ਕੰਪਿਊਟਰ ਦਾ ਕੰਮ ਨਹੀਂ ਕਰਨੇ ਹੈਲਥ ਵਰਕਰ : ਢਿੱਲੋਂ
ਸਿਹਤ ਵਿਭਾਗ ਦੀ ਸਿਰਮੌਰ ਜਥੇਬੰਦੀ
Publish Date: Sat, 04 Apr 2026 03:26 PM (IST)
Updated Date: Sun, 05 Apr 2026 03:58 AM (IST)
ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ, ਮੋਗਾ: ਸਿਹਤ ਵਿਭਾਗ ਦੀ ਸਿਰਮੌਰ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਮੋਗਾ ਨੇ ਕਿਹਾ ਕਿ ਕਈ ਥਾਵਾਂ ’ਤੇ ਮਲਟੀਪਰਪਜ਼ ਕੇਡਰ ਦੀਆਂ ਡਿਊਟੀਆਂ ਬਿਨ੍ਹਾਂ ਸਹਿਮਤੀ ਤੋਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਬਤੌਰ ਕੰਪਿਊਟਰ ਅਪ੍ਰੇਟਰ ਲਗਾਈਆਂ ਜਾ ਰਹੀਆਂ ਹਨ ਜਦਕਿ ਜਥੇਬੰਦੀ ਇਸ ਮਾਮਲੇ ਦੇ ਵਿਚ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨੂੰ ਲਿਖ ਕਿ ਭੇਜ ਚੁੱਕੀ ਹੈ ਕਿ ਕਾਰਡ ਬਣਾਉਣ ਦੀ ਆਨਲਾਈਨ ਪ੍ਰਕਿਰਿਆ ਦਾ ਕੰਮ ਕੰਪਿਊਟਰ ਸਿੱਖਿਅਤ ਮਾਹਿਰਾਂ ਦਾ ਹੈ ਅਤੇ ਇਸ ਕੰਮ ਲਈ ਸਾਰੇ ਥਾਵੇਂ ਕੰਪਿਊਟਰ ਦੀ ਡਿਗਰੀ ਡਿਪਲੋਮਾ ਧਾਰਕ ਮੁਲਾਜ਼ਮ ਕੰਮ ਕਰ ਰਹੇ ਹਨ ਅਤੇ ਮਲਟੀਪਰਪਜ਼ ਕੇਡਰ ਪਾਸ ਕੋਈ ਕੰਪਿਊਟਰ ਦਾ ਡਿਪਲੋਮਾ ਡਿਗਰੀ ਨਹੀਂ ਬਲਕਿ ਪੈਰਾਮੈਡੀਕਲ ਦਾ ਡਿਪਲੋਮਾ ਹੈ ਇਸ ਲਈ ਇਹ ਕੰਮ ਮਲਟੀਪਰਪਜ਼ ਕੇਡਰ ਵੱਲੋਂ ਨਹੀਂ ਕੀਤਾ ਜਾ ਸਕਦਾ ਪਰ ਫ਼ਿਰ ਵੀ ਕਈ ਥਾਈਂ ਮਲਟੀਪਰਪਜ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਜਥੇਬੰਦੀ ਇਹ ਡਿਊਟੀਆਂ ਲਗਾਉਣ ਵਾਲੇ ਅਧਿਕਾਰੀਆਂ ਨੂੰ ਅਪੀਲ ਕਰਦੀ ਹੈ ਕਿ ਇਹ ਡਿਊਟੀਆਂ ਰੱਦ ਕੀਤੀਆਂ ਜਾਣ ਕਿਉਂਕਿ ਕੋਈ ਵੀ ਮਲਟੀਪਰਪਜ਼ ਕੇਡਰ ਇਹ ਕੰਮ ਨਹੀਂ ਕਰੇਗਾ।