ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੀ ਮੀਟਿੰਗ ਹੋਈ
ਸੀਨੀਅਰ ਸਿਟੀਜ਼ਨ ਕੌਂਸਲ
Publish Date: Sun, 01 Mar 2026 03:23 PM (IST)
Updated Date: Mon, 02 Mar 2026 03:58 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਸੀਨੀਅਰ ਸਿਟੀਜ਼ਨ ਕੌਂਸਲ (ਸੇਵਾਮੁਕਤ ਕਰਮਚਾਰੀ) ਮੋਗਾ ਰਜਿ: ਨੰ 96 ਦੀ ਮਹੀਨਾਵਾਰ ਹੋਣ ਵਾਲੀ ਜਨਰਲ ਮੀਟਿੰਗ ਪੰਜਾਬ ਫੈੱਡਸਨ ਦੇ ਸੀਨੀਅਰ ਉੱਪ ਪ੍ਰਧਾਨ, ਫਾਊਂਡਰ ਮੈਂਬਰ ਅਤੇ ਕੌਂਸਲ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਕੰਪਲੈਕਸ ਦੇ ਕੌਂਸਲ ਦਫ਼ਤਰ ਰੈੱਡ ਕਰਾਸ ਡੇ ਕੇਅਰ ਸੈਂਟਰ ਵਿਖੇ ਹੋਈ। ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਜ਼ਿਲ੍ਹਿਆਂ ਵਿਚ ਮਨਾਏ ਗਏ ਪ੍ਰੋਗਰਾਮ ਸਾਡੇ ਬਜ਼ੁਰਗ ਸਾਡਾ ਮਾਣ ਬਹੁਤ ਹੀ ਸਫ਼ਲਤਾਪੂਰਵਕ ਚੱਲ ਰਹੇ ਹਨ। ਜਿਸ ਵਿਚ ਬਜ਼ੁਰਗਾਂ ਨੇ ਵਧ ਚੜ ਕੇ ਹਿੱਸਾ ਲੈਕੇ ਸਰਕਾਰੀ ਸਹੂਲਤਾਂ ਦਾ ਪੂਰਾ ਲਾਭ ਉਠਾਇਆ ਅਤੇ ਬਜ਼ੁਰਗਾਂ ਵੱਲੋਂ ਸਮਾਜਿਕ ਸੁਰੱਖਿਆ, ਬਾਲ ਤੇ ਇਸਤਰੀ ਵਿਭਾਗ ਪੰਜਾਬ ਦੀ ਪ੍ਰਸ਼ੰਸਾ ਕੀਤੀ। ਕਾਮਰਾ ਨੇ ਦੱਸਿਆ ਕਿ ਮਿਤੀ 30/1/26 ਨੂੰ ਮਨਿਸਟਰੀ ਆਫ਼ ਜਸਟਿਸ ਐਂਡ ਐਮਪਾਵਰਮੈਂਟ ਨਵੀਂ ਦਿੱਲੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਪੱਤਰ ਅਨੁਸਾਰ ਦੇਸ਼ ਦੇ ਸਾਰੇ ਸੀਬੀਐੱਸਈ ਨਾਲ ਜੁੜੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਕੂਲਾਂ ਦੇ ਇਤਿਹਾਸਕ ਦਿਹਾੜੇ ਗਣਤੰਤਰ ਤੇ ਅਜ਼ਾਦੀ ਦਿਵਸ, ਅੰਤਰ-ਰਾਸ਼ਟਰੀ ਬਜ਼ੁਰਗ ਅਤੇ ਬਾਲ ਦਿਵਸ ਮਨਾਉਣ ਸਮੇਂ ਦਾਦਾ ਦਾਦੀ ਨੂੰ ਵੀ ਸੱਦਾ ਪੱਤਰ ਦੇਕੇ ਬੁਲਾਇਆ ਜਾਵੇ। ਮੰਤਰਾਲੇ ਵਲੋਂ ਇਹ ਵੀ ਕਿਹਾ ਗਿਆ ਕਿ ਪੈਦਲ ਯਾਤਰਾ ਜਾਂ ਲੰਬੀ ਦੂਰੀ ਦੀ ਦੋੜ ਵਿਚ ਵੀ ਗ੍ਰੈਂਡ ਪੇਰੈਂਟਸ ਨੂੰ ਸ਼ਾਮਲ ਕੀਤਾ ਜਾਵੇ। ਅੱਜ ਫਰਵਰੀ ਮਹੀਨੇ ਵਿਚ ਜਨਮੇ ਮੈਂਬਰ ਪਰਸ਼ੋਤਮ ਲਾਲ ਸ਼ਰਮਾ,ਜਸਵੀਰ ਸਿੰਘ ਨਿਧਾਂਵਾਲਾ,ਵਿਜੈ ਕੁਮਾਰ ਸੂਦ ਅਤੇ ਲਾਲ ਚੰਦ ਅਰੋੜਾ ਦਾ ਜਨਮ ਦਿਹਾੜਾ ਮਨਾਇਆ ਗਿਆ। ਮੀਟਿੰਗ ਵਿਚ ਅਵਤਾਰ ਸਿੰਘ ਨੇ ਸਟੇਜ ਦੀ ਭੂਮਿਕਾ ਨਿਭਾਈ। ਇਸ ਮੌਕੇ ਗੁਰਚਰਨ ਸਿੰਘ ਸੁਪਰਡੈਂਟ, ਵਿਜੈ ਸ਼ਰਮਾ, ਜੋਗਿੰਦਰ ਸਿੰਘ ਲੋਹਾਮ, ਪ੍ਰੇਮ ਕੁਮਾਰ, ਹਰਭਜਨ ਸਿੰਘ ਨਾਗਰਾ, ਹੀਰਾ ਲਾਲ ਬਾਂਸਲ, ਸੁਰਿੰਦਰ ਕੁਮਾਰ ਬਾਂਸਲ, ਜਗਦੀਪ ਸਿੰਘ ਕੈਂਥ, ਅਮਰ ਸਿੰਘ ਵਿਰਦੀ, ਗਿਆਨ ਸਿੰਘ ਸਾਬਕਾ ਡੀਪੀਆਰਓ, ਸਵਤੰਤਰ ਕੁਮਾਰ ਗੁਪਤਾ ਬੈਂਕ ਅਧਿਕਾਰੀ, ਦਰਬਾਰ ਸਿੰਘ ਗਿੱਲ, ਗੁਰਦੀਪ ਸਿੰਘ ਬਰਾੜ, ਰਣਜੀਤ ਸਿੰਘ ਗਿੱਲ, ਸਵਿੰਦਰ ਸਿੰਘ, ਲਾਲ ਚੰਦ ਅਰੋੜਾ, ਗੁਰਦਰਸ਼ਨ ਸਿੰਘ ਸੋਢੀ, ਮੈਡਮ ਹਰਬੰਸ ਕੌਰ, ਦਲਜੀਤ ਸਿੰਘ, ਜਗਦੀਪ ਸਿੰਘ ਢਿਲੋਂ ਤੋਂ ਇਲਾਵਾ ਹੋਰ ਵੀ ਸ਼ਾਮਲ ਹੋਏ।