ਮੰਦਰ ਕਮੇਟੀ ਵੱਲੋਂ ਮੇਅਰ ਪ੍ਰਵੀਨ ਪੀਨਾ ਦਾ ਸਨਮਾਨ
ਸ਼੍ਰੀ ਬਾਬਾ ਲਾਲ ਜੀ ਦਰਬਾਰ ਸ਼੍ਰੀ ਧਿਆਨਪੁਰ
Publish Date: Sun, 11 Jan 2026 03:40 PM (IST)
Updated Date: Mon, 12 Jan 2026 04:00 AM (IST)

ਸਟਾਫ਼ ਰਿਪੋਟਰ, ਪੰਜਾਬੀ ਜਾਗਰਣ, ਮੋਗਾ : ਸ਼੍ਰੀ ਬਾਬਾ ਲਾਲ ਜੀ ਦਰਬਾਰ ਸ਼੍ਰੀ ਧਿਆਨਪੁਰ ਧਾਮ ਕਮੇਟੀ ਵਲੋਂ ਬਾਗ ਗਲੀ ਚੰਨ ਦੀ ਹੱਟੀ ਵਿਖੇ ਦੇਵਾਚਾਰੀਆ ਮਹੰਤ ਰਾਮ ਸੁੰਦਰ ਦਾਸ ਵਲੋਂ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਪੀਨਾ ਨੂੰ ਮੰਦਰ ਕਮੇਟੀ ਵੱਲੋਂ ਉਨ੍ਹਾਂ ਦੇ ਸ਼ਾਨਦਾਰ ਕਾਰਜਾਂ ਨੂੰ ਦੇਖਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਸੇਵਾਦਾਰ ਵਿਜੇ ਸ਼ਰਮਾ, ਪ੍ਰਧਾਨ ਪ੍ਰਦੀਪ ਭੱਲਾ, ਦੀਪਕ ਸੂਰੀ, ਸੋਨੂੰ ਚੰਨ, ਜਗਤਾਰ ਸਿੰਘ, ਪ੍ਰਦੀਪ ਭੱਲਾ, ਵਿਜੇ ਕੁਮਾਰ ਸ਼ਰਮਾ, ਰਮਨ ਸੱਚਰ, ਜਗਤਾਰ ਸਿੰਘ, ਦੀਪਕ ਕੁਮਾਰ ਸੂਰੀ, ਸ਼ੰਮੀ ਕੁਮਾਰ, ਓਮ ਪ੍ਰਕਾਸ਼ ਸੂਰੀ, ਰਾਜੇਸ਼ ਮੋਹਨ ਗੁਪਤਾ, ਪ੍ਰਦੀਪ ਗੋਇਲ, ਕਮਲਦੀਪ ਅਰੋੜਾ, ਰਾਜੂ, ਪਵਨ ਕੁਮਾਰ ਸ਼ਰਮਾ, ਪਵਨ ਕੁਮਾਰ ਸੋਨੂੰ, ਰਾਜੇਸ਼ ਕੁਮਾਰ, ਸੁਖਵਿੰਦਰ ਸ਼ਰਮਾ, ਨਰੇਸ਼ ਸ਼ਰਮਾ, ਵਿਨੀਤ ਸ਼ਰਮਾ, ਬਲਵੀਰ ਸਿੰਘ, ਨਿਰੰਜਨ ਸਿੰਘ, ਸਤੀਸ਼ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲੇ ਸਨਮਾਨ ਅਤੇ ਸਤਿਕਾਰ ਨੂੰ ਕਦੇ ਨਹੀਂ ਭੁੱਲਣਗੇ ਅਤੇ ਹਮੇਸ਼ਾ ਕਮੇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ। ਇਸ ਮੌਕੇ ਮੁੱਖ ਸੇਵਾਦਾਰ ਵਿਜੇ ਸ਼ਰਮਾ, ਪ੍ਰਧਾਨ ਪ੍ਰਦੀਪ ਭੱਲਾ, ਦੀਪਕ ਸੂਰੀ, ਸੋਨੂੰ ਚੰਨ ਅਤੇ ਜਗਤਾਰ ਸਿੰਘ ਨੇ ਐਲਾਨ ਕੀਤਾ ਕਿ ਸ਼੍ਰੀ ਬਾਬਾ ਲਾਲ ਦਿਆਲ ਜੀ ਮਹਾਰਾਜ ਦਾ ਜਨਮ ਦਿਨ 20 ਜਨਵਰੀ ਨੂੰ ਖੰਨਾ ਹਸਪਤਾਲ ਅੰਮ੍ਰਿਤਸਰ ਰੋਡ ਮੋਗਾ ਦੇ ਨੇੜੇ ਬਣਾਏ ਜਾ ਰਹੇ ਸ਼੍ਰੀ ਬਾਬਾ ਲਾਲ ਜੀ ਦਰਬਾਰ ਸ਼੍ਰੀ ਧਿਆਨਪੁਰ ਧਾਮ ਇਕੱਠ ਸਥਾਨ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਸ਼ਰਧਾਲੂਆਂ ਵਿਚ ਇਸ ਪ੍ਰਤੀ ਬਹੁਤ ਉਤਸ਼ਾਹ ਹੈ। ਉਨ੍ਹਾਂ ਨੇ ਮੰਦਰ ਦੀ ਉਸਾਰੀ ਵਿਚ ਸਹਿਯੋਗ ਦੇਣ ਲਈ ਸ਼ਰਧਾਲੂਆਂ ਅਤੇ ਮੋਗਾ ਵਾਸੀਆਂ ਦਾ ਧੰਨਵਾਦ ਕੀਤਾ।