ਨਗਰ ਕੀਰਤਨ ਦਾ ਵੱਖ-ਵੱਖ ਥਾਈਂ ਸੰਗਤ ਨੇ ਕੀਤਾ ਭਰਵਾਂ ਸਵਾਗਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਲੋਕਲ ਗੁਰਪੁਰਬ ਕਮੇਟੀ ਮੋਗਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਮੋਗਾ ਸ਼ਹਿਰ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਇਸਤਰੀ ਸਤਿਸੰਗ ਸਭਾਵਾਂ ਅਤੇ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਮੇਸ਼ ਨਗਰ ਕੀਰਤਨ ਸ਼ਰਧਾ, ਸਤਿਕਾਰ ਅਤੇ ਖਾਲਸਾਈ ਰਵਾਇਤਾਂ ਅਨੁਸਾਰ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰਦਾਸ ਬੇਨਤੀ ਉਪਰੰਤ ਨਗਰ ਕੀਰਤਨ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਤੋਂ ਪ੍ਰਾਰੰਭ ਹੋਇਆ। ਇਸ ਦੌਰਾਨ ਸੰਗਤਾਂ ਵੱਲੋਂ ਗੁਰਬਾਣੀ ਕੀਰਤਨ, ਜੈਕਾਰਿਆਂ ਅਤੇ ਗੁਰੂ ਮਹਿਮਾ ਦੇ ਗੁਣਗਾਨ ਨਾਲ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿਚ ਰੰਗਿਆ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਸਹਿਗਲ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਗੁਰੂਕੁਲ, ਪੁਰਾਣੀ ਚੁੰਗੀ ਨੰਬਰ 3, ਬਾਬਾ ਟੇਕ ਸਿੰਘ ਪਾਰਕ, ਗੁਰਦੁਆਰਾ ਦਸਮੇਸ਼ ਪ੍ਰਕਾਸ਼, ਗੁਰਦੁਆਰਾ ਗੁਰੂ ਅਰਜਨ ਦੇਵ ਜੀ ਚੌਂਕ ਸ਼ੇਖਾਂ, ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ, ਗੇਟ ਬਾਗ਼ ਗਲੀ, ਪ੍ਰਤਾਪ ਸਿੰਘ ਚੌਕ, ਰਾਮ ਗੰਜ ਚੌਕ, ਗੁਰਦੁਆਰਾ ਸੰਤ ਗੁਲਾਬ ਸਿੰਘ ਘੋਲੀਆ, ਡਾ. ਸ਼ਾਮ ਲਾਲ ਚੌਕ, ਰੇਲਵੇ ਫਾਟਕ, ਗੁਰਦੁਆਰਾ ਬੀਬੀ ਕਾਹਨ ਕੌਰ, ਮੈਜਿਸਟਿਕ ਚੌਕ, ਅੰਡਰ ਬ੍ਰਿਜ ਰਾਹੀਂ ਰੇਲਵੇ ਰੋਡ, ਸਬਜ਼ੀ ਮੰਡੀ, ਪ੍ਰਤਾਪ ਰੋਡ, ਨਹਿਰੂ ਪਾਰਕ, ਗਲੀ ਨੰਬਰ 9 ਨਿਊ ਟਾਊਨ, ਡੀ.ਐਮ. ਕਾਲਜ, ਜਮੀਅਤ ਸਿੰਘ ਰੋਡ, ਗੁਰਦੁਆਰਾ ਟਾਂਕ ਕਸ਼ੱਤਰੀ ਬਿਲਡਿੰਗ, ਢਿੱਲੋਂ ਪੱਤੀ, ਅਗਵਾੜ ਹਾਕਮ ਕਾ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਪਹੁੰਚ ਕੇ ਅਰਦਾਸ ਅਤੇ ਹੁਕਮਨਾਮੇ ਨਾਲ ਸੰਪੰਨ ਹੋਇਆ। ਭਾਰੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦਸਮੇਸ਼ ਪਿਤਾ ਦੀਆਂ ਅਮੂਲ ਕੁਰਬਾਨੀਆਂ ਨੂੰ ਯਾਦ ਕਰਦਾ ਹੋਇਆ ਨਗਰ ਕੀਰਤਨ ਦੀਆਂ ਰੌਣਕਾਂ ਵਿਚ ਵਾਧਾ ਕਰਦਾ ਰਿਹਾ। ਇਸਤਰੀ ਸਤਿਸੰਗ ਸਭਾਵਾਂ ਦੇ ਸ਼ਬਦੀ ਜੱਥਿਆਂ ਵੱਲੋਂ ਗੁਰਬਾਣੀ ਗਾਇਣ ਨਾਲ ਫਿਜ਼ਾ ਵਿਚ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਦੇ ਸ਼ਬਦ ਗੂੰਜਦੇ ਰਹੇ। ਇਸ ਮੌਕੇ ਬਲਜੀਤ ਸਿੰਘ ਵਿੱਕੀ ਪ੍ਰਧਾਨ, ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ, ਗੁਰਮੇਜਰ ਸਿੰਘ, ਗੁਰਦੇਵ ਸਿੰਘ ਟੈਲੀਫੋਨ ਵਾਲੇ, ਅਵਤਾਰ ਸਿੰਘ ਵਹਿਣੀਵਾਲ, ਦਲੀਪ ਸਿੰਘ, ਅਮਰੀਕ ਸਿੰਘ ਬਾਰਦਾਨੇ ਵਾਲੇ, ਬਲਜਿੰਦਰ ਸਿੰਘ ਧਾਲੀਵਾਲ, ਪੂਰਨ ਭਗਤ ਸਿੰਘ, ਸਤਨਾਮ ਸਿੰਘ ਬੀਏ, ਮਹਿੰਦਰ ਸਿੰਘ ਸਹਾਰਨ, ਬਲਵਿੰਦਰ ਸਿੰਘ ਸੋਢੀ ਨਗਰ, ਗੁਰਪ੍ਰੀਤਮ ਸਿੰਘ ਚੀਮਾ, ਦਰਸ਼ਨ ਸਿੰਘ ਜੰਡੀ, ਹਰਵਿੰਦਰ ਸਿੰਘ ਮਘੇੜਾ, ਜਗਸੀਰ ਸਿੰਘ ਮਾਨ, ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਗੁਰਦਰਸ਼ਨ ਸਿੰਘ ਹੈਪੀ, ਗੁਰਵਿੰਦਰ ਸਿੰਘ ਟੱਕਰ, ਇਸਾਨ ਸਿੰਘ ਟੱਕਰ, ਬਲਵਿੰਦਰ ਸਿੰਘ ਦੌਲਤਪੁਰਾ, ਰਣਜੀਤ ਸਿੰਘ ਮਾਲਵਾ, ਸੱਤਪਾਲ ਸਿੰਘ ਕੰਡਾ, ਅਜੀਤ ਸਿੰਘ ਰੋਹਣੀ, ਜਸਵਿੰਦਰ ਸਿੰਘ ਜੱਸੀ, ਸਵਰਨ ਸਿੰਘ ਕੋਕਰੀ, ਰਾਜਵਿੰਦਰ ਸਿੰਘ ਰਾਜਾ, ਨਿਰਵੈਲ ਸਿੰਘ, ਸੁਰਿੰਦਰ ਸਿੰਘ ਚਾਨਾ, ਸਤਨਾਮ ਸਿੰਘ ਫਰੂਟ ਵਾਲੇ, ਅਮਰੀਕ ਸਿੰਘ ਬਾਵਾ, ਜਗਸੀਰ ਸਿੰਘ ਭੋਲਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਅੰਤ ਵਿਚ ਪ੍ਰਧਾਨ ਬਲਜੀਤ ਸਿੰਘ ਵਿੱਕੀ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਛਾਬੜਾ ਵੱਲੋਂ ਆਈਆਂ ਸੰਗਤਾਂ, ਇਸਤਰੀ ਸਤਿਸੰਗ ਸਭਾਵਾਂ ਅਤੇ ਸਮੂਹ ਸ਼ਹਿਰ ਵਾਸੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।