ਲੋੜਵੰਦ ਪਰਿਵਾਰਾਂ ਨੂੰ ਮਕਰ ਸੰਕ੍ਰਾਂਤੀ ਮੌਕੇ ਰਾਸ਼ਨ ਵੰਡਿਆ
ਧਰਮਕੋਟ ਦੀ ਪ੍ਰਸਿੱਧ ਸਮਾਜ ਸੇ
Publish Date: Thu, 15 Jan 2026 03:26 PM (IST)
Updated Date: Fri, 16 Jan 2026 04:00 AM (IST)
ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ : ਧਰਮਕੋਟ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਨਵੇਂ ਵਰ੍ਹੇ ਦੀ ਆਮਦ ਮਾਘ ਮਹੀਨੇ ਦੀ ਸ਼ੁਰੂਆਤ ’ਤੇ ਜਨਵਰੀ ਮਹੀਨੇ ਦੇ ਰਾਸ਼ਨ ਵੰਡ ਸਮਾਰੋਹ ਤਹਿਤ ਅੱਜ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਸੰਸਥਾ ਦੇ ਪ੍ਰਧਾਨ ਗੌਰਵ ਸ਼ਰਮਾ ਨੇ ਦੱਸਿਆ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਹਰ ਮਹੀਨੇ 5 ਗਰੀਬ ਵਿਧਵਾ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਹਾਂ ਪਰ ਇਸ ਪਵਿੱਤਰ ਮਹੀਨੇ ’ਤੇ 15 ਹੋਰ ਲੋੜਵੰਦ ਪਰਿਵਾਰ ਨੂੰ ਇਕ ਮਹੀਨੇ ਲਈ ਵੱਖ ਤੋਂ ਰਾਸ਼ਨ ਦਿੱਤਾ ਗਿਆ ਜੋ ਬਹੁਤ ਜ਼ਿਆਦਾ ਜ਼ਰੂਰਤਮੰਦ ਸਨ। ਇਸ ਵਾਰ ਰਾਸ਼ਨ ਵੰਡ ਦੀ ਸੇਵਾ ਹਰਪ੍ਰੀਤ ਸਿੰਘ ਕੈਨੇਡਾ ਦੇ ਪਰਿਵਾਰ ਵੱਲੋਂ ਕੀਤੀ ਗਈ। ਇਸ ਮੌਕੇ ’ਤੇ ਅਮਿਤ ਨਹੋਰੀਆ ਆਰਕੇ ਜਵੈਲਰਜ਼ ਧਰਮਕੋਟ, ਡਾ ਗੁਰਮੀਤ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਬਲਦੇਵ ਸਿੰਘ ਵਿਰਦੀ, ਮੇਜਰ ਸਿੰਘ ਰਿਟਾਇਰਡ ਏਐਸਆਈ, ਸੀਨੀਅਰ ਮੈਂਬਰ ਮੰਗਤ ਰਾਏ ਗੋਇਲ, ਕੈਸ਼ੀਅਰ ਤਰਸੇਮ ਲਾਲ ਅਰੋੜਾ, ਅਮਨਦੀਪ ਸਿੰਘ ਪ੍ਰੋਜੈਕਟ ਇੰਚਾਰਜ਼ ਗੋਰਵ ਡਾਬਰਾ ਅਤੇ ਰੁਪਿੰਦਰ ਸਿੰਘ ਰਿੰਪੀ ਹਾਜ਼ਰ ਸਨ । ਸੰਸਥਾ ਦੇ ਸੈਕਟਰੀ ਡਾ. ਹਰਮੀਤ ਸਿੰਘ ਲਾਡੀ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਲਈ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ।