ਲੋਕ ਸੀਪੀਆਰ ਕੈਂਪ ਦਾ ਲਾਭ ਲੈਣ : ਲਵਲੀ ਸਿੰਗਲਾ
ਅੱਗਰਵਾਲ ਸਮਾਭਾਰਤੀ ਫੌਜ ਦਿਵਸ 'ਤੇ ਹਥਿਆਰਬੰਦ ਸੈਨਾਵਾਂ ਦੀ ਰੱਖਿਆ ਲਈ ਸਹੁੰ ਚੁੱਕਦੇ ਹੋਏ ਵਿਦਿਆਰਥੀ।
Publish Date: Sat, 17 Jan 2026 03:30 PM (IST)
Updated Date: Sun, 18 Jan 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਅੱਗਰਵਾਲ ਸਮਾਜ ਮਹਿਲਾ ਸੈੱਲ ਦੀ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਨੇ ਮੋਗਾ ਨਿਵਾਸੀਆਂ ਨੂੰ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਵੱਲੋਂ ਲਗਾਏ ਜਾ ਰਹੇ ਸੀਪੀਆਰ ਕਾਰਡੀਓਪਲਮੋਨਰੀ ਰੀਸਸੀਟੇਸ਼ਨ ਸਿਖਲਾਈ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਕੈਂਪ ਅੱਜ 18 ਜਨਵਰੀ ਐਤਵਾਰ ਨੂੰ ਮਾਘੀ ਪੈਲੇਸ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ। ਲਵਲੀ ਸਿੰਗਲਾ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਜਾਂ ਐਮਰਜੈਂਸੀ ਦੀ ਸਥਿਤੀ ਵਿਚ ਸੀਪੀਆਰ ਦਾ ਸਹੀ ਗਿਆਨ ਜਾਨ ਬਚਾ ਸਕਦਾ ਹੈ। ਇਸ ਲਈ ਇਹ ਸਿਖਲਾਈ ਕੈਂਪ ਸਮਾਜ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਲਈ ਮੁੱਢਲੀ ਸਹਾਇਤਾ ਅਤੇ ਸੀਪੀਆਰ ਵਰਗੀਆਂ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਤੋਂ ਜਾਣੂੰ ਹੋਣਾ ਜ਼ਰੂਰੀ ਹੈ। ਉਨ੍ਹਾਂ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਵੱਲੋਂ ਸਮੇਂ-ਸਮੇਂ ਤੇ ਲਗਾਏ ਜਾਣ ਵਾਲੇ ਅਜਿਹੇ ਲੋਕ ਭਲਾਈ ਕੈਂਪ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦਾ ਸ਼ਲਾਘਾਯੋਗ ਕੰਮ ਕਰ ਰਹੇ ਹਨ।