ਝੰਡਾ ਲਹਿਰਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼
ਸ਼ਿਵ ਸੈਨਾ ਹਿੰਦੁਸਤਾ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ, ਮਹਾਂਸਚਿਵ ਵਿਕਾਸ ਕਪੂਰ ਤੇ ਹੋਰ।
Publish Date: Mon, 19 Jan 2026 03:55 PM (IST)
Updated Date: Tue, 20 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਮੋਗਾ ਵਿਖੇ ਪ੍ਰਦੇਸ਼ ਮਹਾਂਸਚਿਵ ਵਿਕਾਸ ਕਪੂਰ ਦੇ ਘਰ ਪਹੁੰਚੇ। ਉਨ੍ਹਾਂ ਨੇ ਇਕ ਵਾਰੀ ਫ਼ਿਰ ਪੰਜਾਬ ਵਿਚ ਹਿੰਦੂਆਂ ਨੂੰ ਨਜ਼ਰਅੰਦਾਜ਼ ਕਰਨ ਦਾ ਮੁੱਦਾ ਚੁੱਕਿਆ। ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਮੰਗ ਰੱਖੀ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹਿੰਦੂਆਂ ਨੂੰ ਅਣਡਿੱਠਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਦੇਸ਼ ਵਿਚ ਹਮੇਸ਼ਾ ਹਿੰਦੂਆਂ ਦੇ ਮਸਲਿਆਂ ਅਤੇ ਹੱਕਾਂ ਲਈ ਯਤਨ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸਾਰੇ ਭਾਰਤ ਵਿਚ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਅਹੁਦੇਦਾਰ, ਪ੍ਰਦੇਸ਼ ਅਹੁਦੇਦਾਰ, ਜ਼ਿਲ੍ਹਾ ਪ੍ਰਧਾਨ, ਮੰਡਲ ਪ੍ਰਧਾਨ ਸਮੇਤ ਸਮੂਹ ਮੈਂਬਰਾਂ ਦੇ ਘਰਾਂ ਚ ਪਾਰਟੀ ਦਾ ਝੰਡਾ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਿਸ ਦੀ ਕੌਮੀ ਪੱਧਰ ’ਤੇ ਸ਼ੁਰੂਆਤ ਪ੍ਰਦੇਸ਼ ਮਹਾਂਸਚਿਵ ਵਿਕਾਸ ਕਪੂਰ ਦੇ ਘਰੋਂ ਕੀਤੀ ਗਈ ਹੈ। ਜਿਸ ਵਿਚ ਉਨ੍ਹਾਂ ਦੇ ਨਾਮ ਦੀ ਪਲੇਟ, ਉਨ੍ਹਾਂ ਦੇ ਅਹੁਦੇੇ ਸਮੇਤ ਉਨ੍ਹਾਂ ਦੇ ਘਰ ਦੀ ਛੱਤ ’ਤੇ ਪਾਰਟੀ ਦਾ ਝੰਡਾ ਲਹਿਰਾਕੇ ਇਸਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੌਕੇ ’ਤੇ ਪ੍ਰਦੇਸ਼ ਮਹਾਸਚਿਵ ਵਿਕਾਸ ਕਪੂਰ ਸਮੇਤ ਰਾਸ਼ਟਰੀ ਮਹਾਮੰਤਰੀ ਕ੍ਰਿਸ਼ਨ ਸ਼ਰਮਾ ਰਾਸ਼ਟਰੀ ਸਲਾਹਕਾਰ ਹੇਮ ਰਾਜ ਗੋਇਲ, ਉੱਤਰੀ ਭਾਰਤ ਮਹਿਲਾ ਪ੍ਰਧਾਨ ਸਵਰਾਜ ਭਾਟੀਆ, ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਮਨਦੀਪ ਸ਼ਰਮਾ, ਮਜ਼ਦੂਰ ਸੇਨਾ ਰਾਸਟਰੀ ਪ੍ਰਧਾਨ ਨਰੇਂਦਰ ਭਰਦਵਾਜ, ਕਾਜਲ ਕਪੂਰ, ਸੌਰਵ ਕਪੂਰ, ਸੁਨਿਧੀ ਕਪੂਰ, ਸੁਸੀਲ ਮਿੱਢਾ, ਰਾਜ ਕਪੂਰ, ਸੌਰਵ ਗੋਇਲ ਸਮੇਤ ਹੋਰ ਹਾਜ਼ਰ ਸਨ।ਆਪਣੇ ਸੰਬੋਧਨ ਵਿਚ ਵਿਕਾਸ ਕਪੂਰ ਨੇ ਕਿਹਾ ਕਿ ਸਿਵ ਸੈਨਾ ਹਮੇਸ਼ਾ ਹਿੰਦੂਆਂ ਦੇ ਮਸਲਿਆਂ ’ਤੇ ਇਕਜੁਟ ਹੋਕੇ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਮੈਂਬਰਸ਼ਿੱਪ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਪੰਜਾਬ ਭਰ ਤੋਂ ਬਜ਼ੁਰਗ, ਮਹਿਲਾਵਾਂ, ਯੂਥ ਸੰਗਠਨ ਨਾਲ ਜੁੜ ਰਹੇ ਹਨ। ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਪਾਰਟੀ ਆਪਣੀ ਹਿੱਸੇਦਾਰੀ ਦਰਜ ਕਰਵਾਏਗੀ ਅਤੇ ਪਾਰਟੀ ਦੇ ਮਿਹਨਤੀ ਪਤਵੰਤੇ ਵਿਅਕਤੀਆਂ ਨੂੰ ਉਮੀਦਵਾਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਉਨ੍ਹਾਂ ਦੇ ਘਰੋਂ ਸ਼ਿਵ ਸੈਨਾ ਹਿੰਦੁਸਤਾਨ ਨੇ ਝੰਡਾ ਲਹਿਰਾਉਣ ਦੀ ਮੁਹਿੰਮ ਦਾ ਰਾਸ਼ਟਰੀ ਆਗਾਜ਼ ਹੋਇਆ ਹੈ।