ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰੀਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।