ਖਿਡਾਰੀ ਏਕਨੂਰ ਜੌਹਲ ਨੇ ਮੋਗਾ ਦਾ ਨਾਂਅ ਕੀਤਾ ਰੋਸ਼ਨ
ਚੌਥੀ ਆਲ ਇੰਡੀਆ ਸ਼ਿਵ ਕੁਮਾਰ ਮੈਮੋਰੀਅਲ
Publish Date: Mon, 16 Mar 2026 03:31 PM (IST)
Updated Date: Tue, 17 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਚੌਥੀ ਆਲ ਇੰਡੀਆ ਸ਼ਿਵ ਕੁਮਾਰ ਮੈਮੋਰੀਅਲ ਬਾਸਕਟਬਾਲ ਚੈਂਪੀਅਨਸ਼ਿਪ 13 ਤੋਂ 15 ਮਾਰਚ ਤੱਕ ਹਰਿਆਣਾ ਵਿਚ ਕਰਵਾਈ ਗਈ। ਸਮਾਗਮ ਦੌਰਾਨ ਮੋਗਾ ਦੇ ਗੁਰੂ ਨਾਨਕ ਸਪੋਰਟਸ ਕਲੱਬ ਦੇ ਖਿਡਾਰੀ ਏਕਨੂਰ ਜੌਹਲ ਨੇ ਪੰਜਾਬ ਟੀਮ ਲਈ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੋਗਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ, ਜਿਸ ਵਿਚ ਕਾਂਸੀ ਦਾ ਤਗਮਾ ਅਤੇ 51,000 ਦਾ ਨਕਦ ਇਨਾਮ ਪ੍ਰਾਪਤ ਕੀਤਾ। ਇਸ ਪ੍ਰਾਪਤੀ ਸਬੰਧੀ ਵੇਰਵੇ ਦਿੰਦੇ ਹੋਏ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਰੂ ਨਾਨਕ ਸਪੋਰਟਸ ਕਲੱਬ ਦੇ ਜਨਰਲ ਸਕੱਤਰ, ਇਕ ਖੇਡ ਪ੍ਰੇਮੀ ਅਤੇ ਇਕ ਸਾਬਕਾ ਕੌਂਸਲਰ ਨੇ ਦੱਸਿਆ ਕਿ ਚੌਥੀ ਆਲ ਇੰਡੀਆ ਸ਼ਿਵ ਕੁਮਾਰ ਮੈਮੋਰੀਅਲ ਚੈਂਪੀਅਨਸ਼ਿਪ ਵਿਚ ਸੀਵੀਡੀ ਇਨਕਮ ਟੈਕਸ, ਸਟੇਟ ਬੈਂਕ ਆਫ਼ ਇੰਡੀਆ, ਏਅਰ ਫੋਰਸ, ਉੱਤਰੀ ਰੇਲਵੇ, ਉੱਤਰ ਪੂਰਬੀ ਰੇਲਵੇ, ਉੱਤਰ ਪੱਛਮੀ ਰੇਲਵੇ, ਉੱਤਰ ਪ੍ਰਦੇਸ਼, ਲੁਧਿਆਣਾ ਅਕੈਡਮੀ, ਮੈਟਰੋ ਰੇਲਵੇ ਕਲਕੱਤਾ, ਸਤਾਰਾ ਸਟੇਡੀਅਮ, ਹਰਿਆਣਾ ਸਿਵਲ ਸਰਵਿਸਿਜ਼, ਐੱਸਕੇਐੱਮ ਸਟੇਡੀਅਮ ਅਤੇ ਪੰਜਾਬ ਸਮੇਤ ਕਈ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ’ਚ ਪੰਜਾਬ ਦੀ ਟੀਮ ਨੇ ਉੱਤਰ ਪੂਰਬੀ ਰੇਲਵੇ ਨੂੰ 84-70 ਦੇ ਫ਼ਰਕ ਨਾਲ ਹਰਾਇਆ। ਪੰਜਾਬ ਟੀਮ ਦੇ ਨਾਲ ਖੇਡਦੇ ਹੋਏ ਮੋਗਾ ਦੇ ਆਪਣੇ ਏਕਨੂਰ ਜੌਹਲ ਨੇ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਨਾਲ ਕਾਂਸੀ ਦਾ ਤਗਮਾ ਅਤੇ 51,000 ਦਾ ਨਕਦ ਇਨਾਮ ਜਿੱਤ ਕੇ ਮੋਗਾ ਸ਼ਹਿਰ ਦੇ ਨਾਲ ਨਾਲ ਉਸ ਦੇ ਮਾਪਿਆਂ ਦਾ ਵੀ ਸਨਮਾਨ ਹੋਇਆ। ਅਕੈਡਮੀ ਦੇ ਅਧਿਕਾਰੀਆਂ ਨੇ ਏਕਨੂਰ ਜੌਹਲ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈਆਂ ਦਿੱਤੀਆਂ।