ਆਈਐੱਸਐੱਫ ਕਾਲਜ ਆਫ਼ ਫਾਰਮੇਸੀ ’ਚ ਰਾਸ਼ਟਰੀ ਵਰਕਸ਼ਾਪ ਕਰਵਾਈ
ਸੂਬੇ ਦੀ ਪ੍ਰਮੁੱਖ ਵਿੱਦਿਅਕ
Publish Date: Fri, 06 Feb 2026 03:59 PM (IST)
Updated Date: Sat, 07 Feb 2026 03:59 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਵਿਖੇ ਬਾਇਓ ਰੈੱਡ ਲੈਬਾਰਟਰੀ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਫਾਰਮਾਕੋਲੌਜੀ ਵਿਭਾਗ ਵਿਚ ਵੈਸਟਰਨ ਬੈਲਟ ਤਕਨਾਲੌਜੀ ਦੀ ਵਰਤੋਂ ਕਰਦੇ ਹੋਏ ਹੈਂਡਸ ਆਨ ਟ੍ਰੇਨਿੰਗ ਤੇ ਇਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸੰਗਠਨ ਸਕੱਤਰ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵਰਕਸ਼ਾਪ ਦਾ ਉਦਘਾਟਨ ਮੁੱਖ ਮਹਿਮਾਨ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀ. ਡੀ ਗੁਪਤਾ, ਮੁੱਖ ਬੁਲਾਰੇ ਡਾ. ਬੀ ਸ਼ਰਨ ਸ਼ਰਮਾ ਐਪਲੀਕੇਸ਼ਨ ਸਪੈਸ਼ਲਿਸਟ ਲਾਈਫ਼ ਸਾਇੰਸ ਗਰੁੱਪ ਬਾਇਓ ਰੈੱਡ ਲੈਬ, ਡਾ. ਸਿਧਾਰਥ ਮੇਹਨ, ਡਾ. ਖੜਗਾ ਰਾਜ, ਡਾ. ਬਾਲਕ ਦਾਸ ਕੁਰਮੀ ਆਦਿ ਨੇ ਸਾਂਝੇ ਤੌਰ ’ਤੇ ਦੀਵਾ ਜਗਾ ਕੇ ਕੀਤਾ। ਸਵਾਗਤ ਭਾਸ਼ਣ ਦਿੰਦੇ ਹੋਏ ਡਾ. ਜੀ.ਡੀ. ਗੁਪਤਾ ਨੇ ਸੰਸਥਾ ਵਿਚ ਚੱਲ ਰਹੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ ਅਤੇ ਵਰਕਸ਼ਾਪ ਬਾਰੇ ਜਾਣਕਾਰੀ ਦਿੱਤੀ। ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਪੰਜਾਬ ਅਤੇ ਹੋਰ ਰਾਜਾਂ ਦੇ 100 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜਕਰਤਾਵਾਂ ਨੇ ਹਿੱਸਾ ਲਿਆ। ਡਾ. ਬੀ. ਸ਼ਰਨ ਸ਼ਰਮਾ ਨੇ ਤਕਨੀਕੀ ਜਾਣਕਾਰੀ ਦੇ ਨਾਲ ਨਾਲ ਜੈੱਲ ਬਣਾਉਣ, ਬਲੋਟਿੰਗ ਤਕਨੀਕ ਅਤੇ ਗੈਲਡੋਕ ਵਿਸ਼ਲੇਸ਼ਣ ਬਾਰੇ ਹੱਥੀਂ ਸਿਖਲਾਈ ਦਿੱਤੀ। ਇਹ ਤਕਨੀਕ ਮਾਈਕ੍ਰੋ ਲੈਵਲ ’ਤੇ ਪ੍ਰੋਟੀਨ ਪ੍ਰਗਟਾਵੇ ਦਾ ਪਤਾ ਲਗਾਉਣ ਵਿਚ ਬਹੁਤ ਉਪਯੋਗੀ ਹੈ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਹੱਥੀਂ ਸਿਖਲਾਈ ਦਾ ਮੌਕਾ ਦਿੱਤਾ ਗਿਆ। ਅੰਤ ਵਿਚ ਸੰਸਥਾ ਵੱਲੋਂ ਮਾਹਿਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ। ਵਰਕਸ਼ਾਪ ਦੇ ਅੰਤ ਵਿਚ ਕੋਆਰਡੀਨੇਟਰ ਡਾ. ਸਿਧਾਰਥ ਮੇਹਨ ਨੇ ਸਾਰਿਆਂ ਦਾ ਧੰਨਵਾਦ ਕੀਤਾ। ਵਰਕਸ਼ਾਪ ਵਿਚ ਸਟੇਜ ਦਾ ਸੰਚਾਲਨ ਸਾਨੀਆ ਗਰੋਵਰ ਨੇ ਕੀਤਾ ਅਤੇ ਵਰਕਸ਼ਾਪ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਬਣਾਉਣ ਵਿਚ ਡਾ. ਖੜਗਾ ਰਾਜ, ਰੋਮਨਪ੍ਰੀਤ ਅਤੇ ਲਵ ਗੋਇਲ ਆਦਿ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਆਈਐੱਸਐੱਫਸੀਪੀਆਰ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ ਅਤੇ ਡੀਨ ਵਿਦਿਆਰਥੀ ਡਾ. ਜੀ.ਐੱਸ. ਸ਼ਰਮਾ ਨੇ ਵਰਕਸ਼ਾਪ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ।