ਆਈਐੱਸਐੱਫ ਕਾਲਜ ’ਚ ਨਵੀਨਤਾ ਪ੍ਰੀਸ਼ਦ ਦੀ ਮੀਟਿੰਗ ਹੋਈ
ਸੂਬੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਆਈਐਸਐਫ ਕਾਲਜ ਆਫ਼
Publish Date: Fri, 09 Jan 2026 05:09 PM (IST)
Updated Date: Sat, 10 Jan 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਸੂਬੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਆਈਐਸਐਫ ਕਾਲਜ ਆਫ਼ ਫਾਰਮੇਸੀ ਵਿਖੇ ਸੰਸਥਾਗਤ ਨਵੀਨਤਾ ਪ੍ਰੀਸ਼ਦ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿਚ ਆਈਆਈਸੀ ਕੋਆਰਡੀਨੇਟਰ ਡਾ. ਮਨੀਸ਼ ਕੁਮਾਰ ਨੇ ਦੱਸਿਆ ਕਿ ਇਹ ਮੀਟਿੰਗ ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਜਿਸ ਵਿੱਚ ਸਿੱਖਿਆ ਅਤੇ ਖੋਜ ਦੀ ਗੁਣਵੱਤਾ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਮੀਟਿੰੰਗ ਵਿਚ ਮੁੱਖ ਤੌਰ 'ਤੇ ਨਵੀਨਤਾ ਅਤੇ ਉੱਦਮਤਾ 'ਤੇ ਚਰਚਾ ਕੀਤੀ ਗਈ। ਡਾ. ਜੀਡੀ ਗੁਪਤਾ ਨੇ ਵੱਖ-ਵੱਖ ਨੁਕਤਿਆਂ ਨੂੰ ਤਕਨੀਕੀ ਤੌਰ 'ਤੇ ਸਮਝਾਇਆ ਅਤੇ ਦੱਸਿਆ ਕਿ ਫਾਰਮੇਸੀ ਵਿਸ਼ੇ ਵੱਲ ਵਿਦਿਆਰਥੀਆਂ ਦੇ ਝੁਕਾਅ ਨੂੰ ਵਧਾਉਣ ਲਈ, ਆਧੁਨਿਕ ਤਕਨਾਲੋਜੀ ਦੇ ਨਾਲ-ਨਾਲ ਮੁੱਢਲਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜੋ ਉਦਯੋਗ, ਹਸਪਤਾਲ ਅਤੇ ਖੋਜ ਸੰਸਥਾ ਵਿਚ ਵਿਦਿਆਰਥੀਆਂ ਲਈ ਨਵੇਂ ਆਯਾਮ ਖੋਲ੍ਹੇਗਾ। ਮੀਟਿੰਗ ਵਿਚ ਸੰਸਥਾ ਦੇ ਸਾਰੇ ਵਿਭਾਗ ਮੁਖੀ ਡਾ. ਸ਼ਮਸ਼ੇਰ ਸਿੰਘ, ਡਾ. ਮਨੀਸ਼ ਕੁਮਾਰ, ਡਾ. ਬਾਲਕ ਦਾਸ, ਡਾ. ਸੌਰਭ ਕੋਸੇ, ਡਾ. ਸੰਤ ਕੁਮਾਰ ਵਰਮਾ, ਡਾ. ਵੇਦਪਾਲ ਸਿੰਘ, ਡੀਨ ਵਿਦਿਆਰਥੀ ਡਾ. ਜੀ.ਐਸ. ਸ਼ਰਮਾ, ਆਈਕਿਊਏਸੀ. ਕੋਆਰਡੀਨੇਟਰ ਡਾ. ਸਿਧਾਰਥ ਮੇਹਨ, ਡਾ. ਵਿਵੇਕ ਅਸਥੀ ਕੋਆਰਡੀਨੇਟਰ ਟਾਈਮ ਟੇਬਲ ਡਾ. ਸ਼ੰਮੀ ਜਿੰਦਲ ਵਾਈਸ ਪ੍ਰਿੰਸੀਪਲ ਆਈਐਸਐਫਸੀਪੀਆਰ ਆਦਿ ਹਾਜ਼ਰ ਸਨ। ਸੰਸਥਾ ਦੇ ਡਾਇਰੈਕਟਰ ਡਾ. ਜੀਡੀ. ਗੁਪਤਾ ਨੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੂੰ ਮੀਟਿੰਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿਚ ਸ਼ਾਮਿਲ ਹੋਣ ਵਾਲੇ ਮੈਂਬਰਾਂ ਦਾ ਡਾ. ਮਨੀਸ਼ ਕੁਮਾਰ ਨੇ ਧੰਨਵਾਦ ਕੀਤਾ।