- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਪਿੰਡ ਕਮਾਲਕੇ ਵਿਚ ਹੋਈ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਸੁਚੱਜੇ ਢੰਗ ਨਾਲ ਟਰੇਸ ਕਰ ਲਿਆ ਗਿਆ। ਇਸ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਚੋਰੀ ਕੀਤਾ ਵੱਡਾ ਸਮਾਨ ਅਤੇ ਵਾਰਦਾਤ ਵਿਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਧਰਮਕੋਟ ਦੇ ਡੀਐੱਸਪੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਮੋਗਾ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਐੱਸਐੱਚਓ ਲਛਮਣ ਸਿੰਘ ਅਤੇ ਚੌਂਕੀ ਇੰਚਾਰਜ ਕਮਾਲਕੇ ਗੁਰਪ੍ਰੀਤ ਸਿੰਘ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਪਿੰਡ ਕਮਾਲਕੇ ਵਿਖੇ ਮਿਤੀ 28 ਫ਼ਰਵਰੀ ਅਤੇ 1 ਮਾਰਚ ਦੀ ਦਰਮਿਆਨੀ ਰਾਤ ਨੂੰ ਚੋਰਾਂ ਵੱਲੋਂ ਤਿੰਨ ਦੁਕਾਨਾਂ ਦੇ ਸ਼ਟਰ ਭੰਨ੍ਹ ਕੇ ਉੱਥੋਂ ਲੱਖਾਂ ਰੁਪਏ ਦੇ ਮੁੱਲ ਦਾ ਸਮਾਨ ਚੋਰੀ ਕਰਕੇ ਲੈ ਗਏ ਸਨ। ਉਨ੍ਹਾਂ ਇਸ ਸਬੰਧੀ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਚੌਕੀ ਇੰਚਾਰਜ ਕਮਾਲ ਕੇ ਵੱਲੋਂ ਰਣਜੀਤ ਸਿੰਘ ਵਾਸੀ ਪਿੰਡ ਜੀਦੜਾਂ ਦਾ ਬਿਆਨ ਲਿਖ ਕੇ ਮੁਕੱਦਮਾ ਨੰਬਰ 49 ਮਿਤੀ 01 03 2026 ਅਧੀਨ ਧਾਰਾ 331 (4), 305, 324 ਬੀਐੱਨਐੱਸ ਥਾਣਾ ਧਰਮਕੋਟ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਟੈਕਨੀਕਲ ਢੰਗ ਨਾਲ ਅਤੇ ਸੀਸੀਟੀਵੀ ਕੈਮਰਿਆਂ ਦੀ ਬਾਰੀਕੀ ਨਾਲ ਚੈੱਕ ਕਰਕੇ ਸੁਚੱਜੇ ਢੰਗ ਨਾਲ ਕੀਤੀ ਗਈ।ਜੋ ਅੱਜ ਉਕਤ ਮੁਕੱਦਮੇ ਵਿਚ 4 ਮੁਲਜ਼ਮ ਮਨਦੀਪ ਸਿੰਘ ਵਾਸੀ ਹਿਮਤਪੁਰ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਆਬਾਦ ਕੁੰਦਨਪੁਰੀ ਨੇੜੇ ਦੁਸ਼ਹਿਰਾ ਗਰਾਊਂਡ ਲੁਧਿਆਣਾ, ਈਦਰੀਸ਼ ਰਜ਼ਾ ਉਰਫ਼ ਚਾਂਦ ਵਾਸੀ ਚੰਦਨ ਨਗਰ, ਸਿਵਲ ਲਾਈਨ ਲੁਧਿਆਣਾ ਹਾਲ ਅਬਾਦ ਕੁੰਦਨਪੁਰੀ ਨੇੜੇ ਦੁਸ਼ਹਿਰਾ ਗਰਾਊਡ ਲੁਧਿਆਣਾ, ਕੁਮਾਰ ਮਹਤੋ ਉਰਫ਼ ਰਾਜੂ ਮਹਤੋ ਵਾਸੀ ਪਾਛੀਬਿੰਦਾ ਸਮਸਤਪੁਰ, ਬਿਹਾਰ ਹਾਲ ਅਬਾਦ ਬਾਬਾ ਤਰਸੇਮ ਦਾਸ ਹਸਪਤਾਲ ਦੀ ਬੈਕ ਸਾਈਡ, ਲੁਧਿਆਣਾ ਅਤੇ ਮਹਿਕਰਨ ਵਾਸੀ ਦਬੀਆਫ਼ਪੁਰ, ਹਰਦੋਈ ਗੋਪਮਾਊ, ਹਾਲ ਅਬਾਦ ਸੰਗਮ ਪੈਲਸ ਦੇ ਨੇੜੇ ਗਗਨ ਵਿਹਾਰ ਲੁਧਿਆਣਾ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਟਰੈਸ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਪਾਸੋਂ ਵਾਰਦਾਤ ਵਿਚ ਵਰਤੀ ਗਈ ਛੋਟਾ ਹਾਥੀ ਗੱਡੀ ਸਮੇਤ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਗਿਆ, ਜਿਸ ਵਿਚ 2 ਬੈਟਰੀ ਇੰਨਵਰਟਰ, 2 ਖ਼ਾਲੀ ਸਿਲੰਡਰ, 40 ਕਨਸੀਲਡ ਬਾਕਸ,11 ਡੱਬੇ ਮੁਗਲਾਈਨ,24 ਪਲਾਸਟਿਕ ਬੈਂਡ, 14 ਫੈਨ ਬਾਕਸ, 35 ਟੂਲ ਕਿੱਟ, ਕੰਮਪ੍ਰੈਸ਼ਰ ਪੰਪ, ਟੁੱਲੂ ਪੰਪ, ਬਿਜਲੀ ਤਾਰ ਅਤੇ ਕੇਬਲ, ਸਿੰਗਲ ਫੇਜ਼ ਮੋਟਰ, ਵੋਲਟ ਮੀਟਰ ਆਦਿ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਸਮਾਨ ਦੀ ਕੁੱਲ ਕੀਮਤ ਕਰੀਬ 3,85,000 ਰੁਪਏ ਅੰਕਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਪਿੰਡ ਕਮਾਲਕੇ ਦਾ ਹੀ ਮਾਸਟਰਮਾਈਂਡ ਨਿੱਕਲਿਆ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਇਹ ਚੋਰੀ ਬਲਜੀਤ ਸਿੰਘ ਵਾਸੀ ਕਮਾਲਕੇ ਦੀ ਸਾਜ਼ਿਸ਼ ਹੇਠ ਕੀਤੀ ਗਈ ਸੀ। ਇਸ ਤੋਂ ਇਲਾਵਾ ਰਵੀ ਅਤੇ ਟੇਢਾ ਨਾਂ ਦੇ ਸਾਥੀਆਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ, ਜਿਨਾਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਅਰੋਪੀਆਂ ਦਾ ਪੁਲਿਸ ਰੀਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ।