ਸਤਲੁਜ ਦਰਿਆ ’ਚੋਂ ਨਜਾਇਜ਼ ਮਾਈਨਿੰਗ ਕਰਨ ਵਾਲਾ 1 ਕਾਬੂ
ਪੁਲਿਸ ਵੱਲੋਂ ਸਮਾਜ ਵਿਰੋਧੀ
Publish Date: Fri, 27 Mar 2026 07:10 PM (IST)
Updated Date: Sat, 28 Mar 2026 04:09 AM (IST)

* ਬਾਕੀ 2 ਮੁਲਜ਼ਮਾਂ ਦੀ ਭਾਲ ਜਾਰੀ, ਇਕ ਟ੍ਰੈਕਟਰ ਤੇ ਰੇਤਾ ਨਲ ਭਰੀ ਟਰਾਲੀ ਬਰਾਮਦ ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ : ਨਾਜਾਇਜ਼ ਮਾਈਨਿੰਗ ਵਿਰੁੱਧ ਚਲਾਈ ਮਹਿੰਮ ਤਹਿਤ ਕੰਮ ਕਰਦੇ ਹੋਏ ਧਰਮਕੋਟ ਦੀ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ ਹੈ ਜਦੋਂ ਸਬ ਡਵੀਜ਼ਨ ਧਰਮਕੋਟ ’ਚ ਪੈਂਦੇ ਸਤਲੁਜ ਦਰਿਆ ’ਚ ਰੇਤ ਚੋਰੀ ਕਰਨ ਵਾਲੇ 1 ਮੁਲਜ਼ਮ ਨੂੰ ਕਾਬੂ ਕਰਕੇ ਇਸ ਪਾਸੋਂ ਇਕ ਟਰੈਕਟਰ ਸੋਨਾਲੀਕਾ ਸਮੇਤ ਰੇਤਾ ਨਾਲ ਭਰੀ ਟਰਾਲੀ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਧਰਮਕੋਟ ਪੁਲਿਸ ਦੇ ਇੰਸਪੈਕਟਰ ਲਸ਼ਮਣ ਸਿੰਘ ਨੇ ਦੱਸਿਆ ਕਿ 07.03.2026 ਸਮੇਤ ਫ਼ੀਲਡ ਸਟਾਫ਼ ਨਜਾਇਜ਼ ਮਾਈਨਿੰਗ ਨੂੰ ਠੱਲ੍ਹ ਪਾਉਣ ਕਾਰਨ ਰਾਤ ਦੀ ਗਸ਼ਤ ’ਤੇ ਸੀ ਤਾਂ ਇਕ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੁੱਝ ਵਿਅਕਤੀਆਂ ਵੱਲੋਂ ਪਿੰਡ ਆਦਰਾਮਾਨ ਵਿਖੇ ਸਰਕਾਰੀ ਪਬਲਿਕ ਮਾਈਨਿੰਗ ਸਾਈਟ ਅਦਰਮਾਨ (ਰੇੜਵਾ) ਵਿਖੇ ਨਾਜਾਇਜ਼ ਤੌਰ ’ਤੇ ਰੇਤਾ ਚੋਰੀ ਕੀਤੀ ਜਾ ਰਿਹਾ ਹੈ, ਜਿਸ ’ਤੇ ਕਾਰਵਾਈ ਕਰਦੇ ਰੇਡ ਕੀਤੀ ਗਈ ਤਾਂ ਮੌਕੇ ’ਤੇ ਟਰਾਲੀ ਸਮੇਤ ਰੇਤਾ ਲੋਡ ਪਾਈ ਗਈ। ਜਿਸ ਨੂੰ ਟਰੈਕਟਰ ਮੰਗਵਾ ਕੇ ਟਰਾਲੀ ਸਮੇਤ ਰੇਤਾਂ ਨੂੰ ਸਬੰਧਤ ਥਾਣੇ ਨੂੰ ਸਪੁਰਦ ਕਰਨ ਲਈ ਲਿਜਾਇਆ ਜਾ ਰਿਹਾ ਸੀ, ਸਬੰਧਤ ਥਾਣੇ ਨੂੰ ਲਿਜਾਂਦੇ ਹੋਏ ਮਲਕੀਤ ਸਿੰਘ, ਮੰਨੂ ਸਿੰਘ ਤੇ ਬਲਵਿੰਦਰ ਸਿੰਘ ਉਰਫ ਬਿੰਦਰ ਸਿੰਘ ਵਾਸੀ ਪਿੰਡ ਰੇੜਵਾ ਜ਼ਿਲ੍ਹਾ ਮੋਗਾ ਵੱਲੋਂ ਲਿਜਾਈ ਜਾ ਰਹੀ ਟਰੈਕਟਰ-ਟਰਾਲੀ ਮੁਹਰੇ ਆਪਣਾ ਸੋਨਾਲੀਕਾ ਟਰੈਕਟਰ ਰੰਗ ਨੀਲਾ ਲਗਾ ਕੇ ਰਸਤਾ ਰੋਕ ਲਿਆ ਗਿਆ ਸੀ। ਉਕਤ ਵਿਅਕਤੀਆਂ ਵੱਲੋਂ ਹੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਉਕਤ ਵਿਅਕਤੀਆਂ ਕੋਲ ਤੇਜ਼ਦਾਰ ਹਥਿਆਰ (ਕਾਪੇ, ਤਲਵਾਰਾਂ) ਸਨ, ਜਿਸ ਨਾਲ ਟਰੈਕਟਰ-ਟਰਾਲੀ ਨੂੰ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਇਤਲਾਹ ਮਿਲਣ ’ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰ ਕੇ ਮੁਕਦਮਾ ਨੰਬਰ 56 ਮਿਤੀ 08.03.2026 ਅਧੀਨ ਧਾਰਾ 303 (2), 126 (2), 132, 221, 351(2), 3(5) ਬੀਐੱਨਐੱਸ ਥਾਣਾ ਧਰਮਕੋਟ ਦਰਜ ਕੀਤਾ ਤੇ ਮੁਲਜ਼ਮਾਂ ਦੀ ਭਾਲ ਕਰਨੀ ਜਾਰੀ ਕਰਨ ਦਿੱਤੀ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਮਿਤੀ 26.03. 2026 ਨੂੰ ਮੁਲਜ਼ਮ ਬਲਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਰੇੜਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਕਬਜ਼ੇ ’ਚੋਂ ਟਰੈਕਟਰ ਸੋਨਾਲੀਕਾ ਨੂੰ ਪੁਲਿਸ ਨੇ ਕਬਜ਼ੇ ’ਚ ਲਿਆ ਹੈ, ਗ੍ਰਿਫ਼ਤਾਰ ਕਥਿਤ ਮੁਲਜ਼ਮ ਨੂੰ ਅੱਜ ਪੇਸ਼ ਅਦਾਲਤ ਕਰ ਕੇ ਹੋਰ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕਰ ਕੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।