ਅਣਪਛਾਤੇ ਵਾਹਨ ਦੀ ਟੱਕਰ ਨਾਲ ਬਾਈਕ ਸਵਾਰ ਇਕ ਦੀ ਮੌਤ, ਦੋ ਜ਼ਖ਼ਮੀ
ਥਾਣਾ ਮਹਿਣਾ ਦੇ ਅਧੀਨ ਪੈਂਦੇ
Publish Date: Tue, 10 Feb 2026 03:52 PM (IST)
Updated Date: Wed, 11 Feb 2026 04:00 AM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ
ਥਾਣਾ ਮਹਿਣਾ ਦੇ ਅਧੀਨ ਪੈਂਦੇ ਪਿੰਡ ਡਾਲਾ ਵਿਖੇ ਇਕ ਤੇਜ਼ ਰਫ਼ਤਾਰ ਅਣਪਛਾਤੇ ਵਹੀਕਲ ਦੀ ਚਪੇਟ ’ਚ ਆਕੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਜ਼ਖ਼ਮੀ ਹੋ ਗਏ ਪੁਲਿਸ ਨੇ ਅਣਪਛਾਤੇ ਵਾਹਨ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮਹਿਣਾ ਪੁਲਿਸ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਬੱਸੀਆਂ ਜ਼ਿਲ੍ਹਾ ਲੁਧਿਆਣਾ ਹਾਲ ਪਿੰਡ ਡਾਲਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਮਿਤੀ 8 ਫ਼ਰਵਰੀ ਨੂੰ ਉਹ ਆਪਣੇ ਸਾਥੀਆਂ ਜਗਜੀਤ ਸਿੰਘ ਪੁੱਤਰ ਮੇਜਰ ਸਿੰਘ ਅਤੇ ਬੂਟਾ ਪੁੱਤਰ ਕਰਨੈਲ ਸਿੰਘ ਵਾਸੀਆਨ ਪਿਡ ਡਾਲਾ ਜੋਕਿ ਏਟੀਐੱਮ ’ਚ ਪੈਸੇ ਕਢਾਉਣ ਲਈ ਤਿੰਨੇ ਜਣੇ ਪਿੰਡ ਬੁੱਘੀਪੁਰਾ ਗਏ ਸੀ ਜਦ ਪੈਸੇ ਕਢਾਉਣ ਤੋਂ ਬਾਅਦ ਵਾਪਿਸ ਪਿੰਡ ਨੂੰ ਆ ਰਹੇ ਸੀ ਤਾਂ ਪਿੰਡ ਡਾਲਾ ਵਿਖੇ ਸੜਕ ਕਰਾਸ ਕਰਨ ਲਈ ਖੜ੍ਹੇ ਸੀ ਤਾਂ ਇਸ ਦੌਰਾਨ ਬਰਨਾਲਾ ਸਾਈਡ ਤੋਂ ਇਕ ਤੇਜ਼ ਰਫ਼ਤਾਰ ਕਾਰ ਆਈ ਜਿਸ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਚਲਾ ਕੇ ਉਨ੍ਹਾਂ ਦੇ ਮੋਟਰਸਾਈਕਲ ਵਿਚ ਟੱਕਰ ਮਾਰੀ ਜਿਸ ਨਾਲ ਜਗਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਡਾਲਾ ਜੋ ਮੋਟਰਸਾਈਕਲ ਦੇ ਪਿਛੇ ਬੈਠਾ ਸੀ, ਦਾ ਸਿਰ ਡਵਾਈਡਰ ਵਿਚ ਵੱਜਣ ਕਰਕੇ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮੇਰੇ ਅਤੇ ਬੂਟਾ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਉਸ ਨੇ ਕਿਹਾ ਕਿ ਇਹ ਹਾਦਸਾ ਅਣਪਛਾਤੇ ਵਾਹਨ ਅਤੇ ਉਸ ਦੇ ਅਣਪਛਾਤੇ ਚਾਲਕ ਦੀ ਲਾਪ੍ਰਵਾਹੀ ਨਾਲ ਹੋਇਆ ਹੈ। ਪੁਲਿਸ ਨੇ ਅਣਪਛਾਤੇ ਵਹੀਕਲ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।