Moga News : ਰੰਜ਼ਿਸ਼ ਕਾਰਨ ਵਿਆਹ ਸਮਾਗਮ ਦੌਰਾਨ ਪੈਲਿਸ ’ਚ ਨੌਜਵਾਨ ਨੂੰ ਮਾਰੀ ਗੋਲ਼ੀ
ਥਾਣਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਬੁੱਧ ਸਿੰਘ ਵਾਲਾ ਵਿਖੇ ਵਿਆਹ ਸਮਾਗਮ ’ਚ ਆਪਣੇ ਦੋਸਤ ਨੂੰ ਲੈਣ ਆਏ ਨੌਜਵਾਨ ਨੂੰ ਗੋਲ਼ੀ ਮਾਰਕੇ ਜ਼ਖ਼ਮੀ ਕਰਨ ਦੇ ਦੋਸ਼ ’ਚ ਪੁਲਿਸ ਨੇ ਗੋਲ਼ੀ ਚਲਾਉਣ ਵਾਲੇ ਅਰੋਪੀ ਨੂੰ ਕਾਬੂ ਕਰਕੇ ਉਸ ਦਾ ਅਸਲਾ ਜ਼ਬਤ ਕਰਕੇ ਉਸ ਦੇ ਖਿਲਾਫ਼ ਇਰਾਦਾ ਹੱਤਿਆ ਅਤੇ ਹੋਰ ਧਰਾਵਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
Publish Date: Thu, 05 Feb 2026 06:10 PM (IST)
Updated Date: Thu, 05 Feb 2026 06:26 PM (IST)
ਸਵਰਨ ਗੁਲਾਟੀ 0 ਪੰਜਾਬੀ ਜਾਗਰਣ, ਮੋਗਾ : ਥਾਣਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਬੁੱਧ ਸਿੰਘ ਵਾਲਾ ਵਿਖੇ ਵਿਆਹ ਸਮਾਗਮ ’ਚ ਆਪਣੇ ਦੋਸਤ ਨੂੰ ਲੈਣ ਆਏ ਨੌਜਵਾਨ ਨੂੰ ਗੋਲ਼ੀ ਮਾਰਕੇ ਜ਼ਖ਼ਮੀ ਕਰਨ ਦੇ ਦੋਸ਼ ’ਚ ਪੁਲਿਸ ਨੇ ਗੋਲ਼ੀ ਚਲਾਉਣ ਵਾਲੇ ਅਰੋਪੀ ਨੂੰ ਕਾਬੂ ਕਰਕੇ ਉਸ ਦਾ ਅਸਲਾ ਜ਼ਬਤ ਕਰਕੇ ਉਸ ਦੇ ਖਿਲਾਫ਼ ਇਰਾਦਾ ਹੱਤਿਆ ਅਤੇ ਹੋਰ ਧਰਾਵਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਬਾਘਾਪੁਰਾਣਾ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਨੈਬ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਜਸ਼ਨਪ੍ਰੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਗਿੱਦੜਵਿੰਡੀ ਥਾਣਾ ਸਿੱਧਵਾਂ ਕਲਾਂ ਜਿਲ੍ਹਾ ਲੁਧਿਆਣਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਕਿਹਾ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਤੇ ਮੈ ਪਿਛਲੇ ਤਿੰਨ ਚਾਰ ਦਿਨਾਂ ਤੋਂ ਅਪਣੀ ਮਾਸੀ ਕੋਲ ਪਿੰਡ ਰਾਜੇਆਣਾ ਵਿਖੇ ਆਇਆ ਹੋਇਆ ਸੀ।
ਉਸ ਨੇ ਕਿਹਾ ਕਿ ਪਿੰਡ ਰਾਜੇਆਣਾ ਵਾਸੀ ਸੁਖਦੀਪ ਸਿੰਘ ਉਰਫ ਮਿੰਟੂ ਨਾਲ ਮੇਰੀ ਯਾਰੀ ਦੋਸਤੀ ਹੈ ਮੈਂ 4 ਫਰਵਰੀ ਦੀ ਸ਼ਾਮ ਨੂੰ ਆਪਣੇ ਮੋਟਰਸਾਈਕਲ ਪਰ ਆਪਣੇ ਦੋਸਤ ਸੁਖਦੀਪ ਸਿੰਘ ਨੂੰ ਪਿੰਡ ਬੁੱਧ ਸਿੰਘ ਵਾਲਾ ਵਿਖੇ ਇਕ ਵਿਆਹ ਸਮਾਗਮ ਤੋਂ ਲੈ ਲਈ ਗਿਆ ਸੀ ਤੇ ਵਿਆਹ ਸਮਾਗਮ ਵਿਚ ’ਚ ਉਕਤ ਅਰੋਪੀ ਅਮਰਨਾਥ ਉਰਫ ਸੋਨੂੰ ਵਾਸੀ ਰਾਜੇਆਣਾ ਵੀ ਆਇਆ ਹੋਇਆ ਸੀ।
ਉਸ ਨੇ ਦੋਸ਼ ਲਗਾਉਦਿਆ ਕਿਹਾ ਕਿ ਅਮਰਨਾਥ ਉਰਫ ਸੋਨੂੰ ਦਾ ਸੁਖਦੀਪ ਸਿੰਘ ਨਾਲ ਪਹਿਲਾ ਤੋਂ ਕਿਸੇ ਗੱਲੋ ਤਕਰਾਰ ਚਲਦਾ ਸੀ। ਜੋ ਸਾਨੂੰ ਦੋਨਾ ਨੂੰ ਦੇਖ ਕੇ ਗਾਲੀ ਗਲੋਚ ਕਰਨ ਲੱਗਾ ਤਾ ਅਸੀ ਰੋਕਿਆ ਤਾਂ ਜਿਸ ਨੇ ਆਪਣੇ ਡੱਬ ਵਿੱਚੋਂ ਪਿਸਟਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਸਾਡੇ ਵੱਲੋਂ ਸਿੱਧਾ ਫਾਇਰ ਕੀਤਾ ਜੋ ਮੇਰੀ ਸੱਜੀ ਵੱਖੀ ਵਿਚ ਲੱਗਾ ਤੇ ਮੈਂ ਜ਼ਖ਼ਮੀ ਹੋ ਕੇ ਜਮੀਨ ਤੇ ਡਿੱਗ ਪਿਆ ਤੇ ਅਰੋਪੀ ਮੌਕੇ ਤੋਂ ਫਰਾਰ ਹੋ ਗਿਆ।
ਉਸ ਨੂੰ ਜ਼ਖ਼ਮੀ ਹਾਲਤ ਵਿਚ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਨੈਬ ਸਿੰਘ ਨੇ ਦੱਸਿਆ ਕਿ ਅਰੋਪੀ ਅਮਰਨਾਥ ਦੇ ਖਿਲਾਫ਼ ਥਾਣਾ ਬਾਘਾਪੁਰਾਣਾ ਵਿਖੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦਾ ਅਸਲਾ ਵੀ ਜਬਤ ਕਰ ਲਿਆ ਹੈ।