- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਧਰਮਕੋਟ ਦੇ ਅ

ਸਵਰਨ ਗੁਲਾਟੀ ਪੰਜਾਬੀ ਜਾਗਰਣ
ਮੋਗਾ : ਥਾਣਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਇਕ ਵਿਅਕਤੀ ਦੇ ਹੋਏ ਕਤਲ ਦੇ ਮਾਮਲੇ ’ਚ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ ਜਦ ਪੁਲਿਸ ਨੇ ਇਸ ਕਤਲ ਸ਼ਾਮਿਲ ਤਿੰਨ ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਘਟਨਾਕ੍ਰਮ ’ਚ ਅਰੋਪੀਆਂ ਵੱਲੋ ਵਰਤੇ ਦੋ ਬੇਸਬਾਲ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦੇਦੇ ਹੋਏ ਧਰਮਕੋਟ ਦੇ ਡੀਐਸਪੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ, ਅਜੇ ਗਾਂਧੀ ਐਸਐਸਪੀ ਮੋਗਾ ਅਤੇ ਬਾਲ ਕ੍ਰਿਸ਼ਨ ਸਿੰਗਲਾ ਐਸਪੀਡੀ ਮੋਗਾ ਅਤੇ ਉਨ੍ਹਾਂ ਦੀ ਸੁਪਰਵੀਜਨ ਹੇਠ ਕੰਮ ਕਰਦੇ ਹੋਏ ਥਾਣਾ ਧਰਮਕੋਟ ਦੀ ਪੁਲੀਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਇੰਸਪੈਕਟਰ ਲਛਮਣ ਸਿੰਘ ਮੁੱਖ ਅਫ਼ਸਰ ਥਾਣਾ ਧਰਮਕੋਟ ਵੱਲੋਂ ਪਿੰਡ ਫਤਿਹਗੜ ਕੋਰੋਟਣਾ ਵਿਖੇ ਇਕ ਨੌਜਵਾਨ ਦਾ ਕਤਲ ਕਰਨ ਵਾਲੇ 3 ਅਰੋਪੀਆਂ ਨੂੰ ਕਾਬੂ ਕੀਤਾ ਅਤੇ ਇਨ੍ਹਾਂ ਪਾਸੋ ਘਟਨਾ ਵਿਚ ਵਰਤੇ 02 ਬੇਸਬਾਲ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਮਿਤੀ 8 ਜਨਵਰੀ ਨੂੰ ਪੁਲੀਸ ਪਾਸ ਗੁਰਲਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਅਗਵਾੜ ਕਮੋਆ ਧਰਮਕੋਟ ਨੇ ਇਤਲਾਹ ਦਿੱਤੀ ਕਿ ਮਿਤੀ 07.01.2026 ਨੂੰ ਉਹ ਆਪਣੇ ਮੋਟਰਸਾਈਕਲ ਪਰ ਅਤੇ ਉਸ ਦਾ ਭਰਾ ਲਵਪ੍ਰੀਤ ਸਿੰਘ ਉਰਫ ਲੱਭਾ ਉਮਰ ਕਰੀਬ 26 ਸਾਲ ਅਤੇ ਇਸ ਦੇ ਨਾਲ ਦਿਲਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਚਮਕੌਰ ਸਿੰਘ ਪੁੱਤਰ ਮੰਗਲ ਸਿੰਘ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਮੋਗੋ ਵਿਖੇ ਮੇਲਾ ਵੇਖਣ ਗਏ ਸੀ। ਉਸਨੇ ਕਿਹਾ ਕਿ ਉਸ ਦਾ ਭਰਾ ਲਵਪ੍ਰੀਤ ਸਿੰਘ ਉਰਫ ਲੱਭਾ, ਦਿਲਪ੍ਰੀਤ ਸਿੰਘ ਅਤੇ ਚਮਕੌਰ ਸਿੰਘ ਇਕ ਮੋਟਰਸਾਈਕਲ ਪਰ ਸਵਾਰ ਹੋ ਕੇ ਮੋਗੇ ਤੋਂ ਮੇਲਾ ਵੇਖ ਕੇ ਵਾਪਿਸ ਧਰਮਕੋਟ ਸਾਈਡ ਨੂੰ ਆ ਰਹੇ ਸੀ ਤਾਂ ਵਕਤ ਕਰੀਬ 9:45 ਰਾਤ ਦਾ ਹੋਵੇਗਾ ਕੇ ਜਦੋਂ ਉਹ ਪਿੰਡ ਫਤਿਹਗਤ ਕੋਰੋਟਾਣਾ ਦੇ ਨਜ਼ਦੀਕ ਇਕ ਕਾਲੇ ਰੰਗ ਦੀ ਅਲਟੋ ਕਾਰ ਉਨ੍ਹਾਂ ਦੇ ਮਗਰ ਲੱਗ ਗਈ ਅਤੇ ਅਲਟੋ ਕਾਰ ਚਾਲਕਾਂ ਨੇ ਉਨ੍ਹਾਂ ਦੇ ਮੋਟਰਸਾਈਕਲਾਂ ਨੂੰ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਅਤੇ ਉਸ ਦੇ ਭਾਈ ਲਵਪ੍ਰੀਤ ਸਿੰਘ ਲੱਭਾ ਵਗੈਰਾ ਨੇ ਡਰਦੇ ਮਾਰੇ ਆਪਣੇ ਆਪਣੇ ਮੋਟਰਸਾਈਕਲਾਂ ਨੂੰ ਪਿੰਡ ਫਤਹਿਗੜ ਦੀਆਂ ਗਲੀਾਆਂ ਵਿਚ ਪਾ ਕੇ ਲੁਕਣ ਦੀ ਕੋਸ਼ਿਸ਼ ਕੀਤੀ। ਪਰ ਇਹਨਾ ਕਾਰ ਵਾਲਿਆ ਨੇ ਉਸ ਦਾ ਅਤੇ ਮੇਰੇ ਭਰਾ ਲਵਪ੍ਰੀਤ ਸਿੰਘ ਲੱਭਾ ਵਗੈਰਾ ਦੇ ਮੋਟਰਸਾਈਕਲਾਂ ਦਾ ਪਿੱਛਾ ਨਹੀ ਛੱਡਿਆ । ਜਦੋਂ ਉਸ ਦਾ ਭਰਾ ਮੋਟਰਸਾਈਕਲ ਪਿੰਡ ਫਤਿਹਗੜ ਕੋਰੋਟਾਣਾ ਤੇ ਬਾਹਰੋਂ ਕੱਢਣ ਲੱਗੇ ਤਾਂ ਅਲਟੋ ਕਾਰ ਡਰਾਈਵਰ ਨੇ ਲਵਪ੍ਰੀਤ ਸਿੰਘ ਲੱਭਾ ਦੇ ਮੋਟਰਸਾਈਕਲ ਵਿਚ ਟੱਕਰ ਮਾਰੀ, ਟੱਕਰ ਵੱਜਣ ਕਰਕੇ ਉਹ ਅਤੇ ਉਸ ਦਾ ਭਰਾ ਲਵਪ੍ਰੀਤ ਸਿੰਘ ਲੱਭਾ, ਦਿਲਪ੍ਰੀਤ ਸਿੰਘ ਅਤੇ ਚਮਕੌਰ ਸਿੰਘ ਤਿੰਨੇ ਜਾਣੇ ਸੜਕ ਦੇ ਖੱਬੇ ਪਾਸੇ ਵੱਲ ਡਿੱਗ ਪਏ। ਮੋਟਰਸਾਈਕਲ ਡਿੱਗਦੇ ਸਾਰ ਹੀ ਚਮਕੌਰ ਸਿੰਘ ਡਰਦਾ ਮਾਰਾ ਭੱਜ ਗਿਆ, ਕਾਰ ਡਰਾਈਵਰ ਨੇ ਕਾਰ ਰੋਕੀ, ਕਾਰ ਵਿਚੋ ਇੱਕ ਦਮ ਇਕ ਵਿਅਕਤੀ ਮੰਨੂ ਜਿਸ ਪਾਸ ਬੇਸਬਾਲ ਸੀ, ਧਰਮਪ੍ਰੀਤ ਅਨੇਜਾ ਜਿਸ ਪਾਸ ਬੇਸਬਾਲ ਸੀ, ਮੋਟੀ ਜਿਸ ਪਾਸ ਹਾਕੀ ਸੀ ਅਤੇ ਹੋਰ 2 ਨਾਮਲੂਮ ਵਿਅਕਤੀ ਉਤਰੇ ਜਿਨ੍ਹਾਂ ਪਾਸ ਵੀ ਬੇਸਬਾਲ ਸਨ। ਉਕਤ ਅਰੋਪੀਆਂ ਵੱਲੋਂ ਉਸ ਦੇ ਭਰਾ ਲਵਪ੍ਰੀਤ ਸਿੰਘ ਲੱਭਾ ਅਤੇ ਉਸਦੇ ਸਾਥੀ ਦਿਲਪ੍ਰੀਤ ਸਿੰਘ ਦੀ ਡਿੱਗ ਪਿਆ ਦੀ ਕੁੱਟਮਾਰ ਕੀਤੀ ਅਤੇ ਬੇਸਬਾਲਾਂ ਨਾਲ ਵਾਰ ਕੀਤੇ। ਉਸ ਨੇ ਕਿਹਾ ਕਿ ਲਵਪ੍ਰੀਤ ਸਿੰਘ ਉਰਫ ਲੱਭਾ ਉਕਤ ਦੇ ਸਿਰ ਅਤੇ ਮੂੰਹ ’ਤੇ ਜ਼ਿਆਦਾ ਸੱਟਾਂ ਹੋਣ ਕਰਕੇ ਮੌਤ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਘਟਨਾ ਤੋਂ ਬਾਅਦ ਤੁਰੰਤ ਕਰਵਾਈ ਹੋਏ ਮੁਕੱਦਮਾ ਨੰਬਰ 07 ਮਿਤੀ 08.01.2026 ਅ/ਧ 103, 126(2), 324(2), 115(2), 191(3), 190- ਬੀ ਐਨਐਸ ਥਾਣਾ ਧਰਮਕੋਟ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਕੱਦਮਾ ਉਕਤ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਸੀਸੀਟੀਵੀ ਫੁਟੇਜ ਨੂੰ ਹਾਸਿਲ ਕੀਤਾ ਅਤੇ ਮੁਕੰਦਮਾ ਵਿਚ ਟੈਕਨੀਕਲ ਤਰੀਕੇ ਨਾਲ 02 ਨਾਮਲੂਮ ਵਿਅਕਤੀਆਂ ਵਿਚ ਇਕ ਅਰੋਪੀ ਜਗਜੀਤ ਸਿੰਘ ਵਾਸੀ ਰਸੂਲਪੁਰ ਹਾਲ ਵਾਸੀ ਕੈਲਾ ਨੂੰ ਟਰੇਸ ਕਰਕੇ ਮੁਕੱਦਮਾ ਵਿੱਚ ਅਰੋਪੀ ਨਾਮਜਦ ਕੀਤਾ, ਜਿਸ ਦੀ ਤਲਾਸ਼ ਜਾਰੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਕੱਦਮਾ ਦੀ ਤਫ਼ਤੀਸ਼ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਅਰੋਪੀ ਮੋਟੀ ਦੀ ਪਤਨੀ ਗਗਨਦੀਪ ਕੌਰ ਦਾ ਵੀ ਇਸ ਕਤਲ ਵਿੱਚ ਹੱਥ ਹੈ। ਜਿਸ ਨੂੰ ਮੁਕੱਦਮਾ ਵਿਚ ਨਾਮਜਦ ਕਰਕੇ ਅਰੋਪੀ ਗਗਨਦੀਪ ਕੌਰ ਵਾਸੀ ਧਰਮਕੋਟ ਨੂੰ ਮਿਤੀ 11.01.2026 ਨੂੰ ਗ੍ਰਿਫਤਾਰ ਕੀਤਾ। ਮੁਕੱਦਮਾ ਵਿਚ ਬਾਕੀ ਰਹਿੰਦੇ 02 ਅਰੋਪੀ ਮੁਨੀਸ਼ ਕੁਮਾਰ ਉਰਫ ਮੰਨੂ ਅਤੇ ਧਰਮਪ੍ਰੀਤ ਅਨੇਜਾ ਉਰਫ ਬਾਊ ਵਾਸੀਆਨ ਧਰਮਕੋਟ ਦੀ ਟੈਕਨੀਕਲ ਤਾਰੀਕੇ ਨਾਲ ਭਾਲ ਕਰਕੇ ਮਿਤੀ 14.01.2025 ਨੂੰ ਗ੍ਰਿਫਤਾਰ ਕੀਤਾ ਅਤੇ ਇਨ੍ਹਾਂ ਵੱਲੋਂ ਵਾਰਦਾਤ ਵਿੱਚ ਵਰਤੋਂ 02 ਬੇਸਬਾਲ ਬਰਾਮਦ ਕੀਤੇ। ਇਸ ਤੋਂ ਇਲਾਵਾ ਮੁਕੱਦਮਾ ਦੇ ਅਰੋਪੀ ਮੌਂਟੀ ਨਾਰੰਗ ਵਾਸੀ ਧਰਮਕੋਟ ਨੂੰ ਮਿਤੀ 15.01.2026 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾਂ ਕਿ ਅਰੋਪੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ, ਰਿਮਾਂਡ ਹਾਸਿਲ ਕਰਕੇ ਬਾਕੀ ਰਹਿੰਦੇ ਅਰੋਪੀ ਜਗਜੀਤ ਸਿੰਘ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।