- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਗੋਰਮਿੰਟ ਪੈਨਸ਼ਨਰਜ਼

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਬਾਘਾਪੁਰਾਣਾ ਦੀ ਮਹੀਨਾਵਾਰ ਮੀਟਿੰਗ ਨਗਰ ਕਮੇਟੀ ਦੇ ਦਫ਼ਤਰ ਵਿਚ ਗੁਰਜੰਟ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਸੰਚਾਲਨ ਸਬ ਡਵੀਜ਼ਨ ਸਕੱਤਰ ਅਮਰਜੀਤ ਸਿੰਘ ਮਾਣੂੰਕੇ ਨੇ ਬਾਖ਼ੂਬੀ ਨਿਭਾਇਆ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਦੱਸਿਆ ਕਿ ਡੀਏ ਸਬੰਧੀ ਜੋ ਮਾਨਯੋਗ ਹਾਈ ਕੋਰਟ ਨੇ ਮੁਲਾਜ਼ਮਾਂ ਪੈਨਸ਼ਨਰਾਂ ਦੇ ਹੱਕ ਵਿਚ ਇਕ ਇਤਿਹਾਸਕ ਫੈਸਲਾ ਕਰਕੇ ਬਹੁਤ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਜਿਸ ਨਾਲ ਸੱਤ ਲੱਖ ਤੋਂ ਉੱਪਰ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਪਿਛਲੇ ਤਿੰਨ ਸਾਲ ਤੋਂ ਰੁਕਿਆ ਹੋਇਆ 16 ਫ਼ੀਸਦੀ ਡੀਏ ਮਿਲਣ ਲਈ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਪੈਨਸ਼ਨਰਾਂ ਨੂੰ ਚੌਕਸ ਰਹਿਣ ਲਈ ਕਿਹਾ ਕਿ ਜੇ ਸਰਕਾਰ ਦੀ ਨੀਅਤ ਵਿਚ ਕੁੱਝ ਖੋਟ ਜਾਪਿਆ ਤਾਂ ਉਹ ਸੰਘਰਸ਼ ਲਈ ਤਿਆਰ ਰਹਿਣ। 1 ਜਨਵਰੀ 2016 ਤੋਂ ਪਹਿਲੇ ਸੇਵਾਮੁਕਤ ਪੈਨਸ਼ਨਰਾਂ ਨੂੰ ਛੇਵੇਂ ਪੇ -ਕਮਿਸ਼ਨ ਦੀ ਸਿਫ਼ਾਰਸ਼ ਮੁਤਾਬਕ ਪੈਨਸ਼ਨਾਂ ਸੋਧਣ ਲਈ 2.59 ਦਾ ਗੁਣਕ ਅਤੇ ਨੋਸ਼ਨਲ ਸੋਧ ਵਿਧੀ ਨੂੰ ਪੰਜਾਬ ਸਰਕਾਰ ਵੱਲੋਂ ਝੂਠਾ ਹਲਫ਼ਨਾਮਾ ਦੇ ਕੇ ਇਸ ਨੂੰ ਲਮਕਾਉਣ ਅਤੇ ਰੋਲਣ ਦੀ ਕੋਸ਼ਿਸ਼ ਦਾ ਜਥੇਬੰਦੀ ਗੰਭੀਰ ਨੋਟਿਸ ਲੈਂਦੀ ਹੈ ਅਤੇ ਮਾਨਯੋਗ ਹਾਈ ਕੋਰਟ ਵਿਚ ਇਸ ਝੂਠੇ ਹਲਫ਼ਨਾਮੇ ਨੂੰ ਚੈਲੇਂਜ ਕਰਨ ਲਈ ਪਟੀਸ਼ਨ ਦਾਖ਼ਲ ਕਰ ਦਿੱਤੀ ਹੈ ਅਤੇ ਆਪਣੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਵੱਖ ਵੱਖ ਬੁਲਾਰਿਆਂ ਸਰਬ ਮਾਸਟਰ ਨਾਹਰ ਸਿੰਘ , ਪਰਮਜੀਤ ਸਿੰਘ ਰਖਰਾ , ਸਤਿੰਦਰ ਪਾਲ ਸਿੰਘ ਸਾਹੋਕੇ , ਪ੍ਰਿੰਸੀਪਲ ਮਨਮੋਹਣ ਸਿੰਘ ਘੋਲੀਆ ਕਲਾਂ, ਗੁਰਦੇਵ ਸਿੰਘ ਲੰਡੇ , ਰਘਬੀਰ ਸਿੰਘ ਲੰਗੇਆਣਾ ਨੇ 17 ਮਈ ਨੂੰ ਜਲੰਧਰ ਵਿਖੇ ਹੋਣ ਵਾਲੀ ਕਨਵੈਨਸ਼ਨ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਸਮੂਹ ਪੈਨਸ਼ਨਰਾ ਨੂੰ ਸਾਂਝੇ ਫਰੰਟ ਦੇ ਫੈਸਲੇ ਮੁਤਾਬਕ ਮਜ਼ਦੂਰ ਦਿਹਾੜੇ ’ਤੇ 1 ਮਈ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਮਈ ਦਿਨ ਦੇ ਸਮਾਗਮਾਂ ’ਚ ਪਹੁੰਚਣ ਦਾ ਸੱਦਾ ਦਿੱਤਾ ਜਿਸ ਸਬੰਧੀ 12 ਅਪ੍ਰੈਲ ਨੂੰ ਮੋਗਾ ਰੋਡ ਤੇ ਬਿਜਲੀ ਘਰ ਬਾਘਾਪੁਰਾਣਾ ਵਿਚ 11 ਵਜੇ ਹੋ ਰਹੀ ਮੀਟਿੰਗ ਵਿਚ ਵੀ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ। ਇਸ ਮੀਟਿੰਗ ਵਿਚ ਸਮੂਹ ਡੀਡੀਓ ਨੂੰ ਅਪੀਲ ਕੀਤੀ ਗਈ ਕਿ 1 ਜਨਵਰੀ 16 ਤੋਂ ਮਗਰੋਂ ਸੇਵਾਮੁਕਤ ਪੈਨਸ਼ਨਰਾਂ ਦੇ ਬਕਾਏ ਦੀਆਂ ਕਿਸ਼ਤਾਂ ਜੋ 1 ਅਪ੍ਰੈਲ 2026 ਤੋਂ ਦਿੱਤੀਆਂ ਜਾਣੀਆਂ ਹਨ ਉਹ ਸਮੇਂ ਸਿਰ ਕਢਵਾਈਆਂ ਜਾਣ ਦੀ ਕ੍ਰਿਪਾਲਤਾ ਕਰਨ ਤਾਂ ਕਿ ਸੇਵਾਮੁਕਤ ਮੁਲਾਜ਼ਮਾਂ ਨੂੰ ਵਾਰਵਾਰ ਦਫ਼ਤਰਾਂ ਦੇ ਚੱਕਰ ਨਾ ਲਾਉਣੇ ਪੈਣ। ਸੁਰਿੰਦਰ ਰਾਮ ਕੁੱਸਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚ ਸਦੀਵੀਂ ਵਿਛੋੜਾ ਦੇ ਗਏ ਗੁਰਜੰਟ ਸਿੰਘ ਲੋਪੋਂ , ਰਜਿੰਦਰ ਸਿੰਘ ਢੁੱਡੀਕੇ , ਤਜਿੰਦਰ ਸਿੰਘ ਸਪੁੱਤਰ ਇੰਦਰਜੀਤ ਸਿੰਘ ਮੋਗਾ ,ਪ੍ਰਿੰਸੀਪਲ ਗੁਰਦੇਵ ਸਿੰਘ , ਜਗਦੀਸ਼ਰ ਸਿੰਘ ਗੁਰਮੇਲ ਕੌਰ ਨੱਥੂਵਾਲਾ , ਗਿਆਨ ਸਿੰਘ ਸਮਾਧ ਭਾਈ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿਚ ਵੱਡੀ ਗਿਣਤੀ