ਹੇਮਕੁੰਟ ਸਕੂਲ ਦੇ ਐੱਨਸੀਸੀ ਕੈਡਿਟਸ ਨੇ ਮਨਾਇਆ ਭਾਰਤੀ ਫੌਜ ਦਿਵਸ
ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਜੋ ਹ
Publish Date: Thu, 15 Jan 2026 03:41 PM (IST)
Updated Date: Fri, 16 Jan 2026 04:01 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾ : ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਜੋ ਹਮੇਸ਼ਾ ਵਿਦਿਆਰਥੀਆਂ ਵਿਚ ਦੇਸ਼-ਭਗਤੀ,ਅਨੁਸ਼ਾਸਨ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਦਾ ਹੈ। ਇਸ ਦੇ ਚੱਲਦੇ ਅੱਜ 5 ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਕਮਾਂਡਿੰਗ ਅਫ਼ਸਰ ਸੁਨੀਲ ਕੁਮਾਰ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਹੇਮਕੁੰਟ ਸੀਨੀਸੰਕੈ ਸਕੂਲ ਕੋਟਈਸੇਖਾਂ ਵਿਚ ਐਨਸੀਸੀ ਕੈਡਿਟਸ ਦੁਆਰਾ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਭਾਰਤੀ ਫੌਜ ਦਿਵਸ ਮਨਾਇਆ ਗਿਆ। 5 ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਨਾਇਕ ਅਫ਼ਸਰ ਅਜੇ ਕੁਮਾਰ ਅਤੇ ਅਕੁਸ਼ ਕੁਮਾਰ ਨੇ ਐਨਸੀਸੀ ਕੈਡਿਟਸ ਨਾਲ ਵਿਚਾਰ ਸਾਂਝੇ ਕਰਦੇ ਹੋਏ ਭਾਰਤੀ ਫੌਜ ਦੇ ਇਤਿਹਾਸ ਉਸ ਦੀਆਂ ਉਪਲੱਧਦੀਆਂ ਅਤੇ ਸੈਨਿਕਾਂ ਦੀ ਕੁਰਬਾਨੀ ਬਾਰੇ ਅਤੇ ਕੈਂਡਿਟਸ ਨੂੰ ਦੇਸ਼ ਪ੍ਰਤੀ ਫਰਜ਼ ਅਤੇ ਅਨੁਸ਼ਾਸਨ ਦੀ ਮਹੱਤਤਾ ਸਮਝਾਈ । ਇਸ ਦੌਰਾਨ ਦੇਸ਼ਭਗਤੀ ਭਾਸ਼ਨਾਂ ਰਾਹੀਂ ਸਭ ਵਿਚ ਜੋਸ਼ ਅਤੇ ਗੌਰਵ ਦੀ ਭਾਵਨਾਂ ਪੈਦਾ ਹੋਈ। ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮਡੀ ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿ ਕਿ ਹਰ ਸਾਲ 15 ਜਨਵਰੀ ਨੂੰ ਭਾਰਤੀ ਫੌਜ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ 15 ਜਨਵਰੀ 1949 ਨੂੰ ਜਨਰਲ ਕੇਐਮ ਕਰਿਅੱਪਾ ਭਾਰਤੀ ਫੌਜ ਦੇ ਪਹਿਲੇ ਭਾਰਤੀ ਕਮਾਂਡਰ-ਇਨ ਚੀਫ ਬਣੇ ਸਨ। ਇਸ ਦਿਨ ਤੋਂ ਬਾਅਦ ਭਾਰਤੀ ਫੌਜ ਦੀ ਕਮਾਨ ਪੂਰੀ ਤਰ੍ਹਾਂ ਭਾਰਤੀਆਂ ਦੇ ਹੱਥਾਂ ਵਿਚ ਆ ਗਈ। ਇਸ ਸਮੇਂ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ ਇਸ ਦਿਨ ਦਾ ਮਕਸਦ ਭਾਰਤੀ ਫੌਜ ਦੇ ਨਹਾਦਰ ਸੈਨਿਕਾਂ ਦੀ ਸੇਵਾ, ਕੁਰਬਾਨੀ ਅਤੇ ਸ਼ੂਰਵੀਰਤਾ ਨੂੰ ਸਲਾਮ ਕਰਨਾ ਹੈ। ਇਸ ਮੌਕੇ ਏਐਨਓ ਸਿਮਰਨਜੀਤ ਕੌਰ ਅਤੇ ਮੈਡਮ ਯਾਦਵਿੰਦਰ ਕੌਰ ਹਾਜ਼ਰ ਸਨ।