ਠੇਕੇਦਾਰ ਲੇਬਰ ਯੂਨੀਅਨ ਨੇ ਇੰਟਕ ’ਚ ਕੀਤੀ ਸ਼ਮੂਲੀਅਤ
ਨੈਸਲੇ ਮੋਗਾ ਦੀ ਠੇਕੇ
Publish Date: Thu, 29 Jan 2026 04:12 PM (IST)
Updated Date: Fri, 30 Jan 2026 04:04 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਨੈਸਲੇ ਮੋਗਾ ਦੀ ਠੇਕੇਦਾਰ ਲੇਬਰ ਯੂਨੀਅਨ ਨੇ ਅੱਜ ਇਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਐਡਵੋਕੇਟ ਵਿਜੈ ਧੀਰ ਦਾ ਪੱਲਾ ਛੱਡ ਕੇ ਇੰਡਿਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਇੰਟਕ ਵਿਚ ਸ਼ਮੂਲੀਅਤ ਕਰ ਲਈ। ਇਹ ਸ਼ਮੂਲੀਅਤ ਜ਼ਿਲ੍ਹਾ ਪ੍ਰਧਾਨ ਇੰਟਕ ਮੋਗਾ ਬਲਜੀਤ ਸਿੰਘ ਰਾਜਾ ਘਾਲੀ ਦੀ ਰਹਿਨੁਮਾਈ ਹੇਠ ਕਰਵਾਈ ਗਈ ਜਿਸ ਨਾਲ ਇੰਟਕ ਦੀ ਤਾਕਤ ਵਿਚ ਵੱਡਾ ਵਾਧਾ ਹੋਇਆ ਹੈ। ਇਸ ਮੌਕੇ ਬਲਜੀਤ ਸਿੰਘ ਰਾਜਾ ਘਾਲੀ ਨੇ ਯੂਨੀਅਨ ਦੇ ਆਗੂਆਂ ਅਤੇ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇੰਟਕ ਹਮੇਸ਼ਾ ਮਜ਼ਦੂਰ ਵਰਗ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਦੀ ਆਈ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਅਤੇ ਪ੍ਰਬੰਧਨ ਤੱਕ ਪਹੁੰਚਾਉਣਾ ਇੰਟਕ ਦੀ ਪਹਿਲੀ ਤਰ਼ਜ਼ੀਹ ਰਹੇਗੀ। ਇੰਟਕ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸੁਖਮੰਦਰ ਸਿੰਘ ਪ੍ਰਧਾਨ, ਲਖਵਿੰਦਰ ਸਿੰਘ ਸੈਕਟਰੀ, ਨੰਦਲਾਲ, ਹਰਪਾਲ ਸਿੰਘ, ਸੁਖਜਿੰਦਰ ਸਿੰਘ, ਅਜੀਤ ਸਿੰਘ, ਜੈ ਕਿਸ਼ਨ, ਮਨਪ੍ਰੀਤ ਸਿੰਘ ਬਲਖੰਡੀ, ਸੁਰਜੀਤ ਸਿੰਘ, ਨਵੀਨ ਕੁਮਾਰ, ਪ੍ਰਦੀਪ ਨੰਦਾ, ਰਵਿੰਦਰ ਬਜਾਜ ਅਤੇ ਬਲਵੰਤ ਸਿੰਘ ਆਦਿ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਵਿਸ਼ਵਾਸ ਦਵਾਇਆ ਕਿ ਇੰਟਕ ਦੇ ਬੈਨਰ ਹੇਠ ਰਹਿ ਕੇ ਉਹ ਮਜ਼ਦੂਰਾਂ ਦੀ ਭਲਾਈ, ਹੱਕਾਂ ਅਤੇ ਰੁਜ਼ਗਾਰ ਦੀ ਸੁਰੱਖਿਆ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਮਜ਼ਦੂਰ ਅਤੇ ਇੰਟਕ ਦੇ ਆਗੂ ਹਾਜ਼ਰ ਰਹੇ।