ਚੋਰ ਗਿਰੋਹ ਦੇ ਚਾਰ ਮੈਂਬਰ ਗ੍ਰਿਫਤਾਰ
ਮੋਗਾ ਪੁਲਿਸ ਵੱਲੋਂ ਸਮਾਜ
Publish Date: Fri, 06 Feb 2026 04:47 PM (IST)
Updated Date: Sat, 07 Feb 2026 04:02 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਮੋਗਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ 10 ਗੱਟੇ ਚਾਵਲ ਬਰਾਮਦ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਆਈ ਰਾਜ ਸਿੰਘ ਐੱਸਐੱਚਓ ਥਾਣਾ ਅਜੀਤਵਾਲ ਨੇ ਦੱਸਿਆ ਕਿ ਥਾਣਾ ਅਜੀਤਵਾਲ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਪਾਸ ਜਸਬੀਰ ਸਿੰਘ ਡਿਪਟੀ ਰੀਜ਼ਨਲ ਮਨੇਜਰ ਵਿਜੀਲੈਂਸ ਗਲੋਬਸ ਵੇਅਰ ਹਾਊਸ ਐਂਡ ਟਰੇਡਿੰਗ ਪ੍ਰਈਵੇਟ ਲਿਮ: ਮੁਹਾਲੀ ਰਿਟਾਇਰਡ ਡੀਐੱਸਪੀ ਵਾਸੀ ਮਕਾਨ ਨੰਬਰ 86-ਬੀ ਗੁਰੂ ਨਾਨਕ ਇਨਕਲੇਵ ਖਰੜ ਜ਼ਿਲ੍ਹਾ ਮੋਹਾਲੀ ਨੇ ਆਪਣਾ ਬਿਆਨ ਲਿਖਵਾਇਆ ਕਿ ਗੁਦਾਮ ਹਰਸ ਐਗਰੋ ਚੂਹੜਚੱਕ ਵਿਚੋਂ ਜਸਪ੍ਰੀਤ ਸਿੰਘ ਉਰਫ਼ ਜੱਸੂ ਸਕਿਊਟਰੀ ਗਾਰਡ ਨੇ ਆਪਣੇ ਸਾਥੀਆਂ ਗੁਰਤੇਜ ਸਿੰਘ ਵਾਸੀ ਬੁੱਟਰ ਕਲਾਂ ਜ਼ਿਲ੍ਹਾ ਮੋਗਾ, ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਵਾਸੀ ਬਾਜਾਪੱਤੀ ਢੁੱਡੀਕੇ ਜ਼ਿਲ੍ਹਾ ਮੋਗਾ ਅਤੇ ਅਮਰਿੰਦਰ ਸਿੰਘ ਉਰਫ਼ ਬਾਜ ਵਾਸੀ ਢੁੱਡੀਕੇ ਜ਼ਿਲ੍ਹਾ ਮੋਗਾ ਅਜੀਤਵਾਲ ਵਿਚੋਂ ਕਰੀਬ 10 ਗੱਟੇ ਸਰਕਾਰੀ ਚੌਲ ਚੋਰੀ ਕੀਤੇ ਹਨ। ਜਿਸ ’ਤੇ ਮੁਕੱਦਮਾ ਨੰਬਰ 22 ਮਿਤੀ 05/02/2026 ਅ/ਧ 331(4), 305, 316(4), 61(2) ਬੀਐੱਨਐੱਸ ਥਾਣਾ ਅਜੀਤਵਾਲ ਦਰਜ ਰਜਿਸਟਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫ਼ਤੀਸ਼ ਮੁੱਕਦਮੇ ਦੇ 4 ਅਰੋਪੀਆਂ ਨੂੰ ਇਕ ਅਲਟੋ ਕਾਰ ਵਿਚੋਂ 10 ਗੱਟੇ ਚੌਲ ਵਜ਼ਨ 50 ਕਿੱਲੋ ਹਰੇਕ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਅਰੋਪੀਆਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਵਾਰਦਾਤਾਂ ਨੂੰ ਟਰੇਸ ਕੀਤਾ ਜਾ ਸਕੇ । ਮਾਮਲੇ ਦੀ ਤਫਤੀਸ਼ ਜਾਰੀ ਹੈ।