ਨੰਬਰਦਾਰ ਐਸੋਸੀਏਸ਼ਨ ਨੇ ਸੌਂਪਿਆ ਮੰਗ ਪੱਤਰ
ਨੰਬਰਦਾਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ
Publish Date: Fri, 10 Apr 2026 04:48 PM (IST)
Updated Date: Sat, 11 Apr 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਨੰਬਰਦਾਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਗਾਲਬ ਗਰੁੱਪ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਸੌਂਪਿਆ। ਡੀਸੀ ਸਾਗਰ ਸੇਤੀਆ ਨੇ ਮੰਗ ਪੱਤਰ ਪ੍ਰਾਪਤ ਕਰਦੇ ਹੋਏ ਇਸ ਨੂੰ ਸਰਕਾਰ ਤੱਕ ਪਹੁੰਚਦਾ ਕਰਨ ਦਾ ਭਰੋਸਾ ਦਿੱਤਾ।ਜਿਲਾ ਪ੍ਰਧਾਨ ਜਗਜੀਤ ਸਿੰਘ ਖਾਈ ਦੀ ਅਗਵਾਈ ਵਿੱਚ ਤਹਿਸੀਲ ਧਰਮਕੋਟ ਦੇ ਪ੍ਰਧਾਨ ਹਰਭਿੰਦਰ ਸਿੰਘ ਮਾਸੀਤਾਂ ਤਹਿਸੀਲ ਮੋਗਾ ਦੇ ਪ੍ਰਧਾਨ ਪਰਮਿੰਦਰ ਸਿੰਘ, ਜ਼ਿਲ੍ਹਾ ਆਗਜੈਕਟਿਵ ਮੈਂਬਰ ਜਗਰਾਜ ਸਿੰਘ ਚੰਦਨਵਾਂ ਅਤੇ ਵੱਡੀ ਗਿਣਤੀ ਨੰਬਰਦਾਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਨੰਬਰਦਾਰਾਂ ਨਾਲ ਵੱਖ ਵੱਖ ਮੰਗਾਂ ਨੂੰ ਲੈ ਕੇ ਵਾਅਦਾ ਕੀਤਾ ਸੀ ਜੋ ਚਾਰ ਸਾਲ ਬੀਤਣ ਦੇ ਬਾਵਜੂਦ ਪੂਰਾ ਨਹੀਂ ਹੋਇਆ। ਜਿਸ ਨੂੰ ਲੈ ਕੇ ਨੰਬਰਦਾਰਾਂ ਅੰਦਰ ਸਰਕਾਰ ਪ੍ਰਤੀ ਵੱਡਾ ਰੋਸ ਪਾਇਆ ਜਾ ਰਿਹਾ ਹੈ। ਪ੍ਰਧਾਨ ਜਗਜੀਤ ਸਿੰਘ ਖਾਈ ਨੇ ਕਿਹਾ ਕਿ ਨੰਬਰਦਾਰ ਐਸੋਸੀਏਸ਼ਨ ਗਾਲਬ ਗਰੁੱਪ ਦੇ ਪੰਜਾਬ ਪ੍ਰਧਾਨ ਪਰਮਿੰਦਰ ਜੀਤ ਸਿੰਘ ਗਾਲਬ ਅਤੇ ਸਮੁੱਚੀ ਅਜੈਕਟਿਵ ਵੱਲੋਂ ਸਾਰੇ ਪੰਜਾਬ ਦੇ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰਾਂ, ਤਹਿਸੀਲਾਂ ਵਿੱਚੋਂ ਐੱਸਡੀਐੱਮ ਰਾਹੀਂ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਪੱਧਰ ’ਤੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਕੁਲਵੰਤ ਸਿੰਘ ਚੜਿੱਕ, ਕੁਲਵਿੰਦਰ ਸਿੰਘ ਡਾਲਾ, ਅਮਰ ਸਿੰਘ ਘਲ ਕਲਾਂ,ਦਲਜੀਤ ਸਿੰਘ ਕੋਕਰੀ, ਮਲਕੀਤ ਸਿੰਘ ਮੰਡੀਰਾਂਵਾਲਾ, ਇਕੱਤਰ ਸਿੰਘ ਲਧਾਈਕੇ, ਹਰਸਿਮਰਨਜੀਤ ਸਿੰਘ ਅਜੀਤਵਾਲ, ਬਲਵਿੰਦਰ ਸਿੰਘ ਚੜਿੱਕ, ਚਮਕੌਰ ਸਿੰਘ ਦਾਤਾ, ਚਰਨਜੀਤ ਸਿੰਘ ਚੂਹੜਚੱਕ, ਜਸਵੀਰ ਸਿੰਘ ਚੜਿੱਕ, ਹਰਪਾਲ ਸਿੰਘ ਕਪੂਰੇ, ਗੁਰਵਿੰਦਰ ਸਿੰਘ ਕਪੂਰੇ, ਕਰਨੈਲ ਸਿੰਘ ਬੁੱਟਰ ਤੋਂ ਇਲਾਵਾ ਵੱਡੀ ਗਿਣਤੀ ਨੰਬਰਦਾਰ ਹਾਜ਼ਰ ਸਨ।