ਪੰਜ ਪਿਸਟਲਾਂ, ਛੇ ਮੈਗਜ਼ੀਨ ਤੇ ਛੇ ਰੌਂਦਾਂ ਸਮੇਤ ਦੋ ਕਾਬੂ
ਡੀਜੀਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼
Publish Date: Fri, 27 Feb 2026 07:18 PM (IST)
Updated Date: Sat, 28 Feb 2026 04:05 AM (IST)

ਕੈਪਸ਼ਨ : ਸੀਆਈਏ ਸਟਾਫ਼ ਮੋਗਾ ਪੁਲਿਸ ਵੱਲੋਂ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤੇ ਦੋ ਕਥਿਤ ਅਰੋਪੀ। ਕੈਪਸ਼ਨ : ਸੀਆਈਏ ਸਟਾਫ਼ ਮੋਗਾ ਪੁਲਿਸ ਵੱਲੋਂ ਕਾਬੂ ਕੀਤੇ ਅਰੋਪੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਮੋਗਾ ਅਜੈ ਗਾਂਧੀ ਅਤੇ ਉਨ੍ਹਾਂ ਨਾਲ ਹੋਰ ਪੁਲਿਸ ਅਫ਼ਸਰ। ਕੈਪਸ਼ਨ : ਸੀਆਈਏ ਸਟਾਫ਼ ਮੋਗਾ ਪੁਲਿਸ ਵੱਲੋਂ ਬਰਾਮਦ ਕੀਤਾ ਅਸਲਾ। ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ : ਸੀਆਈਏ ਸਟਾਫ਼ ਮੋਗਾ ਦੀ ਪੁਲਿਸ ਪਾਰਟੀ ਨੇ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 5 ਪਿਸਟਲ, 6 ਮੈਗਜ਼ੀਨ ਤੇ 6 ਰੌਂਦ ਬਰਾਮਦ ਕੀਤੇ। ਜਾਣਕਾਰੀ ਦਿੰਦਿਆਂ ਐੱਸਐੱਸਪੀ ਮੋਗਾ ਅਜੈ ਗਾਂਧੀ ਨੇ ਦੱਸਿਆ ਕਿ ਸੀਆਈਏ ਸਟਾਫ਼ ਮੋਗਾ ਦੀ ਪੁਲਿਸ ਪਾਰਟੀ ਕੋਟਕਪੁਰਾ ਬਾਈਪਾਸ ਮੋਗਾ ਫ਼ਲਾਈਓਵਰ ਹੇਠਾਂ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਲਖਵਿੰਦਰ ਸਿੰਘ ਵਾਸੀ ਰੱਤੋਕੇ ਥਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਤੇ ਨਿਸ਼ਾਨ ਸਿੰਘ ਵਾਸੀ ਲਾਹੋਕੇ ਥਾਣਾ ਸਿਟੀ ਪੱਟੀ ਜ਼ਿਲ੍ਹਾ ਤਰਨਤਾਰਨ, ਜਿਨ੍ਰਾਂ ਪਾਸ ਨਜਾਇਜ਼ ਅਸਲੇ ਹਨ। ਜੋ ਅੱਜ ਨਾਜਾਇਜ਼ ਅਸਲੇ ਲੈ ਕੇ ਮੋਗਾ ਸ਼ਹਿਰ ਆਏ ਹੋਏ ਹਨ ਅਤੇ ਇਸ ਸਮੇਂ ਮੇਨ ਹਾਈਵੇ ਮੋਗਾ ਤੋਂ ਜਲੰਧਰ ਜਾਂਦੀ ਸੜਕ ਨੇੜੇ ਪੈਂਦੀ ਇਕ ਕਾਲੋਨੀ ਕੋਲ ਕਿਸੇ ਦੀ ਉਡੀਕ ਕਰ ਰਹੇ ਹਨ। ਸੂਚਨਾ ਭਰੋਸੇਯੋਗ ਹੋਣ ਕਰ ਕੇ ਸਹਾਇਕ ਥਾਣੇਦਾਰ ਲਵਜੀਤ ਸਿੰਘ ਵੱਲੋਂ ਇਨ੍ਹਾਂ ਖ਼ਿਲਾਫ਼ ਮੁਕੱਦਮਾ ਥਾਣਾ ਸਿਟੀ ਮੋਗਾ ’ਚ ਦਰਜ ਕਰਵਾਇਆ ਗਿਆ ਅਤੇ ਪੁਲਿਸ ਪਾਰਟੀ ਨੇ ਮੁਖ਼ਬਰ ਵੱਲੋ ਦੱਸੀ ਜਗ੍ਹਾ ’ਤੇ ਰੇਡ ਕਰ ਕੇ ਮੁਲਜ਼ਮਾਂ ਲਖਵਿੰਦਰ ਸਿੰਘ ਤੇ ਨਿਸ਼ਾਨ ਸਿੰਘ ਉਕਤਾਨ ਨੂੰ ਕਾਬੂ ਕਰ ਕੇ ਮੁਲਜ਼ਮ ਲਖਵਿੰਦਰ ਸਿੰਘ ਦੀ ਖੱਬੀ ਡੱਥ ’ਚੋਂ ਇਕ ਗਲੋਕ ਪਿਸਟਲ 9 ਐੱਮਐੱਮ ਸਮੇਤ ਮੈਗਜ਼ੀਨ ਤੇ ਇਸ ਦੇ ਪਹਿਨੀ ਪੈਂਟ ਦੀ ਖੱਬੀ ਜੇਬ ’ਚੋਂ ਇਕ ਮੈਗਜ਼ੀਨ ਗਲੋਕ, ਜਿਸ ’ਚ ਇਕ ਰੌਂਦ 9 ਐੱਮਐੱਮ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੇ ਮੋਢਿਆਂ ’ਤੇ ਪਾਈ ਹੋਈ ਕਿੱਟ ਬੈਗ ’ਚੋਂ ਇਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ ਚਾਰ ਰੋਂਦ 32 ਬੋਰ ਅਤੇ ਦੋ ਪਿਸਟਲ 30 ਬੋਰ ਸਮੇਤ ਮੈਗਜ਼ੀਨ ਬਰਾਮਦ ਕੀਤੇ ਅਤੇ ਅਰੋਪੀ ਨਿਸ਼ਾਨ ਸਿੰਘ ਦੀ ਖੱਬੀ ਡੱਬ ’ਚੋਂ ਇਕ ਦੇਸੀ ਪਿਸਟਲ 30 ਬੋਰ ਸਮੇਤ ਮੈਗਜ਼ੀਨ ਸਮੇਤ ਇਕ ਰੌਂਦ 30 ਬੋਰ ਬਰਾਮਦ ਕਰ ਕੇ ਉਕਤ ਮੁਲਜ਼ਮਾਂ ਨੂੰ ਮੁਕੱਦਮੇ ’ਚ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਮੁਲਜ਼ਮ ਲਖਵਿੰਦਰ ਸਿੰਘ ਪਾਸੋਂ ਬਰਾਮਦ ਮੋਬਾਈਲ ਫ਼ੋਨ ਨੂੰ ਕਬਜ਼ੇ ’ਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਲਖਵਿੰਦਰ ਸਿੰਘ, ਜੋ ਪਾਕਿਸਤਾਨ ਨਾਲ ਸਬੰਧਤ ਕਿਸੇ ਸਮੱਗਲਰ ਦੇ ਸੰਪਰਕ ’ਚ ਸੀ ਅਤੇ ਉਕਤ ਬਰਾਮਦ ਪਿਸਟਲ ਇਸ ਵੱਲੋਂ ਪਾਕਿਸਤਾਨ ਤੋਂ ਮੰਗਵਾਏ ਸਨ। ਮੁਲਜ਼ਮ ਲਖਵਿੰਦਰ ਸਿੰਘ ਤੇ ਨਿਸ਼ਾਨ ਸਿੰਘ ਉਕਤ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਸੋਂ ਬਰਾਮਦ ਨਾਜਾਇਜ਼ ਅਸਲਿਆਂ ਸਬੰਧੀ ਤੇ ਉਨ੍ਹਾਂ ਵੱਲੋਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕਰਨੀਆਂ ਸਨ, ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।