ਆਈਐੱਸਐੱਫ ਕਾਲਜ ਆਫ ਫਾਰਮੇਸੀ ’ਚ ਲੈਕਚਰ ਕਰਵਾਇਆ
ਸੂਬੇ ਦੀ ਪ੍ਰਮੁੱਖ ਵਿੱਦਿਅਕ
Publish Date: Mon, 02 Feb 2026 03:46 PM (IST)
Updated Date: Tue, 03 Feb 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਵਿਖੇ ਐੱਮਫਾਰਮ ਫਾਰਮਾਸਿਊਟਿਕਸ, ਕੁਆਲਿਟੀ ਇੰਸ਼ੋਰੈਂਸ ਅਤੇ ਰੈਗੂਲੇਟਰੀ ਅਫ਼ੇਅਰਜ਼ ਦੇ ਵਿਦਿਆਰਥੀਆਂ ਲਈ ਆਈਆਈਸੀ ਅਧੀਨ ਇਨੋਵੇਸ਼ਨ ਅਤੇ ਟੈਕਨਾਲੌਜੀ ਟ੍ਰਾਂਸਫਰ ਤੇ ਲੈਕਚਰ ਦਾ ਆਯੋਜਨ ਕੀਤਾ ਗਿਆ। ਕੋਆਰਡੀਨੇਟਰ ਡਾ. ਬਾਲਕਦਾਸ ਕੁਰਮੀ ਨੇ ਕਿਹਾ ਕਿ ਮੁੱਖ ਬੁਲਾਰੇ, ਫਾਰਮਾਸਿਊਟਿਕਸ ਵਿਭਾਗ ਦੇ ਮੁਖੀ ਡਾ. ਮਨੀਸ਼ ਕੁਮਾਰ ਦਾ ਸਵਾਗਤ ਕੀਤਾ ਗਿਆ। ਸਵਾਗਤੀ ਭਾਸ਼ਣ ਦਿੰਦੇ ਹੋਏ ਡਾ. ਬਾਲਕ ਦਾਸ ਨੇ ਫਾਰਮਾਸਿਊਟੀਕਲ ਵਿਚ ਚੱਲ ਰਹੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਮੁੱਖ ਬੁਲਾਰੇ ਡਾ. ਮਨੀਸ਼ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਨਵੀਨਤਾ, ਉੱਦਮਤਾ ਅਤੇ ਉਤਪਾਦਾਂ ਦੇ ਵਪਾਰੀਕਰਨ ਵੱਲ ਲਗਾਤਾਰ ਕੰਮ ਕਰ ਰਹੀ ਹੈ ਜਿਸ ਲਈ ਬਹੁਤ ਸਾਰੀਆਂ ਵਿੱਤੀ ਯੋਜਨਾਵਾਂ ਹਨ ਜਿਨ੍ਹਾਂ ਦੇ ਤਹਿਤ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ। ਇਸਦਾ ਫ਼ਾਇਦਾ ਉਠਾਉਂਦੇ ਹੋਏ, ਸਾਨੂੰ ਦੇਸ਼ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਿਹਤ ਪੇਸ਼ੇ ਵਿਚ ਤਕਨਾਲੌਜੀ ਟ੍ਰਾਂਸਫਰ, ਸਟਾਰਟਅੱਪ ਅਤੇ ਨਵੀਨਤਾ ਲਈ ਅਥਾਹ ਸੰਭਾਵਨਾਵਾਂ ਹਨ। ਇਸ ਦੌਰਾਨ ਡਾ. ਮਨੀਸ਼ ਕੁਮਾਰ ਨੇ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਹੀ ਤਕਨੀਕੀ ਢੰਗ ਨਾਲ ਦਿੱਤੇ। ਇਸ ਲੈਕਚਰ ਦੇ ਅੰਤ ਵਿਚ ਡਾ. ਬਾਲਕ ਦਾਸ ਕੁਰਮੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸ਼ੁਭਮ ਠਾਕੁਰ, ਡਾ. ਨਵਜੋਤ ਕੌਰ, ਡਾ. ਰਵੀ ਰਾਜ ਪਾਲ, ਕਿਰਨ ਅਤੇ ਅਮਿਤ ਸ਼ਰਮਾ ਆਦਿ ਫੈਕਲਿਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ ਨੇ ਲੈਕਚਰ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਲੈਕਚਰ ਲਗਾਤਾਰ ਜਾਰੀ ਰਹਿਣਗੇ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਾਭਦਾਇਕ ਸਾਬਿਤ ਹੋਣਗੇ।