ਲੋਕ ‘ਆਪ’ ਦੀ ਸਰਕਾਰ ਤੋਂ ਅੱਕ ਚੁੱਕੇ : ਖਾਈ
ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ
Publish Date: Fri, 03 Apr 2026 03:34 PM (IST)
Updated Date: Sat, 04 Apr 2026 04:01 AM (IST)

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ, ਚੜਿੱਕ: ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾ ਸਕੇ ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰੀ ਸਿੰਘ ਖਾਈ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਨੇ ਪਿੰਡ ਰਾਮੂੰਵਾਲਾ ਨਵਾਂ ਵਿਖੇ ਚਮਕੌਰ ਸਿੰੰਘ ਨੰਬਰਦਾਰ ਦੇ ਘਰ ਰੱਖੀ ਮੀਟਿੰਗ ਮੌਕੇ ਕੀਤਾ । ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਲੋਕ ਆਪ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੇ ਹਨ ਕਿਉਂਕਿ ਆਪ ਸਰਕਾਰ ਦੀਆਂ ਮਾੜੀਆਂ ਨੀਤੀਆਂ ਸਦਕਾ ਦਿਨ-ਬ-ਦਿਨ ਪੰਜਾਬ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ, ਇਸ ਲਈ ਸੂਬੇ ਦੇ ਲੋਕ ਇਸ ਪਾਰਟੀ ਨੂੰ ਚਲਦਾ ਕਰਨ ਲਈ ਉਤਾਵਲੇ ਹੋ ਚੁੱਕੇ ਹਨ । ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਅੰਦਰ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਯੂਥ ਆਗੂ ਪ੍ਰਮਿੰਦਰ ਸਿੰਘ ਡਿੰਪਲ ਪ੍ਰਧਾਨ ਐੱਸਸੀ ਵਿੰਗ ਨੇ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਵਿਕਾਸ ਪੱਖੋਂ ਪਛੜ ਗਿਆ ਹੈ ਅਤੇ ਹਲਕੇ ਦੀਆਂ ਲਿੰਕ ਸੜਕਾਂ ਦੀ ਹਾਲਤ ਮੰਦੀ ਹੋ ਚੁੱਕੀ ਹੈ । ਪ੍ਰਮਿੰਦਰ ਡਿੰਪਲ ਨੇ ਕਿਹਾ ਕਿ ਜ਼ਿਲਾ ਕਾਂਗਰਸ ਨੂੰ ਹਰੀ ਸਿੰਘ ਖਾਈ ਵਰਗਾ ਟਕਸਾਲੀ ਕਾਂਗਰਸੀ ਪ੍ਰਧਾਨ ਵਜੋਂ ਮਿਲਿਆ ਹੈ ਜਿਸ ਨਾਲ ਵਰਕਰਾਂ ਚ ਵੀ ਪੂਰਾ ਜੋਸ਼ ਭਰ ਗਿਆ ਹੈ । ਇਸ ਸਮੇਂ ਚਮਕੌਰ ਸਿੰੰਘ ਨੰਬਰਦਾਰ ਨੇ ਪ੍ਰਧਾਨ ਹਰੀ ਸਿੰਘ ਖਾਈ ਤੇ ਸਾਥੀ ਆਗੂਆਂ ਦਾ ਧੰਨਵਾਦ ਕੀਤਾ । ਇਸ ਮੌਕੇ ਸਾਬਕਾ ਬਲਾਕ ਪ੍ਰਧਾਨ ਦਵਿੰਦਰ ਸਿੰਘ ਧੂੜ੍ਹਕੋਟ ਚੜ੍ਹਤ ਸਿੰਘ ਵਾਲਾ, ਯੂਥ ਕਾਂਗਰਸ ਹਲਕਾ ਪ੍ਰਧਾਨ ਰਵਿੰਦਰ ਸਿੰਘ ਹੈਪੀ ਝੰਡੇਆਣਾ, ਜਰਨੈਲ ਸਿੰਘ ਰਾਮਾ ਬਲਾਕ ਪ੍ਰਧਾਨ, ਰਵਿੰਦਰ ਸਿੰਘ ਸਰਪੰਚ ਤਖਾਣਵੱਧ, ਚਮਕੌਰ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਬਾਰਵਾਲਾ ਮੈਂਬਰ ਪੰਚਾਇਤ, ਗੁਲਵੰਤ ਸਿੰਘ ਕਾਂਤੀ ਸਾਬਕਾ ਪੰਚ, ਗੁਰਭੇਜ ਗਿੱਲ, ਸੁਰਪ੍ਰੀਤ ਸਿੰੰਘ, ਬਲਵੀਰ ਸਿੰਘ, ਜਗਰਾਜ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ ।