ਆਈਐੱਸਐੱਫ ਫਾਰਮੇਸੀ ਕਾਲਜ ’ਚ ਪ੍ਰੋਗਰਾਮ ਕਰਵਾਇਆ
ਇਕ ਰੋਜ਼ਾ ਫਾਰਮਾ ਉਦਘਾਟਨ 2026
Publish Date: Thu, 26 Feb 2026 03:56 PM (IST)
Updated Date: Fri, 27 Feb 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਇਕ ਰੋਜ਼ਾ ਫਾਰਮਾ ਉਦਘਾਟਨ 2026 ਜੋ ਕਿ ਫਾਰਮੇਸੀ ਕੌਂਸਲ ਆਫ਼ ਇੰਡੀਆ ਦੀ ਗ੍ਰਾਂਟ ਨਾਲ ਰਾਜ ਦੇ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਫਾਰਮਾ ਉਦਘਾਟਨ 7 ਮਾਰਚ ਨੂੰ ਭਾਰਤ ਵਿਚ ਫਾਰਮੇਸੀ ਦੇ ਪਿਤਾਮਾ, ਰਾਸ਼ਟਰੀ ਫਾਰਮੇਸੀ ਸਿੱਖਿਆ ਦਿਵਸ ਪ੍ਰੋ. ਐੱਮਐੱਲ ਸਰਾਫ ਦੀ ਯਾਦ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਫਾਰਮਾ ਉਦਘਾਟਨ ਦਾ ਵਾਊਚਰ ਜਾਰੀ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫਸੀਪੀਆਰ ਦੁਆਰਾ ਕੀਤਾ ਗਿਆ। ਇਸ ਸਮਾਗਮ ਦਾ ਉਦਘਾਟਨ ਸਾਂਝੇ ਤੌਰ ’ਤੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡਾ. ਸੌਰਭ ਕੋਸੇ, ਡਾ. ਜੀਐੱਸ ਸ਼ਰਮਾ, ਡਾ. ਸੰਤ ਕੁਮਾਰ ਵਰਮਾ, ਡਾ. ਸਿਧਾਰਥ ਮੇਹਨ, ਡਾ. ਅਮਨਦੀਪ ਸਿੰਘ, ਡਾ. ਵਿਵੇਕ ਅਸਥੀ, ਡਾ. ਵੇਦਪਾਲ ਸਿੰਘ, ਡਾ. ਸ਼ੁਭਮ ਠਾਕੁਰ, ਲਵ ਗੋਇਲ ਆਦਿ ਸ਼ਾਮਲ ਸਨ। ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਕਿਹਾ ਕਿ ਦੇਸ਼ ਦੀਆਂ ਫਾਰਮੇਸੀ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਇਸ ਸਮਾਗਮ ਵਿਚ ਹਿੱਸਾ ਲੈਣਗੀਆਂ। ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਡਾ. ਮੋਂਟੂ ਐੱਮ ਪਟੇਲ, ਪ੍ਰਧਾਨ ਫਾਰਮੇਸੀ ਕੌਂਸਲ ਆਫ਼ ਇੰਡੀਆ, ਨਵੀਂ ਦਿੱਲੀ ਵਿਸ਼ੇਸ਼ ਮਹਿਮਾਨ ਸੁਸ਼ੀਲ ਕੁਮਾਰ ਬਾਂਸਲ, ਕਾਰਜਕਾਰੀ ਮੈਂਬਰ ਫਾਰਮੇਸੀ ਕੌਂਸਲ ਆਫ਼ ਇੰਡੀਆ, ਡਾ. ਅਤੁਲ ਕੁਮਾਰ ਨਾਸਾ, ਵਾਈਸ ਚਾਂਸਲਰ, ਐੱਸਜੀਪੀ ਯੂਨੀਵਰਸਿਟੀ ਗੁੜਗਾਓਂ ਅਤੇ ਪੀਸੀ ਮੈਂਬਰ ਫਾਰਮੇਸੀ ਕੌਂਸਲ ਆਫ਼ ਇੰਡੀਆ, ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਹੋਰ ਮੈਂਬਰ ਸੁਸ਼ੀਲ ਸੂਦਨ ਜੰਮੂ ਅਤੇ ਕਸ਼ਮੀਰ, ਗੋਪਾਲ ਕ੍ਰਿਸ਼ਨ ਸ਼ਰਮਾ ਹਿਮਾਚਲ ਪ੍ਰਦੇਸ਼, ਸੋਹਨ ਲਾਲ ਕਾਂਸਲ, ਹਰਿਆਣਾ, ਮੁਹੰਮਦ ਵਸੀਰ ਸਕੱਤਰ ਕਮ ਰਜਿਸਟਰਾਰ ਲੱਦਾਖ ਫਾਰਮੇਸੀ ਕੌਂਸਲ, ਸੁਖਵਿੰਦਰ ਪਾਲ ਮੈਂਬਰ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਨਾਲ ਸੁਨੀਲ ਚੌਧਰੀ ਡਰੱਗ ਕੰਟਰੋਲਰ ਅਫ਼ਸਰ ਹਰਿਆਣਾ ਆਦਿ ਹਿੱਸਾ ਲੈਣਗੇ। ਇਸ ਸਮਾਗਮ ਵਿਚ ਦੇਸ਼ ਦੇ ਵਿਗਿਆਨੀਆਂ ਵੱਲੋਂ ਡਿਜ਼ਾਈਨ ਪੇਟੈਂਟ, ਕਾਪੀਰਾਈਟ, ਖੋਜ਼ ਪੱਤਰ ਪੇਸ਼ ਕੀਤੇ ਜਾਣਗੇ।