ਔਰਤ ਨੂੰ ਜ਼ਖ਼ਮੀ ਕਰਕੇ ਲੱਖਾ ਰੁਪਏ ਨਕਦੀ ਗਹਿਣ ਲੁੱਟਣ ਵਾਲੇ ਚਾਰ ਕੀਤਾ ਕਾਬੂ
ਲੁਟੇਰਿਆ ਵੱਲੋਂ ਕੁੱਝ ਦਿਨ ਪਹਿਲਾਂ ਇਕ ਘ
Publish Date: Tue, 27 Jan 2026 07:57 PM (IST)
Updated Date: Wed, 28 Jan 2026 04:13 AM (IST)

ਪੁਲਿਸ ਵੱਲੋਂ ਕਾਬੂ ਕੀਤੇ ਲੁਟੇਰਿਆਂ ਪਾਸੋਂ ਨਗਦੀ, ਸੋਨਾ, ਚਾਂਦੀ ਦੇ ਗਹਿਣੇ , ਦੋ ਮੋਬਾਇਲ ਫ਼ੋਨ, ਇਕ ਕਾਪਾ, 2 ਕਿਰਪਾਨਾਂ ਅਤੇ 1 ਰਾਡ ਕੀਤੀ ਬਰਾਮਦ ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਲੁਟੇਰਿਆ ਵੱਲੋਂ ਕੁੱਝ ਦਿਨ ਪਹਿਲਾਂ ਇਕ ਘਰ ’ਚ ਵੜਕੇ ਔਰਤ ਦੀ ਕੁੱਟਮਾਰ ਕਰਕੇ ਘਰ ’ਚ ਸੋਨੇ ਦੇ ਗਹਿਣੇ, ਨਕਦੀ, ਚਾਂਦੀ ਦੇ ਗਹਿਣਿਆਂ ਦੀ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਸਾਊਥ ਮੋਗਾ ਦੀ ਪੁਲਿਸ ਵੱਲੋਂ ਘਰ ਵਿਚ ਵੜ ਕੇ ਲੁੱਟ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਲੁੱਟ ਕੀਤਾ ਸਾਮਾਨ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਔਰਤ ਨਿਸ਼ਾ ਪਤਨੀ ਨੌਸ਼ਾਦ ਅਹਿਮਦ ਵਾਸੀ ਆਰਾ ਰੋਡ ਨੇੜੇ ਮੀਆਂ ਮੀਟ ਵਾਲਾ ਮੋਗਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਸੀ ਕਿ ਮਿਤੀ 19.01.26 ਨੂੰ ਵਕਤ ਕਰੀਬ 07.00 ਵਜੇ ਦੇਰ ਸ਼ਾਮ ਉਹ ਘਰ ਵਿਚ ਇਕੱਲੀ ਸੀ ਤਾਂ ਇਸ ਦੌਰਾਨ ਕੁੱਝ ਅਣਪਛਾਤੇ ਵਿਅਕਤੀ ਘਰ ਅੰਦਰ ਦਾਖ਼ਲ ਹੋ ਗਏ ਅਤੇ ਉਸ ਦੀ ਕੁੱਟਮਾਰ ਕਰਕੇ ਘਰ ਵਿਚੋਂ 25 ਲੱਖ ਰੁਪਏ, 10 ਤੋਲੇ ਸੋਨਾ ਅਤੇ 1 ਕਿੱਲੋ ਚਾਂਦੀ ਖੋਹ ਕਰਕੇ ਲੈ ਗਏ। ਜ਼ਖ਼ਮੀ ਔਰਤ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਸੀ ਅਤੇ ਪੁਲਿਸ ਨੇ ਉਸ ਸਮੇਂ ਅਣਪਛਾਤੇ ਵਿਅਕਤੀਆ ਖ਼ਿਲਾਫ਼ ਮਾਮਲਾ ਦਰਜ ਕਰਕੇ ਉਕਤ ਮੁਕੱਦਮੇ ਦੀ ਦੌਰਾਨੇ ਤਫ਼ਤੀਸ਼ ਮਨਜੀਤ ਸਿੰਘ ਉਰਫ਼ ਬੱਬੂ ਵਾਸੀ ਲਾਲ ਸਿੰਘ ਰੋਡ ਮੋਗਾ, ਮੰਗਲ ਸਿੰਘ ਉਰਫ਼ ਮੰਗਾ ਵਾਸੀ ਹਾਕਮਕਾ ਅਗਵਾੜ ਮੋਗਾ, ਗੁਰਪ੍ਰੀਤ ਸਿੰਘ ਉਰਫ਼ ਮੇਸ਼ੀ ਵਾਸੀ ਲਾਲ ਸਿੰਘ ਰੋਡ ਮੋਗਾ ਅਤੇ ਮਨਿੰਦਰ ਸਿੰਘ ਖਾਨੇ ਕਾ ਅਗਵਾੜ ਮੋਗਾ ਨੂੰ ਮੁਕੱਦਮਾ ਹਜਾ ਵਿਚ ਬਤੌਰ ਮੁਲਜ਼ਮ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਪਾਸੋਂ 15 ਲੱਖ 70 ਹਜ਼ਾਰ ਰੁਪਏ ਨਕਦੀ, 2 ਮੋਬਾਇਲ ਫ਼ੋਨ, ਚਾਂਦੀ ਦੇ ਗਹਿਣੇ 514 ਗ੍ਰਾਮ ਵਜ਼ਨੀ, 175 ਗ੍ਰਾਮ ਆਰਟੀਫ਼ੀਸ਼ਲ ਗਹਿਣੇ, 25 ਗ੍ਰਾਮ ਆਰਟੀਫ਼ੀਸ਼ਲ ਸੈੱਟ, 1.5 ਗ੍ਰਾਮ ਸੋਨੇ ਦੇ ਗਹਿਣੇ, ਇਕ ਕਾਪਾ, 2 ਕ੍ਰਿਪਾਨਾ ਅਤੇ ਇਕ ਸਟੀਲ ਰਾਡ ਬਰਾਮਦ ਕੀਤੀ ਗਈ ਹੈ।