- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲਟੀ ਪਰਪਜ਼ ਹੈਲਥ ਇੰਪ ਲਾਈਜ਼

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ: ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਹੇਠ ਡਾਇਰੈਕਟਰ ਸਿਹਤ ਸੇਵਾਵਾਂ ਪ.ਭ ਪੰਜਾਬ ਨਾਲ ਪੈਨਲ ਮੀਟਿੰਗ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪਿਛਲੇ ਦਿਨੀ ਆਪਣੀਆਂ ਹੱਕੀ ਮੰਗਾਂ ਦੇ ਲਈ ਡਾਇਰੈਕਟਰ ਦਫ਼ਤਰ ਅੱਗੇ ਇਕ ਧਰਨੇ ਦਾ ਨੋਟਿਸ ਦਿੱਤਾ ਸੀ ਜਿਸ ਕਰਕੇ ਅਧਿਕਾਰੀਆਂ ਵੱਲੋਂ ਜਥੇਬੰਦੀ ਨੂੰ ਮੀਟਿੰਗ ਲਈ ਬੁਲਾਇਆ ਗਿਆ, ਜਿੱਥੇ ਨਾਮ ਬਦਲੀ ਸੰਬੰਧੀ ਡਾਇਰੈਕਟਰ ਦਫ਼ਤਰ ਵੱਲੋਂ ਸਰਕਾਰ ਨੂੰ ਦੁਬਾਰਾ ਕੇਸ ਸਿਫਾਰਿਸ਼ ਸਹਿਤ ਬਣਾ ਕੇ ਭੇਜਣ ਦੀ ਗੱਲ ਕਹੀ ਗਈ, ਟ੍ਰੇਨਿੰਗ ਸਕੂਲ ਅਕਤੂਬਰ ਤੋਂ ਚਾਲੂ ਕਰਨ ’ਤੇ ਮਪਹਵ ਮੇਲ ਦੀ ਸੀਨੀਅਰਤਾ ਸੂਚੀ ਇਸੇ ਮਹੀਨੇ ਜਾਰੀ ਕਰਨ ਦੇ ਨਿਰਦੇਸ਼ ਮੌਕੇ ’ਤੇ ਹੀ ਦਿੱਤੇ ਗਏ, ਕੇਡਰ ਦੇ ਭੱਤੇ ਲਗਾਉਣ ਸੰਬੰਧੀ ਸਰਕਾਰ ਨੂੰ ਸਿਫਾਰਿਸ਼ ਸਹਿਤ ਕੇਸ ਤਿਆਰ ਕਰਨ ਲਈ ਅਮਲੇ ਨੂੰ ਕਿਹਾ, ਮਲਟੀਪਰਪਜ਼ ਕੇਡਰ ਦੀਆਂ ਡਿਊਟੀਆਂ ਬੀਮਾ ਕਾਰਡ ਬਣਾਉਣ ਲਈ ਕੰਪਿਊਟਰ ਅਪ੍ਰੇਟਰ ਤੌਰ ’ਤੇ ਨਾ ਲੱਗਣ ਦੀ ਮੰਗ ਮੰਨੀ ਗਈ, ਮਮਤਾ ਦਿਵਸ ਵੈਕਸੀਨ ਲਿਆਉਣ ਦੇ ਢੁੱਕਵੇ ਪ੍ਰਬੰਧ ਕਰਨ ਲਈ ਕਾਰਵਾਈ ਦਾ ਭਰੋਸਾ ਦਿੱਤਾ, ਮਪਸ ਮੇਲ ਫੀਮੇਲ ਦੀਆਂ ਸੀਨੀਅਰਤਾ ਸੂਚੀਆਂ ਜਲਦੀ ਜਾਰੀ ਕਰਨ ’ਤੇ ਨਵੀਆਂ ਅਸਾਮੀਆਂ ਸਿਰਜਣ ਲਈ ਵੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ । ਇਸ ਤੋਂ ਇਲਾਵਾ ਸਮੁੱਚੇ ਮਲਟੀਪਰਪਜ਼ ਕੇਡਰ ਨੂੰ ਇਕ ਡਾਇਰੈਕਟਰ ਅਧੀਨ ਲਿਆਉਣ ਲਈ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਦੋਵੇਂ ਡਾਇਰੈਕਟਰ ਮੀਟਿੰਗ ਕਰਕੇ ਫ਼ੈਸਲਾ ਲੈਣਗੇ। ਜੂਨ ਦੇ ਅਖ਼ੀਰ ’ਚ ਆ ਰਹੇ ਪਲਸ ਪੋਲੀਓ ਰਾਊਂਡ ਸੰਬੰਧੀ ਜਥੇਬੰਦੀ ਵੱਲੋਂ ਮੰਗ ਉਠਾਈ ਗਈ ਕਿ ਜ਼ਿਆਦਾ ਗਰਮੀ ਜਿੱਥੇ ਕੋਲਡ ਚੇਨ ਮੇਨਟੇਂਨ ਕਰਨੀ ਮੁਸ਼ਕਲ ਹੋਵੇਗੀ, ਉੱਥੇ ਹੀ ਹੀਟ ਵੇਵ ਕਰਕੇ ਕਰਮਚਾਰੀਆਂ ਅਤੇ ਬੱਚਿਆਂ ਨੂੰ ਵੀ ਸਮੱਸਿਆ ਆਵੇਗੀ। ਇਸ ਸੰਬੰਧੀ ਡਾਇਰੈਕਟਰ ਵੱਲੋਂ ਸਹਿਮਤ ਹੁੰਦੇ ਹੋਏ ਕਿਹਾ ਗਿਆ ਕਿ ਜਥੇਬੰਦੀ ਇਸ ਸੰਬੰਧੀ ਲਿਖ਼ਤੀ ਭੇਜੇ ਅਤੇ ਦਫ਼ਤਰ ਵੱਲੋਂ ਇਸ ਮੁਹਿੰਮ ਨੂੰ ਅੱਗੇ ਪਾਉਣ ਲਈ ਉੱਪਰ ਜ਼ਰੂਰ ਲਿਖਿਆ ਜਾਵੇਗਾ । ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੇਡਰ ਦੀਆਂ ਕੁੱਝ ਮੰਗਾਂ ਜਿਵੇ ਕੇਡਰ ਦਾ ਨਾਮ ਬਦਲੀ, ਐੱਫਟੀਏ, ਵਰਦੀ ਭੱਤਾ, ਬੋਰਡਿੰਗ ਅਲਾਊਂਸ, ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਆਦਿ ਕਈ ਮੰਗਾਂ ਸਰਕਾਰ ਪੱਧਰ ਦੀਆਂ ਹਨ, ਜਿੰਨ੍ਹਾਂ ਲਈ ਡਾਇਰੈਕਟਰ ਦਫ਼ਤਰ ਨੇ ਸਿਫਾਰਿਸ਼ ਸਹਿਤ ਕੇਸ ਭੇਜਣ ਦੀ ਮੰਗ ਮੰਨੀ ਹੈ ਅਤੇ ਇਨ੍ਹਾਂ ਮੰਗਾਂ ਲਈ ਅਗਲਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਹੱਕੀ ਮੰਗਾਂ ’ਤੇ ਡਟਵਾਂ ਪਹਿਰਾ ਦਿੱਤਾ ਜਾਵੇਗਾ। ਇਸ ਮੌਕੇ ਪ੍ਰਧਾਨ ਕੁਲਵੀਰ ਸਿੰਘ ਮੋਗਾ, ਜਰਨਲ ਸਕੱਤਰ ਜਸਵਿੰਦਰ ਸਿੰਘ ਤੇ ਪ੍ਰਦੀਪ ਸਿੰਘ ਅੰਮ੍ਰਿਤਸਰ, ਜਸਵੰਤ ਸਿੰਘ ਫ਼ਰੀਦਕੋਟ, ਟਹਿਲ ਸਿੰਘ ਫਾਜ਼ਿਲਕਾ, ਕੁਲਪ੍ਰੀਤ ਤੇ ਅਵਤਾਰ ਲੁਧਿਆਣਾ, ਰਣਧੀਰ ਸਿੰਘ ਸੰਗਰੂਰ, ਜਗਤਾਰ ਸਿੰਘ ਮਾਲੇਰਕੋਟਲਾ, ਦਲਜੀਤ ਸਿੰਘ ਤੇ ਗੁਲਸ਼ਨ ਨਵਾਂ ਸ਼ਹਿਰ, ਸੁਖਮਨ ਸਿੰਘ, ਮਨਦੀਪ ਸਿੰਘ, ਮਨਿੰਦਰ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਅਵਤਾਰ ਸਿੰਘ ਪਟਿਆਲਾ, ਭੁਪਿੰਦਰ ਸਿੰਘ, ਗੁਰਦੇਵ ਸਿੰਘ, ਕੁਲਦੀਪ ਕੁਮਾਰ, ਹਰਨਾਮ ਲਾਲ, ਇਕਬਾਲ ਸਿੰਘ ਤੇ ਹਰਜੀਤ ਸਿੰਘ ਪਠਾਨਕੋਟ, ਅਮਨਜੋਤ ਸਿੰਘ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਮਾਨਸਾ,ਮਨਦੀਪ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ ਤੇ ਮਨਦੀਪ ਸਿੰਘ ਰੋਪੜ, ਦਵਿੰਦਰ ਸਿੰਘ, ਹਰਭਜਨ ਲਾਲ, ਰਮਨ ਅੱਤਰੀ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਬਰਨਾਲਾ, ਜਰਨੈਲ ਸਿੰਘ ਬਠਿੰਡਾ ਹਾਜ਼ਰ ਸਨ।