ਗੁਰੂ ਦੀ ਗੋਲਕ ਮੁਫ਼ਤ ਹਸਪਤਾਲ ਨੂੰ ਦਿੱਤੀ ਮਹੀਨਾਵਾਰ ਸੇਵਾ
ਖ਼ਾਲਸਾ ਸੇਵਾ ਸੁਸਾਇਟੀ ਮੋਗਾ ਸ਼ਹਿਰ ਵਿਚ
Publish Date: Sat, 07 Mar 2026 04:39 PM (IST)
Updated Date: Sun, 08 Mar 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਖ਼ਾਲਸਾ ਸੇਵਾ ਸੁਸਾਇਟੀ ਮੋਗਾ ਸ਼ਹਿਰ ਵਿਚ ਨਿਰੰਤਰ ਲੋੜਵੰਦ ਮਰੀਜਾਂ ਲਈ ਗੁਰੂ ਦੀ ਗੋਲਕ ਮੁਫ਼ਤ ਹਸਪਤਾਲ ਪਿਛਲੇ ਲੰਮੇ ਸਮੇਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਚਲਾ ਰਹੀ ਹੈ, ਜਿਸ ਵਿਚ ਬਹੁਤ ਸਾਰੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਮਹੀਨਾਵਾਰ ਸੇਵਾ ਦਿੱਤੀ ਜਾ ਰਹੀ ਹੈ, ਇਸੇ ਤਰ੍ਹਾਂ ਜਸਪਾਲ ਸਿੰਘ ਕਟਾਰੀਆ ਜੋ ਕਿ ਨਿਰੰਤਰ ਸੇਵਾਵਾਂ ਨਾਲ ਜੁੜੇ ਹੋਏ ਹਨ, ਪਿਛਲੇ ਦਿਨੀਂ ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਖ਼ਾਲਸਾ ਸੇਵਾ ਸੁਸਾਇਟੀ ਦੇ ਦਫ਼ਤਰ ਪਹੁੰਚੇ ਅਤੇ ਹਮੇਸ਼ਾ ਵਾਂਗ ਮਰੀਜਾਂ ਦੀਆਂ ਦਵਾਈਆਂ ਲਈ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਸਪੁਰਦ ਕੀਤੀ। ਸੁਸਾਇਟੀ ਨੂੰ ਦਿੱਤੇ ਜਾਣ ਵਾਲੇ ਸਹਿਯੋਗ ਲਈ ਮੁੱਖ ਸੇਵਾਦਾਰ ਪਰਮਜੋਤ ਸਿੰਘ ਖ਼ਾਲਸਾ, ਸਤਨਾਮ ਸਿੰਘ ਕਾਰਪੇਂਟਰ, ਕੁਲਦੀਪ ਸਿੰਘ ਕਲਸੀ, ਸਤਿੰਦਰਪਾਲ ਸਿੰਘ ਸੈਂਭੀ, ਗੁਰਮੇਲ ਸਿੰਘ ਅਤੇ ਗੁਰਜੰਟ ਸਿੰਘ ਸਾਹੋਕੇ ਵੱਲੋਂ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਜਸਪਾਲ ਸਿੰਘ ਕਟਾਰੀਆ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸੰਗਤਾਂ ਨੂੰ ਅਜਿਹੇ ਕਾਰਜਾਂ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਬੇਨਤੀ ਕੀਤੀ। ਸੁਸਾਇਟੀ ਪ੍ਰਧਾਨ ਪਰਮਜੋਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਖ਼ਾਲਸਾ ਸੇਵਾ ਸੁਸਾਇਟੀ ਵੱਲੋਂ ਸੰਗਤ ਵੱਲੋਂ ਦਿੱਤੇ ਜਾਂਦੇ ਦਸਵੰਧ ਨੂੰ ਪੂਰੀ ਤਰ੍ਹਾਂ ਯੋਗ ਤਰੀਕੇ ਨਾਲ ਸੇਵਾਵਾਂ ਵਿਚ ਲਗਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।