- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਸਬਾ ਫਤਿਹਗੜ੍ਹ ਪੰਜਤੂਰ ਭੁਪਿੰਦਰ ਕੁਮਾਰਅਤੇ ਅੰਬਿਕਾ ਨੇ ਵਿਆਹ ਦੀ ਵਰ੍ਹੇਗੰਢ ਮਨਾਈ।

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਕਸਬਾ ਫਤਿਹਗੜ੍ਹ ਪੰਜਤੂਰ ਵਿਖੇ ਚੋਰਾਂ ਵੱਲੋਂ ਇਕ ਦੁਕਾਨ ਦੀ ਛੱਤ ਪਾੜਕੇ ਅੰਦਰੋਂ ਸਬਮਰਸੀਬਲ ਮੋਟਰਾਂ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਵਾਲੇ ਅਰੋਪੀਆਂ ਨੂੰ ਪੁਲਿਸ ਨੇ ਕੁੱਝ ਹੀ ਘੰਟਿਆਂ ’ਚ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤਾ ਸਾਮਾਨ ਬਰਾਮਦ ਕਰਕੇ ਚੋਰਾਂ ਵੱਲੋਂ ਵਾਰਦਾਤ ’ਚ ਵਰਤਿਆ ਗਿਆ ਛੋਟਾ ਹਾਥੀ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਫਤਿਹਗੜ੍ਹ ਪੰਜਤੂਰ ਪੁਲਿਸ ਦੀ ਇੰਚਾਰਜ ਸੁਨੀਤਾ ਰਾਣੀ ਨੇ ਦੱਸਿਆ ਕਿ ਅਜੈ ਗਾਂਧੀ ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਲ ਕ੍ਰਿਸ਼ਨ ਸਿੰਗਲਾ ਐੱਸਪੀਆਈ ਮੋਗਾ ਅਤੇ ਡੀਐੱਸਪੀ ਧਰਮਕੋਟ ਜਸਵਿੰਦਰ ਸਿੰਘ ਦੀ ਸੁਪਰਵੀਜ਼ਨ ਹੇਠ ਕਸਬਾ ਫਤਿਹਗੜ੍ਹ ਪੰਜਤੂਰ ਵਿਖੇ ਚੋਰਾਂ ਵੱਲੋ ਇਕ ਦੁਕਾਨ ਦੀ ਛੱਤ ਪਾੜਕੇ ਅੰਦਰੋਂ ਕੀਮਤੀ ਸਮਾਨ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਕੁੱਝ ਘੰਟਿਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਫਤਿਹਗੜ੍ਹ ਪੰਜਤੂਰ ’ਚ ਤਾਇਨਾਤ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਤਲਾਸ਼ ’ਚ ਗਸ਼ਤ ਕਰ ਰਹੇ ਸੀ ਜਦ ਉਹ ਧਰਮਕੋਟ ਚੌਂਕ ਫਤਿਹਗੜ੍ਹ ਪੰਜਤੂਰ ਪੁੱਜੇ ਤਾਂ ਉਨ੍ਹਾਂ ਪਾਸ ਸੁਰਜੀਤ ਸਿੰਘ ਵਾਸੀ ਪਿੰਡ ਲੱਲ੍ਹੇ ਥਾਣਾ ਮੱਖੂ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਬਿਆਨ ਲਿਖਾਇਆ ਕਿ ਉਸ ਦੀ ਜੋਗੇਵਾਲਾ ਰੋਡ ਫਤਿਹਗੜ੍ਹ ਪੰਜਤੂਰ ਵਿਖੇ ਸਬਮਰਸੀਬਲ ਮੋਟਰਾਂ ਦੀ ਦੁਕਾਨ ਹੈ। ਉਸ ਨੇ ਦੱਸਿਆ ਕਿ ਮਿਤੀ 05/06.02.2026 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਦੁਕਾਨ ਦੀ ਬਾਲਿਆਂ ਦੀ ਛੱਤ ਨੂੰ ਪਾੜ ਲਗਾ ਕੇ ਦੁਕਾਨ ਵਿਚੋਂ ਚਾਰ ਸਬਮਰਸੀਬਲ ਮੋਟਰਾਂ 1 ਐੱਚਪੀ, ਦੋ ਸਬਮਰਸੀਬਲ ਮੋਟਰਾਂ 1.5 ਐੱਚਪੀ, ਇਕ ਟੋਕੇ ਵਾਲੀ ਮੋਟਰ ਮੋਨੋਬਲਾਕ 2 ਐਚਪੀ, ਇਕ ਕਟਰ ਕੰਧ ਵਿਚ ਝਰੀ ਮਾਰਨ ਵਾਲਾ ਰੰਗ ਕਾਲਾ ਅਤੇ ਕਰੀਬ 10 ਕਿੱਲੋ ਸਬਮਰਸੀਬਲ ਦਾ ਸਕਰੈਪ ਅਤੇ ਕਰੀਬ 8-9 ਕਿਲੋ ਪਿੱਤਲ ਦੇ ਪੁਰਾਣੇ ਮੋਟਰਾਂ ਵਾਲੇ ਬੁਸ਼ ਦੁਕਾਨ ਵਿਚੋਂ ਚੋਰੀ ਕਰ ਲਏ ਹਨ। ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ’ਤੇ ਹੋਈ ਚੋਰੀ ’ਚ ਰਾਜਵਿੰਦਰ ਸਿੰਘ ਵਾਸੀ ਪਿੰਡ ਲਲਿਹਾਂਦੀ, ਕੁਲਵਿੰਦਰ ਸਿੰਘ ਵਾਸੀ ਪਿੰਡ ਲੱਲੇ ਅਤੇ ਕ੍ਰਿਸ਼ਨ ਵਾਸੀ ਫਤਿਹਗੜ੍ਹ ’ਤੇ ਦੁਕਾਨ ’ਚ ਚੋਰੀ ਕਰਨ ਦਾ ਸ਼ੱਕ ਜਾਹਿਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਸ ’ਤੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਤੁਰੰਤ ਕਾਰਵਾਈ ਅਮਲ ਵਿਚ ਲਿਆਉਂਦੇ ਹੋਏ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦਾ ਪਤਾ ਲਗਾ ਕੇ ਰਾਜਵਿੰਦਰ ਸਿੰਘ ਵਾਸੀ ਲਲਿਹਾਂਦੀ, ਕੁਲਵਿੰਦਰ ਸਿੰਘ ਪਿੰਡ ਲੱਲੇ ਅਤੇ ਛੋਟਾ ਹਾਥੀ ਚਾਲਕ ਕ੍ਰਿਸ਼ਨ ਵਾਸੀ ਫਤਿਹਗੜ੍ਹ ਪੰਜਤੂਰ ਖ਼ਿਲਾਫ ਮੁਕੱਦਮਾ ਨੰਬਰ 10 ਮਿਤੀ 06.02.2026 ਅਧੀਨਧਾਰਾ 331(4),305 ਬੀਐੱਨਐੱਸ ਥਾਣਾ ਫਤਿਹਗੜ੍ਹ ਪੰਜਤੂਰ ਵਿਖੇ ਦਰਜ ਰਜਿਸਟਰ ਕਰਵਾਇਆ । ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਰਾਜਵਿੰਦਰ ਸਿੰਘ ਵਾਸੀ ਲਲਿਹਾਂਦੀ ਥਾਣਾ ਫਤਿਹਗੜ੍ਹ ਪੰਜਤੂਰ ਅਤੇ ਕ੍ਰਿਸ਼ਨ ਪੁੱਤਰ ਗੁਲਜ਼ਾਰ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਛੋਟਾ ਹਾਥੀ ਗੱਡੀ ਵਿਚ ਲੋਡ ਕੀਤਾ ਚੋਰੀ ਦਾ ਸਮਾਨ, ਸਬਮਰਸੀਬਲ ਮੋਟਰਾਂ ਦਾ ਸਕਰੈਪ ਅਤੇ ਤਾਂਬਾ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਉਕਤ ਅਰੋਪੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰੀਮਾਂਡ ਹਾਸਿਲ ਕਰਨ ਉਪਰੰਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਕ ਅਰੋਪੀ ਕੁਲਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।