ਕੜ੍ਹਾ ਲਾਹੁਣ ਵਾਲਾ ਇਕ ਕਾਬੂ, ਦੂਜਾ ਫਰਾਰ
ਇਕ ਬੱਚਾ ਕਸਬਾ ਬਾਘਾਪੁਰਾਣਾ ਵਿਖੇ
Publish Date: Wed, 15 Apr 2026 04:39 PM (IST)
Updated Date: Thu, 16 Apr 2026 04:00 AM (IST)

ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਹੋਈ ਪਹਿਚਾਣ ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਇਕ ਬੱਚਾ ਕਸਬਾ ਬਾਘਾਪੁਰਾਣਾ ਵਿਖੇ ਗਲੀ ਵਿਚ ਆਪਣੇ ਦੋਸਤ ਨਾਲ ਖੇਡ ਰਿਹਾ ਸੀ ਤਾਂ ਇਸ ਦੌਰਾਨ ਉਥੇ ਦੋ ਵਿਅਕਤੀ ਆਏ ਜਿਨ੍ਹਾ ਨੇ ਬੱਚੇ ਨੂੰ ਗੱਲਾਬਾਤਾਂ ਵਿਚ ਲਾਕੇ ਉਸ ਦੀ ਬਾਂਹ ਵਿਚ ਪਾਇਆ ਚਾਂਦੀ ਦਾ ਕੜਾ ਉਤਾਰਕੇ ਲੈ ਗਏ। ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਤੇ ਉਸ ਦੇ ਸਾਥੀ ਦੀ ਤਲਾਸ਼ ਜਾਰੀ ਹੈ। ਥਾਣਾ ਬਾਘਾਪੁਰਾਣਾ ਪੁਲਿਸ ਦੇ ਸਹਾਇਕ ਥਾਣੇਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਸੇਖ ਮੁਜੱਫਰ ਪੁੱਤਰ ਇਲੀਆਸ ਵਾਸੀ ਅਟੀਸਾੜਾ, ਥਾਣਾ ਸਿੰਗੂ ਨਸੀਰਪੁਰ, ਵੈਸਟ ਬੰਗਾਲ ਹਾਲ ਬਾਘਾਪੁਰਾਣਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ 8 ਅਪ੍ਰੈਲ ਨੂੰ ਉਸ ਦਾ ਲੜਕਾ ਸੇਖ ਮੁਸਤਾਕਿਮ ਉਮਰ 8 ਸਾਲ ਅਤੇ ਉਸ ਨਾਲ ਇਕ ਹੋਰ ਲੜਕਾ ਜੇਰਾ ਸਿੰਘ ਉਮਰ 8 ਸਾਲ ਵਾਸੀ ਪੁਰਾਣੇ ਡਾਕਖਾਨੇ ਵਾਲੀ ਗਲੀ ਜੋ ਕਿ ਦੋਨੋ ਸਾਡੇ ਘਰ ਦੇ ਬਾਹਰ ਗਲੀ ਵਿਚ ਖੇਡ ਰਹੇ ਸੀ। ਇਸ ਦੌਰਾਨ ਇਕ ਅਣਪਛਾਤਾ ਲੜਕਾ ਆਕੇ ਮੇਰੇ ਲੜਕੇ ਨਾਲ ਗੱਲਬਾਤ ਕਰ ਲੱਗ ਪਿਆ। ਇਨੇ ਚਿਰ ਨੂੰ ਇਕ ਹੋਰ ਅਣਪਛਾਤਾ ਲੜਕਾ ਆ ਗਿਆ, ਉਹ ਦੋਨੋ ਗੱਲਾਂ ਕਰਨ ਲੱਗ ਪਏ ਤੇ ਪਹਿਲਾਂ ਆਏ ਲੜਕੇ ਨੇ ਮੇਰੇ ਲੜਕੇ ਦਾ ਹੱਥ ਫੜ ਲਿਆ ਤੇ ਗੱਲਾਂ ਕਰਦਾ ਹੋਇਆ ਉਸ ਨੂੰ ਅੱਗੇ ਨੂੰ ਲੈ ਗਿਆ। ਥੋੜੀ ਦੂਰ ਜਾ ਕੇ ਉਸਦੇ ਸੱਜੇ ਹੱਥ ਵਿਚ ਪਾਇਆ ਚਾਂਦੀ ਦਾ ਕੜ੍ਹਾ ਜਿਸ ਦਾ ਵਜਨ 24 ਤੋਲੇ ਸੀ, ਉਤਾਰ ਕੇ ਲੈ ਗਏ। ਉਸ ਨੇ ਇਸ ਦੀ ਸੂਚਨਾ ਥਾਣਾ ਬਾਘਾਪੁਰਾਣਾ ਪੁਲਿਸ ਨੂੰ ਦਿੱਤੀ ਅ ਆਪਣੇ ਤੌਰ ਤੇ ਉਸ ਨੇ ਮੁਹੱਲੇ ਵਿਚ ਲੱਗੇ ਸੀਸੀਟੀਵੀ. ਕੈਮਰਿਆਂ ਨੂੰ ਚੈਕ ਕਰ ਤੇ ਪਤਾ ਲੱਗਾ ਕਿ ਇਸ ਵਾਰਦਾਤ ਨੂੰ ਹਰਮਨ ਸਿੰਘ ਨੇ ਵਾਸੀ ਪਿੰਡ ਰੋਡੇ ਨੇ ਆਪਣੇ ਇਕ ਹੋਰ ਅਣਪਛਾਤੇ ਸਾਥੀ ਨਾਲ ਮਿਲ ਕੇ ਅੰਜਾਮ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਹਰਮਨ ਸਿੰਘ ਤੇ ਉਸ ਦੇ ਅਣਪਛਾਤੇ ਸਾਥੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ।