ਐੱਮਪੀ ਖ਼ਾਲਸਾ ਨੇ ਕੀਤਾ ਸੜਕ ਦਾ ਉਦਘਾਟਨ
ਹਲਕਾ ਫ਼ਰੀਦਕੋਟ ਤੋਂ ਅਜਾਦ ਜੇਤੂ
Publish Date: Tue, 10 Mar 2026 04:49 PM (IST)
Updated Date: Wed, 11 Mar 2026 04:03 AM (IST)
ਅਵਤਾਰ ਸਿੰਘ, ਪੰਜਾਬੀ ਜਾਗਰਣ ਅਜੀਤਵਾਲ: ਹਲਕਾ ਫ਼ਰੀਦਕੋਟ ਤੋਂ ਅਜਾਦ ਜੇਤੂ ਰਹੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਅੱਜ ਪਿੰਡ ਚੂਹੜਚੱਕ ਤੋਂ ਲੋਪੋ ਤੱਕ ਅੱਪਗ੍ਰੇਡ ਹੋਈ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦੇ ਐੱਮਪੀ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ 16 ਕਿਲੋਮੀਟਰ ਸੜਕ ਦਾ ਉਦਘਾਟਨ ਕੀਤਾ ਗਿਆ ਹੈ ਜੋ ਕਿ ਕਰੀਬ 907.78 ਲੱਖ ਰੁਪਏ ਦੀ ਲਾਗਤ ਨਾਲ ਐੱਲਐੱਫਬੀ ਰੋਡ ਤਿਆਰ ਕੀਤਾ ਗਿਆ ਹੈ। ਜਿਸ ਦਾ ਲਾਭ ਚੂਹੜਚੱਕ, ਢੁੱਡੀਕੇ, ਦੌਧਰ ਅਤੇ ਲੋਪੋ ਦੇ ਪਿੰਡ ਵਾਸੀਆਂ ਨੂੰ ਹੋਵੇਗਾ। ਜਿਸ ਉਪਰੰਤ ਐੱਮਪੀ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਖ਼ਾਲਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀਆਂ ਬਾਕੀ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। ਇਸ ਸਮੇਂ ਐਕਸੀਨ ਅਮਿਤ ਸੋਨੀ , ਪੰਚ ਹਰਮੇਲ ਸਿੰਘ ਮਟਵਾਣੀ, ਪੰਚ ਰਣਜੀਤ ਸਿੰਘ, ਦਲੇਰ ਸਿੰਘ ਡੋਡ, ਰਸ਼ਪਾਲ ਸਿੰਘ, ਸੋਹਣ ਸਿੰਘ, ਰਾਜਾ ਸਿੰਘ, ਨਿਰਮਲ ਸਿੰਘ, ਸੁਖਪ੍ਰੀਤ ਸਿੰਘ, ਸਤਪਾਲ ਸਿੰਘ ਅਤੇ ਗੁਰਜੀਤ ਸਿੰਘ ਹਾਜ਼ਰ ਸਨ।