ਮਾੜੇ ਅਨਸਰਾਂ ਨੂੰ ਕੀਤੀ ਸਖਤ ਤਾੜਨਾ
ਇੰਸਪੈਕਟਰ ਜਨਕ ਰਾਜ ਦੀਆਂ ਵਧੀਆ ਸੇਵਾਵਾਂ ਤੋਂ ਲੋਕ ਖੁਸ਼
Publish Date: Fri, 09 Jan 2026 05:03 PM (IST)
Updated Date: Sat, 10 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟ ਈਸੇ ਖਾਂ : ਥਾਣਾ ਕੋਟ ਈਸੇ ਖਾਂ ਵਿਚ ਨਿਯੁਕਤ ਇੰਸਪੈਕਟਰ ਜਨਕ ਰਾਜ ਨੇ ਮਾੜੇ ਅਨਸਰਾਂ ਨੂੰ ਸਖਤ ਤਾੜਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਜਾਂ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿਚ ਜੇਕਰ ਕਿਸੇ ਵੀ ਵਿਅਕਤੀ ’ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਪੈਂਦਾ ਹੈ ਤਾਂ ਇਲਾਕੇ ਦੇ ਲੋਕ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਨਸ਼ੇ ਦੇ ਵਪਾਰੀਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਕੋਟ ਈਸੇ ਖਾਂ ਵਿਚ ਜਾਮ ਅਤੇ ਟਰੈਫਿਕ ਸੰਬੰਧੀ ਉਨ੍ਹਾਂ ਕਿਹਾ ਹੈ ਕਿ ਕਿਸੇ ਨੂੰ ਵੀ ਬਾਜ਼ਾਰ ਵਿਚ ਰੇੜੀਆਂ ਫੜੀਆਂ ਨੂੰ ਲਗਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੇਕਰ ਕੋਈ ਆਦਮੀ ਆਪਣੇ ਵਹੀਕਲਾਂ ਨੂੰ ਬਜਾਰ ਵਿਚ ਖੜ੍ਹਾ ਕਰਦਾ ਦੇਖਿਆ ਗਿਆ ਤਾਂ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਾਬਾਲਗ ਬੱਚਿਆਂ ਦੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵਹੀਕਲ ਦੇਣ ਤੋਂ ਗੁਰੇਜ਼ ਕਰਨ।