ਵਿਸ਼ਵ ਹੁਨਰ ਮੁਕਾਬਲੇ ’ਚ ਯੁਵਰਾਜ ਨੇ ਜਿੱਤਿਆ ਗੋਲਡ ਮੈਡਲ
ਸਵਰਨਕਾਰ ਸੰਘ ਸਰਾਫ਼ਾ ਬਾਜ਼ਾਰ
Publish Date: Wed, 18 Mar 2026 04:08 PM (IST)
Updated Date: Thu, 19 Mar 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਸਵਰਨਕਾਰ ਸੰਘ ਸਰਾਫ਼ਾ ਬਾਜ਼ਾਰ ਮੋਗਾ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਹੁਨਰਮੰਦ ਬੱਚਿਆਂ ਨੂੰ ਅੱਗੇ ਲਿਆਉਣ ਲਈ ਜਿਊਲਰੀ ਦੇ ਜ਼ਿਲ੍ਹਾ ਪੱਧਰੀ ਅਤੇ ਪੰਜਾਬ ਪੱਧਰੀ ਅਤੇ ਨੈਸ਼ਨਲ ਪੱਧਰੀ ਵੱਖ ਵੱਖ ਮੁਕਬਾਲੇ ਕਰਵਾਏ ਜਾ ਚੁੱਕੇ ਹਨ। ਅੱਜ ਉਸੇ ਕੜੀ ਤਹਿਤ ਸਰਾਫ਼ਾ ਬਾਜ਼ਾਰ ਮੋਗਾ ਦਾ ਹੋਣਹਾਰ ਵਿਦਿਆਰਥੀ ਯੁਵਰਾਜ ਸਿੰਘ ਨੇ ਵਿਸ਼ਵ ਹੁਨਰ ਮੁਕਾਬਲੇ ਵਿਚ ਪੂਰੇ ਉੱਤਰ ਭਾਰਤ ਦੀਆਂ 9 ਰਾਜਾਂ (ਸਟੇਟਾਂ) ਵਿਚੋਂ ਗੋਲਡ ਮੈਡਲ ਜਿੱਤ ਕੇ 75000/- ਦਾ ਚੈੱਕ ਪ੍ਰਪਾਤ ਕਰਕੇ ਯੁਵਰਾਜ ਸਿੰਘ ਨੇ ਜਿੱਥੇ ਪਰਿਵਾਰ, ਸਰਾਫ਼ਾ ਬਾਜ਼ਾਰ ਮੋਗਾ ਦਾ ਮਾਣ ਵਧਾਇਆ ਹੈ, ਉੱਥੇ ਪੰਜਾਬ ਅਤੇ ਭਾਰਤ ਦੇਸ਼ ਦਾ ਵੀ ਨਾਮ ਰੌਸ਼ਨ ਕੀਤਾ ਹੈ। ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸੁਖਚੈਨ ਸਿੰਘ ਰਾਮੂੰਵਾਲੀਆ, ਯਸ਼ਪਾਲ ਪਾਲੀ ਅਤੇ ਸੰਜੀਵ ਕੁਮਾਰ ਗੀਟਾ, ਜਸਪਾਲ ਸਿੰਘ ਧੁੰਨਾ ਨੇ ਯੁਵਰਾਜ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸ਼ਾਨਦਾਰ ਸਵਾਗਤ ਕਰਕੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਯੁਵਰਾਜ ਸਿੰਘ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰਾਂ ਅਤੇ ਰਾਜ ਸਰਕਾਰਾਂ ਦੀਆਂ ਸਕਿੱਲ ਡਿਵੈਲਪਮੈਂਟ ਸਕੀਮਾਂ ਤਹਿਤ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਵਰਨਕਾਰ ਸੰਘ ਸਰਾਫ਼ਾ ਬਾਜ਼ਾਰ ਮੋਗਾ ਦੇ ਹੋਣਹਾਰ ਵਿਦਿਆਰਥੀ ਯੁਵਰਾਜ ਸਿੰਘ ਦੀ ਜਿਊਲਰੀ ਦੇ ਮੁਕਾਬਲਿਆਂ ਲਈ ਚੋਣ ਹੋਈ। ਸਖ਼ਤ ਮੁਕਾਬਲੇਬਾਜ਼ੀ ਵਿਚੋਂ ਗੋਲਡ ਮੈਡਲ ਜਿੱਤਣਾ ਬੁਹਤ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਸਵਰਨਕਾਰ ਸੰਘ ਸਰਾਫ਼ਾ ਬਾਜ਼ਾਰ ਸੋਨੇ ਚਾਂਦੀ ਦੇ ਕੰਮ ਕਰਨ ਵਾਲੇ ਹੋਣਹਾਰ ਬੱਚਿਆਂ ਦੀ ਮਦਦ ਅਤੇ ਹੌਂਸਲਾ ਅਫਜ਼ਾਈ ਲਈ ਹਰ ਸੰਭਵ ਯਤਨ ਕਰਦਾ ਰਹੇਗਾ ਤਾਂ ਜੋ ਸੋਨੇ ਚਾਂਦੀ ਦੇ ਕੰਮ ਕਰਨ ਵਾਲੇ ਕਾਰੀਗਰਾਂ ਦਾ ਭੱਵਿਖ ਉਜਵਲ ਬਣ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਧੁੰਨਾ, ਸਰਪ੍ਰਸਤ ਰਾਕੇਸ਼ ਭੱਲਾ, ਹੁਕਮਚੰਦ ਸਰਾਫ, ਰਾਜੂ ਸਦਿਉੜਾ, ਉਮ ਪ੍ਰਕਾਸ਼, ਪ੍ਰੇਮ ਸਿੰਘ, ਸੋਨੂੰ ਕੜਵੱਲ, ਰਿੰਕੂ ਜੌੜਾ, ਪਵਨ ਕੁਮਾਰ, ਨਵਜੋਤ ਸਿੰਘ ਜੋਤੀ, ਲਖਵਿੰਦਰ ਸਿੰਘ, ਵਿੱਕੀ ਆਨੰਦ, ਰਮੇਸ਼ ਕੁਮਾਰ, ਰਾਜਕੁਮਾਰ ਕੰਡਾ, ਦੀਪੂ ਕੰਡਾ, ਪਾਲੀ ਲੋਪੋਂ, ਇਜ਼ਰਾਈਲ ਅਲੀ ਅਤੇ ਆਰੀਅਨ ਕੰਡਾ ਆਦਿ ਹਾਜ਼ਰ ਸਨ।