- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸ਼ਹਿਰ ਦੇ ਕੋਟਕਪੁਰਾ ਬਾਈਪਾਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਮੋਗਾ ਸ਼ਹਿਰ ਦੇ ਕੋਟਕਪੁਰਾ ਬਾਈਪਾਸ ’ਤੇ ਸਥਿਤ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਵਿਚ ਵਿਦਿਆਰਥੀਆਂ ਨੂੰ ਤਰੋ-ਤਾਜ਼ਾ ਮਹਿਸੂਸ ਕਰਵਾਉਣ ਦੇ ਲਈ ਫ਼ਨ ਡੇ ਮਨਾਇਆ। ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਅਤੇ ਐਕਟੀਵਿਟੀ ਕੁਆਰਡੀਨੇਟਰ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਤੀਸਰੀ ਤੋਂ ਦਸਵੀਂ ਜਮਾਤਾਂ ਲਈ ਵੱਖ ਵੱਖ ਟੀਮ ਬਿਲਡਿੰਗ ਖੇਡਾਂ ਕਰਵਾਈਆਂ ਗਈਆਂ ।ਸਾਰੇ ਵਿਦਿਆਰਥੀਆਂ ਨੇ ਆਪਣੇ ਆਪਣੇ ਹਾਊਸ ਅਨੁਸਾਰ ਵੱਖ-ਵੱਖ ਖੇਡਾਂ ਵਿਚ ਭਾਗ ਲਿਆ । ਇਸ ਮੌਕੇ ਤੀਸਰੀ ਅਤੇ ਚੌਥੀ ਜਮਾਤ ਦੇ ਲੜਕਿਆਂ ਲਈ ਕਬੱਡੀ ਖੇਡ ਕਰਵਾਈ ਗਈ ।ਇਸ ਖੇਡ ਵਿਚ ਵਿਦਿਆਰਥੀਆਂ ਨੇ ਪੂਰੀ ਚੁਸਤੀ ਫੁਰਤੀ ਅਤੇ ਦਮ ਦਾ ਪ੍ਰਗਟਾਵਾ ਕੀਤਾ। ਕਬੱਡੀ ਦੇ ਮੁਕਾਬਲਿਆਂ ਵਿਚ ਮਰਕਰੀ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪਹਿਲਾ ਸਥਾਨ ਪ੍ਰਾਪਤ ਕੀਤਾ। ਤੀਸਰੀ ਅਤੇ ਚੌਥੀ ਜਮਾਤ ਦੀਆਂ ਲੜਕੀਆਂ ਲਈ ਮਿਊਜ਼ਿਕਲ ਚੇਅਰ ਖੇਡ ਰੱਖੀ ਗਈ ਸੀ। ਇਸ ਖੇਡ ਵਿਚ ਮਾਰਸ ਹਾਊਸ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪੰਜਵੀਂ ਜਮਾਤ ਦੇ ਬੱਚਿਆਂ ਨੂੰ ਵਾਕ ਪੂਰੇ ਕਰਨ ਦੀ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਵਿਚ ਵੀ ਮਾਰਸ ਹਾਊਸ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਛੇਵੀਂ ਜਮਾਤ ਦੇ ਬੱਚਿਆਂ ਨੂੰ ਛੁਪਿਆ ਖਜ਼ਾਨਾ ਲੱਭਣ ਦੀ ਖੇਡ ਕਰਵਾਈ ਗਈ ਜਿਸ ਦੇ ਤਹਿਤ ਬੱਚਿਆਂ ਨੇ ਮਿਲ ਕੇ ਛੁਪੇ ਖ਼ਜ਼ਾਨੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਇਸ ਖੇਡ ਵਿਚ ਮਰਕਰੀ ਹਾਊਸ ਜੇਤੂ ਰਿਹਾ। ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ