ਪੰਜਾਬ ਸਰਕਾਰ ਦੇ ਕੰਮਾਂ ਤੋਂ ਲੋਕ ਪੂਰੀ ਤਰ੍ਹਾਂ ਖ਼ੁਸ਼ : ਰਾਮੂੰਵਾਲਾ
ਸੂਬੇ ਦੇ ਲੋਕ ਮੁੱਖ ਮੰਤਰੀ ਭਗਵੰਤ
Publish Date: Wed, 14 Jan 2026 05:21 PM (IST)
Updated Date: Thu, 15 Jan 2026 04:04 AM (IST)
ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ, ਚੜਿੱਕ : ਸੂਬੇ ਦੇ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਅਤੇ ਹੋਰ ਲੋਕ ਭਲਾਈ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਖੁਸ਼ ਸਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਗੁਰਵਿੰਦਰ ਸਿੰਘ ਰਾਮੂੰਵਾਲਾ ਨਵਾਂ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਨੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਜੀ ਵਿਖੇ ਮਾਘੀ ਮੇਲੇ ਦੇ ਸਬੰਧ ਚ ਕਰਵਾਈ ਜਾ ਰਹੀ ਕਾਨਫ਼ਰੰਸ ਚ ਹਿੱਸਾ ਲੈਣ ਲਈ ਪਾਰਟੀ ਵਾਲੰਟੀਅਰਾਂ ਸਮੇਤ ਰਵਾਨਾ ਹੋਣ ਸਮੇਂ ਕੀਤਾ। ਗੁਰਵਿੰਦਰ ਸਿੰਘ ਸਰਪੰਚ ਨੇ ਕਿਹਾ ਕਿ ਕਾਨਫ਼ਰੰਸ ਚ ਜਾਣ ਲਈ ਵਾਲੰਟੀਅਰਾਂ ਅੰਦਰ ਪੂਰਾ ਉਤਸ਼ਾਹ ਹੈ । ਇਸ ਮੌਕੇ ਮੋਹਣ ਸਿੰਘ ਗਿੱਲ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ ਗੋਗੀ, ਜਗਸੀਰ ਸਿੰਘ ਗੱਗੀ, ਸੁਖਪ੍ਰੀਤ ਪੀਤਾ ਇਲੈਕਟ੍ਰੀਸ਼ਨ, ਛਿੰਦਰ ਸਿੰਘ ਪ੍ਰਧਾਨ, ਦਰਸ਼ਨ ਸਿੰਘ, ਨੇਕ ਸਿੰਘ, ਸੁਖਮੰਦਰ ਸਿੰਘ, ਤੇਜਾ ਸਿੰਘ, ਰੇਸ਼ਮ ਸਿੰਘ, ਸੁਰਜੀਤ ਸਿੰਘ, ਲਖਵੀਰ ਸਿੰਘ, ਜਸਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ ।