- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਮਧੇਕੇ ਵਿਖੇ ਸਥਿਤ ਗੁਰਦੁਆਰਾ ਪਾਕਾ ਸਾਹਿਬ ਵਿਚ 20 ਪੋਹ ਨੂੰ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਆਗਮਨ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅੱਗੇ ਵਧਿਆ। ਹਰ ਪੜਾਅ ‘ਤੇ ਸੰਗਤਾਂ ਵੱਲੋਂ ਗੁਰ ਇਤਿਹਾਸ ਸ੍ਰਵਣ ਕੀਤਾ ਗਿਆ ਅਤੇ ਖੁਸ਼ੀ ਦੇ ਇਸ ਮੌਕੇ ‘ਤੇ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਦੌਰਾਨ ਸੰਗਤਾਂ ਵਿਚ ਭਾਰੀ ਉਤਸ਼ਾਹ ਅਤੇ ਆਤਮਿਕ ਖੁਸ਼ੀ ਵੇਖਣ ਨੂੰ ਮਿਲੀ। ਇਸ ਮੌਕੇ ਪੰਥ ਪ੍ਰਸਿੱਧ ਕਥਾਵਾਚਕ ਅਤੇ ਢਾਡੀ ਭਾਈ ਹਰਪ੍ਰੀਤ ਸਿੰਘ ਜਗਰਾਓਂ ਵਾਲਿਆਂ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਕਿਲਾ ਨੰਦਗੜ ਆਨੰਦਪੁਰ ਛੱਡਣ ਤੋਂ ਮਧੇਕੇ ਆਉਣ ਤੱਕ ਦਾ ਇਤਿਹਾਸ ਸੁਣਾਇਆ ਗਿਆ, ਜਿਸਨੂੰ ਸੰਗਤਾਂ ਨੇ ਪੂਰੀ ਇਕਾਗਰਤਾ ਨਾਲ ਸ੍ਰਵਣ ਕੀਤਾ। ਗੁਰਦੁਆਰਾ ਸਾਹਿਬ ਦੇ ਹੈੱਡ ਰਾਗੀ ਭਾਈ ਸੁਰਿੰਦਰ ਸਿੰਘ ਸੋਨੀ, ਹੈੱਡ ਗ੍ਰੰਥੀ ਭਾਈ ਸੌਰਵਦੀਪ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਵੱਲੋਂ ਕੀਰਤਨ ਅਤੇ ਇਤਿਹਾਸ ਰਾਹੀਂ ਆਪਣੀ ਹਾਜ਼ਰੀ ਭਰੀ ਗਈ। ਸਮਾਗਮ ਦੌਰਾਨ ਨੌਜਵਾਨਾਂ ਅਤੇ ਬੀਬੀਆਂ ਦੀ ਭਾਰੀ ਹਾਜ਼ਰੀ ਰਹੀ। ਅੰਤ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਪਿੰਦਰ ਸਿੰਘ ਵੱਲੋਂ ਪ੍ਰਚਾਰਕ ਸਿੰਘਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਪੂਰੇ ਨਗਰ ਕੀਰਤਨ ਨੂੰ ਸੈਦੋਕੇ ਵੱਲੋਂ ਲਾਈਵ ਪ੍ਰਸਾਰਿਤ ਕੀਤਾ ਗਿਆ, ਜਿਸਦਾ ਵਿਦੇਸ਼ਾਂ ਵਿਚ ਬੈਠੀਆਂ ਸੰਗਤਾਂ ਨੇ ਵੀ ਆਨਲਾਈਨ ਦਰਸ਼ਨ ਕਰਕੇ ਭਰਪੂਰ ਆਤਮਿਕ ਅਨੰਦ ਲਿਆ। ਇਸ ਸਮੇਂ ਪ੍ਰਧਾਨ ਜਸਪਿੰਦਰ ਸਿੰਘ ਮਧੇਕੇ, ਹੈੱਡ ਗ੍ਰੰਥੀ ਸੌਰਵਦੀਪ ਸਿੰਘ, ਹੈੱਡ ਰਾਗੀ ਭਾਈ ਸੁਰਿੰਦਰ ਸਿੰਘ ਸੋਨੀ ਅਤੇ ਭਾਈ ਮਨਪ੍ਰੀਤ ਸਿੰਘ ਦੀਨਾ, ਭਾਈ ਕੁਲਦੀਪ ਸਿੰਘ ਮਧੇਕੇ, ਦਰਸ਼ਨ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਸੁਖਮੰਦਰ ਸਿੰਘ ਅਲਕੜੇ, ਮੰਗਾ ਸਿੰਘ, ਮਨਦੀਪ ਸਿੰਘ, ਗੁਰਵਿੰਦਰ ਸਿੰਘ, ਅੰਮ੍ਰਿਤਪਾਲ ਅੰਬਾ ਆਸਟਰੇਲੀਆ, ਜਗਤਾਰ ਸਿੰਘ, ਅੰਮ੍ਰਿਤ ਸਿੰਘ, ਨਿਰਮਲ ਸਿੰਘ ਨਿਮਾ, ਗੁਰਜੰਟ ਸਿੰਘ ਫੌਜੀ, ਪੰਮਾ ਸਿੰਘ, ਸੁਖਵਿੰਦਰ ਸਿੰਘ ਭਾਊ, ਹਰੀ ਸਿੰਘ, ਹਰਭਜਨ ਸਿੰਘ ਨੰਬਰਦਾਰ, ਵੈਦ ਸੇਵਕ ਸਿੰਘ, ਮਨਮੋਹਣ ਸਿੰਘ ਮੋਹਣਾ, ਡਾ ਗੁਰਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਖਾਲਸਾ, ਮਿ ਰਾਜ ਸਿੰਘ ਖਾਲਸਾ, ਡਾ ਮਨਪ੍ਰੀਤ ਸਿੰਘ ਖਾਲਸਾ, ਬਲਜਿੰਦਰ ਸਿੰਘ ਰਾਜੂ ਖਾਲਸਾ, ਕਿਰਪਾਲ ਸਿੰਘ ਬੈਂਕ ਮੈਨੇਜਰ, ਜੱਗਾ ਸਿੰਘ ਪੰਚ, ਕਰਮਜੀਤ ਸਿੰਘ ਪੰਚ, ਜਸਬੀਰ ਸਿੰਘ ਜੱਟ ਪੰਚ, ਕੁਲਦੀਪ ਸਿੰਘ ਸਰਪੰਚ, ਇਕਬਾਲ ਸਿੰਘ ਮੈਂਬਰ, ਅਵਤਾਰ ਸਿੰਘ ਮੈਂਬਰ, ਬਲਦੀਪ ਸਿੰਘ ਬੱਲੀ, ਗਿਆਨੀ ਕੁਲਵਿੰਦਰ ਸਿੰਘ, ਬੋੜ ਸਿੰਘ, ਚੰਨਾ ਸਰਾਂ, ਜਿੰਦਰ ਨੰਬਰਦਾਰ, ਜਸਪਾਲ ਭੱਟੀ, ਰਣਧੀਰ ਸੀਐੱਡੀ, ਦੀਪਾ ਬੈਟਰੀ ਵਾਲਾ ਮਿੰਟੂ ਹਲਵਾਈ ਆਦਿ ਸੰਗਤ ਹਾਜਰ ਰਹੀ।