ਨਸ਼ਾ ਤਸਕਰਾਂ ਵੱਲੋਂ ਨਗਰ ਪੰਚਾਇਤ ਦੀ ਜ਼ਮੀਨ ’ਤੇ ਕੀਤੇ ਕਬਜ਼ੇ ਹਟਾਏ
ਡਾਇਰੈਕਟਰ ਜਨਰਲ ਆ ਨਗਰ ਪੰਚਾਇਤ ਦੀ ਜ਼ਮੀਨ ਤੋਂ ਕਬਜ਼ੇ ਹਟਾਏ
Publish Date: Fri, 10 Apr 2026 04:44 PM (IST)
Updated Date: Sat, 11 Apr 2026 04:00 AM (IST)

ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੋਗਾ ਪੁਲਿਸ ਨੇ ਕੀਤੀ ਕਾਰਵਾਈ ਸਵਰਨ ਗੁਲਾਟੀ ਪੰਜਾਬੀ ਜਾਗਰਣ ਮੋਗਾ: ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ, ਚੰਡੀਗੜ੍ਹ ਨੀਲਾਂਬਰੀ ਜਗਦਲੇ ਵਿਜੇ ਆਈਪੀਐੱਸ ਇੰਸਪੈਕਟਰ ਜਨਰਲ ਆਫ਼ ਪੁਲਿਸ ਫ਼ਰੀਦਕੋਟ ਰੇਂਜ, ਫ਼ਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਜੈ ਗਾਂਧੀ ਆਈਪੀਐੱਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨਸ਼ਾ ਸਮਗਲਰਾਂ/ਤਸਕਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਮਿਤੀ 10.04.2026 ਨੂੰ ਬਾਲ ਕਿਸ਼ਨ ਸਿੰਗਲਾ ਕਪਤਾਨ ਪੁਲਿਸ ਮੋਗਾ (ਇੰਨ.) ਮੋਗਾ ਅਤੇ ਅਨਵਰ ਅਲੀ, ਉੱਪ ਕਪਤਾਨ ਪੁਲਿਸ ਨਿਹਾਲ ਸਿੰਘ ਦੀ ਨਿਗਰਾਨੀ ਹੇਠ ਇਸਪੈਕਟਰ ਗੁਰਮੇਲ ਸਿੰਘ ਮੁੱਖ ਅਫ਼ਸਰ ਥਾਣਾ ਬੱਧਨੀ ਕਲਾਂ ਵੱਲੋਂ 3 ਨਸ਼ਾ ਤਸਕਰਾਂ ਦੀ ਨਗਰ ਪੰਚਾਇਤ ਦੀ ਜ਼ਮੀਨ ’ਤੇ ਕੀਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਸਬੰਧੀ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਮੋਗਾ ਅਜੈ ਗਾਂਧੀ ਨੇ ਦੱਸਿਆ ਕਿ ਕੁਲਵੰਤ ਸਿੰਘ ਉਰਸ਼ ਡੋਗਰ ਅਤੇ ਉਸਦੇ ਲੜਕੇ ਗਗਨਦੀਪ ਸਿੰਘ ਉਰ਼ਫ ਡੁੱਗੀਮੈਨ ਵਾਸੀਆਨ ਬੱਧਨੀ ਕਲਾਂ ਜਿਸ ਵੱਲੋਂ ਨਗਰ ਪੰਚਾਇਤ ਦੀ ਮਾਲਕੀ ਵਾਲੀ ਜਗ੍ਹਾ ਜਿਸ ਦਾ ਖ਼ਸਰਾ ਨੰਬਰ 455,457 ਵਿਚ ਅੰਦਾਜ਼ਣ 7, 8 ਮਰਲੇ ਜਗ੍ਹਾ ਵਿਚ ਨਜਾਇਜ਼ ਘਰ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦਰਸ਼ਨ ਸਿੰਘ ਉਰਫ਼ ਰਾਂਝਾ ਬੱਧਨੀ ਕਲਾਂ ਵੱਲੋਂ ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ ਜਿਸਦਾ ਖ਼ਸਰਾ ਨੰਬਰ 350,350/1 ਅਤੇ 350/2 ਤੇ ਪਲਾਟ ਸਾਈਜ਼ ਚੌੜਾਈ 16 ਫੁੱਟ 09 ਇੰਚ ਲੰਬਾਈ 28 ਫੁੱਟ 06 ਇੰਚ (1.75 ਮਰਲਾ) ਜਗ੍ਹਾ ’ਤੇ 8 ਫੁੱਟ ਦੀ ਚਾਰ ਦੀਵਾਰੀ ਕਰਕੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਰੇਸ਼ਮ ਸਿੰਘ ਉਰਫ਼ ਰੇਸ਼ੂ ਕਰਤਾਰ ਸਿੰਘ ਵਾਸੀ ਬੱਧਨੀ ਕਲਾਂ ਵੱਲੋਂ ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ ਦੀ ਮਾਲਕੀ ਵਾਲੀ ਜ਼ਮੀਨ ਜਿਸ ਦਾ ਖ਼ਸਰਾ ਨੰਬਰ 350,350/1 ਅਤੇ 350/2 ਅਤੇ ਪਲਾਟ ਸਾਈਜ਼ ਚੌੜਾਈ 33 ਫੁੱਟ ਲੰਬਾਈ 70 ਫੁੱਟ (8.50 ਮਰਲੇ) ਜਗ੍ਹਾ ’ਤੇ 6, 7 ਫੁੱਟ ਦੀ ਚਾਰ ਦੀਵਾਰੀ ਕਰਕੇ ਨਜਾਇਜ਼ ਕਬਜ਼ਾ ਕੀਤਾ ਹੋਣਾ ਪਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਸਾਰੇ ਨਸ਼ਾ ਤਸਕਰ ਹਨ ਅਤੇ ਜਿਨ੍ਰਾਂ ਖ਼ਿਲਾਫ਼ ਨਸ਼ਾ ਵੇਚਣ ਦੇ ਕਈ ਮੁਕੱਦਮੇ ਦਰਜ ਹਨ। ਜਿੰਨਾ ਦੀ ਕਬਜ਼ੇ ਵਾਲੀ ਜ਼ਮੀਨ ’ਤੇ ਬਣੀ ਜਾਇਦਾਦ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਹੈ, ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਖ਼ਤ ਕਰਵਾਈ ਕਰਦੇ ਹੋਏ ਇਨ੍ਹਾਂ 3 ਨਸ਼ਾ ਤਸਕਰਾਂ ਵੱਲੋਂ ਨਗਰ ਪੰਚਾਇਤ ਦੀ ਜ਼ਮੀਨ ’ਤੇ ਕੀਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਸਬੰਧੀ ਪੁਖ਼ਤਾ ਸੁਰੱਖਿਆ ਪ੍ਰਬੰਧ ਕਰਕੇ ਨਗਰ ਪੰਚਾਇਤ ਦੀ ਜ਼ਮੀਨ ਤੋਂ ਇਨ੍ਹਾਂ ਦਾ ਨਜਾਇਜ਼ ਕਬਜ਼ਾ ਹਟਾਇਆ ਗਿਆ ਹੈ।