- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ. ਕਾਲਜ ਆਫ਼ ਫਾਰਮੇਸੀ ’ਚ ਫਾਰਮਾ ਕਨਵੈਨਸ਼ਨ-2026 ਦਾ ਸ਼ਾਨਦਾਰ ਉਦਘਾਟਨ ਬਲਦੇਵ ਕ੍ਰਿਸ਼ਨਾ ਮੈਮੋਰੀਅਲ ਆਡੀਟੋਰੀਅਮ ਹਾਲ ਵਿੱਚ ਡਾ. ਮੋਂਟੂ ਐੱਮ ਪਟੇਲ, ਪ੍ਰਧਾਨ ਫਾਰਮੇਸੀ ਕੌਂਸਲ ਆਫ਼ ਇੰਡੀਆ, ਡਾ. ਅਮਨਦੀਪ ਕੌਰ ਅਰੋੜਾ ਵਿਧਾਇਕ ਮੋਗਾ ਹਲਕੇ ਦੀ ਮੌਜੂਦਗੀ ’ਚ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮਹਿਮਾਨ ਵਜੋਂ ਸੁਸ਼ੀਲ ਕੁਮਾਰ ਬਾਂਸਲ, ਮੈਂਬਰ ਫਾਰਮੇਸੀ ਕੌਂਸਲ ਆਫ਼ ਇੰਡੀਆ ਅਤੇ ਚੇਅਰਮੈਨ ਪੰਜਾਬ ਸਟੇਟ ਫਾਰਮੇਸੀ ਕੌਂਸਲ, ਸੁਨੀਲ ਚੌਧਰੀ, ਮੈਂਬਰ ਪੀਸੀਆਈ ਅਤੇ ਚੇਅਰਮੈਨ ਲਾਅ ਕਮੇਟੀ ਪੀਸੀਆਈ, ਗੋਪਾਲ ਕ੍ਰਿਸ਼ਨ ਸ਼ਰਮਾ, ਪ੍ਰਧਾਨ ਹਿਮਾਚਲ ਪ੍ਰਦੇਸ਼ ਫਾਰਮੇਸੀ ਕੌਂਸਲ ਅਤੇ ਮੈਂਬਰ ਪੀਸੀਆਈ ਅਮਿਤ ਦੁੱਗਲ ਡਰੱਗ ਕੰਟਰੋਲਰ ਪੰਜਾਬ, ਸੋਹਨ ਲਾਲ ਕਾਂਸਲ ਮੈਂਬਰ ਪੀਸੀਆਈ, ਮੁਹੰਮਦ ਬਸ਼ੀਰ ਮੈਂਬਰ ਪੀਸੀਆਈ, ਸੁਰੇਂਦਰ ਮੋਹਨ ਮੈਂਬਰ ਪੀਸੀਆਈ, ਸੁਖਵਿੰਦਰਪਾਲ ਮੈਂਬਰ ਪੰਜਾਬ ਸਟੇਟ ਫਾਰਮੇਸੀ ਕੌਂਸਲ, ਡਾ. ਪ੍ਰਵੀਨ ਬਾਂਸਲ ਡੀਨ ਆਈਕੇਜੀਪੀਟੀਯੂ ਜਲੰਧਰ, ਦਿਨੇਸ਼ ਮਦਾਨ ਚੇਅਰਮੈਨ ਪ੍ਰੋਫੈਸ਼ਨਲ ਫਾਰਮੇਸੀ ਅਤੇ ਪਬਲਿਕ ਰਿਲੇਸ਼ਨ ਕਮੇਟੀ ਨਵੀਂ ਦਿੱਲੀ, ਨਿੱਕੁਲ ਜਲਾਨ ਸੀਏ, ਸੰਸਥਾ ਦੇ ਚੇਅਰਮੈਨ ਪ੍ਰਵੀਨ ਨੇ ਕੀਤੀ। ਗਰਗ ਐਡਵੋਕੇਟ ਸੁਨੀਲ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਪ੍ਰਿੰਸੀਪਲ ਆਈਐੱਸਐੱਫਸੀਪੀਆਰ ਡਾ. ਆਰਕੇ ਨਾਰੰਗ, ਸੰਗਠਨ ਸਕੱਤਰ ਡਾ. ਸੌਰਭ ਕੋਸੇ ਅਤੇ ਹੋਰ ਮਹਿਮਾਨਾਂ ਨੇ ਦੀਪ ਜਗਾਇਆ। ਇਸ ਮੌਕੇ ਮੁੱਖ ਮਹਿਮਾਨ ਮੋਂਟੂ ਪਟੇਲ, ਪ੍ਰਧਾਨ ਫਾਰਮੇਸੀ ਕੌਂਸਲ ਆਫ਼ ਇੰਡੀਆ ਨੇ ਆਪਣੇ ਸੰਬੋਧਨ ਵਿਚ ਫਾਰਮਾ ਅਨਵੇਸ਼ਨ-2026 ਦੇ ਸ਼ਾਨਦਾਰ ਲਾਂਚ ’ਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮੁੱਖ ਮਹਿਮਾਨਾਂ ਦਾ ਫੁੱਲਾਂ ਅਤੇ ਪੌਦਿਆਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿਚ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਪੰਜਾਬ ਰਾਜ ਵਿਚ ਇਸ ਖੋਜ ਨੂੰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ’ਤੇ ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਕਿਹਾ ਕਿ ਇਹ ਸੰਮੇਲਨ ਫਾਰਮੇਸੀ ਕੌਂਸਲ ਆਫ਼ ਇੰਡੀਆ ਦੁਆਰਾ ਫੰਡ ਕੀਤਾ ਜਾਂਦਾ ਹੈ ਅਤੇ ਭਾਰਤ ਵਿਚ ਫਾਰਮੇਸੀ ਦੇ ਪਿਤਾਮਾ ਪ੍ਰੋਫੈਸਰ ਐੱਮਐੱਲ ਸਰਾਫ਼ ਦੀ 124ਵੀਂ ਜਨਮ ਵਰ੍ਹੇਗੰਢ ’ਤੇ ਰਾਸ਼ਟਰੀ ਫਾਰਮੇਸੀ ਸਿੱਖਿਆ ਦਿਵਸ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਾਰਮਾ ਅਨਵੇਸ਼ਨ 2026 ’ਚ ਉਦਯੋਗਾਂ, ਅਕਾਦਮਿਕ, ਹਸਪਤਾਲਾਂ ਅਤੇ ਕਈ ਪੇਸ਼ੇਵਰ ਸੰਸਥਾਵਾਂ ਦੇ 500 ਤੋਂ ਵੱਧ ਅਧਿਕਾਰੀਆਂ ਦੇ ਨਾਲ ਨਾਲ ਪੰਜਾਬ ਰਾਜ ਅਤੇ ਕਈ ਹੋਰ ਰਾਜਾਂ ਦੇ ਖੋਜਕਰਤਾਵਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ 120 ਤੋਂ ਵੱਧ ਮੌਖਿਕ ਪੇਸ਼ਕਾਰੀਆਂ, ਪੋਸਟਰ ਪੇਸ਼ਕਾਰੀਆਂ, ਪੇਟੈਂਟ, ਡਿਜ਼ਾਈਨ ਪੇਟੈਂਟ, ਤਕਨਾਲੋਜੀ ਟ੍ਰਾਂਸਫਰ ਅਤੇ ਵਪਾਰਕ ਉਤਪਾਦ ਪੇਸ਼ ਕੀਤੇ ਜਾਣਗੇ, ਜਿਨ੍ਹਾਂ ਨੂੰ ਜਿਊਰੀ ਦੁਆਰਾ ਨਿਰੀਖਣ ਤੋਂ ਬਾਅਦ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ’ਚ ਮੌਜੂਦ ਉਦਯੋਗ ਦੇ ਅਧਿਕਾਰੀ ਅਤੇ ਦੌਰੇ ’ਤੇ ਆਉਣ ਵਾਲੀਆਂ ਸੰਸਥਾਵਾਂ ਦੇ ਡਾਇਰੈਕਟਰ, ਪ੍ਰਿੰਸੀਪਲ, ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਅਧਿਕਾਰੀਆਂ ਦੇ ਨਾਲ ਸਿੱਖਿਆ ਅਤੇ ਖੋਜ ਦੀ ਗੁਣਵੱਤਾ ’ਤੇ ਚਰਚਾ ਕਰਨਗੇ ਅਤੇ ਉੱਤਮਤਾ ਲਈ ਮਾਰਗਦਰਸ਼ਨ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਅਕਤੂਬਰ 2026 ਦੇ ਮਹੀਨੇ ਵਿੱਚ ਆਈਸੀਐਸ-22 ਦਾ ਆਯੋਜਨ ਕਰਨ ਜਾ ਰਿਹਾ ਹੈ। ਇਹ ਅੰਤਰਰਾਸ਼ਟਰੀ ਸਿੰਪੋਜ਼ੀਅਮ ਪੰਜ ਦਿਨਾਂ ਲਈ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ 15 ਦੇਸ਼ਾਂ ਦੇ ਬੁਲਾਰੇ ਅਤੇ ਕਈ ਦੇਸ਼ਾਂ ਦੇ 50 ਤੋਂ ਵੱਧ ਵਿਗਿਆਨੀ ਲਗਭਗ ਪੰਜ ਹਜ਼ਾਰ ਲੋਕਾਂ ਦੇ ਨਾਲ ਹਿੱਸਾ ਲੈਣਗੇ।