ਆਈਐੱਸਐੱਫ ਕਾਲਜ ’ਚ ਵਾਤਾਵਰਨ ਫਿਲਮ ਫੈਸਟੀਵਲ 3 ਤੋਂ
ਭਾਰਤ ਸਰਕਾਰ ਦੀ ਮਿ
Publish Date: Fri, 30 Jan 2026 03:59 PM (IST)
Updated Date: Sat, 31 Jan 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਭਾਰਤ ਸਰਕਾਰ ਦੀ ਮਿਨਿਸਟਰੀ ਆਫ਼ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਅਧੀਨ ਚੱਲ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੌਜੀ ਚੰਡੀਗੜ੍ਹ ਅਤੇ ਸੈਂਟਰ ਫ਼ਾਰ ਮੀਡੀਆ ਸਟੱਡੀਜ਼ ਵਾਤਾਵਰਣ ਨਵੀਂ ਦਿੱਲੀ ਦੇ ਸਾਂਝੇ ਉੱਦਮਾਂ ਸਦਕਾ ਵਾਤਾਵਰਣ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮੋਗਾ ਜ਼ਿਲ੍ਹੇ ਵਿਚ ਪਹਿਲੀ ਵਾਰ ਵਾਤਾਵਰਣ ਫ਼ਿਲਮ ਫ਼ੈਸਟੀਵਲ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਸਟੇਟ ਐਵਾਰਡੀ ਡਾ. ਦੀਪਕ ਸ਼ਰਮਾ ਨੇ ਕੀਤਾ। ਡਾ. ਸ਼ਰਮਾ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਵਾਤਾਵਰਣ ਨੂੰ ਸੰਭਾਲਣ ਦੇ ਮਕਸਦ ਦੇ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੋਗਾ ਅਸ਼ੀਸ਼ ਕੁਮਾਰ ਸ਼ਰਮਾ, ਡਿਪਟੀ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੋਗਾ ਗੁਰਦਿਆਲ ਸਿੰਘ ਮਠਾੜੂ ਦੀ ਰਹਿਨੁਮਾਈ ਹੇਠ ਮੋਗਾ ਜ਼ਿਲ੍ਹੇ ਦਾ ਪਹਿਲਾ ਵਾਤਾਵਰਣ ਫਿ਼ਲਮ ਫੈਸਟੀਵਲ ਆਈਐੱਸਐੱਫ ਕਾਲਜ ਫਾਰ ਫਾਰਮੈਸੀ ਘੱਲਕਲਾਂ ਵਿਖੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਪ੍ਰਿੰਸੀਪਲ ਡਾ. ਨਰੰਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਮੋਗਾ ਜ਼ਿਲ੍ਹੇ ਦੇ ਵੱਖਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵਾਤਾਵਰਣ ਸਬੰਧੀ ਗੰਭੀਰ ਮਸਲਿਆਂ ’ਤੇ ਜਿਸ ਵਿਚ ਸ਼ੁੱਧ ਪਾਣੀ, ਸ਼ੁੱਧ ਹਵਾ ,ਜ਼ੀਰੋ ਵੇਸਟ, ਸੇਵ ਐਨਰਜ਼ੀ ਨਾਲ ਸੰਬੰਧਿਤ ਐਵਾਰਡ ਜੇਤੂ ਫਿ਼ਲਮਾਂ ਦਿਖਾ ਕੇ ਜਾਗਰੂਕ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਪੰਜਾਬ ਦੀ ਹਵਾ ਨੂੰ ਸਾਫ਼ ਅਤੇ ਸ਼ੁੱਧ ਰੱਖਣ ਲਈ ਕੀਤੇ ਜਾ ਰਹੇ ਪ੍ਰੋਜੈਕਟਾਂ ਨੂੰ ਕਲੀਨ ਏਅਰ ਪੰਜਾਬ ਲੁਧਿਆਣਾ ਦੀ ਟੀਮ ਵੱਲੋਂ ਵਿਦਿਆਰਥੀਆਂ ਦੇ ਰੂਬਰੂ ਕੀਤਾ ਜਾਵੇਗਾ। ਮਿਤੀ 03 ਅਤੇ 04 ਫਰਵਰੀ ਨੂੰ ਆਈਐੱਸਐੱਫ ਕਾਲਜ ਵਿਚ ਕਰਵਾਏ ਜਾ ਰਹੇ ਵਾਤਾਵਰਣ ਫਿ਼ਲਮ ਫੈਸਟੀਵਲ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ’ਤੇ ਮੋਗਾ ਵਿਖੇ ਸੀਐੱਮਐੱਸ ਵਾਤਾਵਰਣ ਨਵੀਂ ਦਿੱਲੀ ਦੇ ਪ੍ਰੋਜੈਕਟ ਕੋਆਰਡੀਨੇਟਰ ਕਿੰਨਚੋ ਡੋਰਜੀ ਪੁੱਜੇ। ਉਨ੍ਹਾਂ ਦੱਸਿਆ ਕਿ ਫਿ਼ਲਮ ਫੈਸਟੀਵਲ ਦੇ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਮੋਗਾ ਜ਼ਿਲ੍ਹੇ ਦੀਆਂ ਭਾਗ ਲੈਣ ਵਾਲੀਆਂ ਸੰਸਥਾਵਾਂ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਵਾਤਾਵਰਣ ਫਿਲਮ ਫੈਸਟੀਵਲ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਵਾਤਾਵਰਣ ਪ੍ਰੇਮੀ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਪੁੱਜ ਰਹੇ ਹਨ।