ਬਿਲਾਸਪੁਰ ਨੇ ਗਰਿੱਡ ਦੇ ਨਵੇਂ ਬਰੇਕਰ ਦਾ ਕੀਤਾ ਉਦਘਾਟਨ
ਹਲਕਾ ਨਿਹਾਲ ਸਿੰਘ ਵਾਲਾ ਦੇ ਇਤਿਹਾਸਕ
Publish Date: Fri, 27 Mar 2026 04:05 PM (IST)
Updated Date: Sat, 28 Mar 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਹਲਕਾ ਨਿਹਾਲ ਸਿੰਘ ਵਾਲਾ ਦੇ ਇਤਿਹਾਸਕ ਪਿੰਡ ਦੀਨਾ ਸਾਹਿਬ ਵਿਚ ਬਣੇ ਗਰਿੱਡ ਵਿਚ 8 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਲਗਾਏ ਗਏ ਬਰੇਕਰ ਦਾ ਉਦਘਾਟਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀਨਾ ਸਾਹਿਬ ਵੱਲੋਂ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਦੌਰਾਨ ਕੀਤਾ। ਖ਼ਾਲਸਾ ਨੇ ਦੱਸਿਆ ਕਿ ਸਾਡੇ ਪਿੰਡ ਵਿਚ 2001 ਤੋਂ ਗਰਿੱਡ ਲੱਗਿਆ ਹੋਇਆ ਸੀ ਜਿਸ ਵਾਸਤੇ ਜ਼ਮੀਨ ਵੀ ਪੰਚਾਇਤ ਵੱਲੋਂ ਦਾਨ ਵਿਚ ਦਿੱਤੀ ਸੀ ਪਰ 25 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡਾ ਪਿੰਡ ਅਰਬਨ ਬਿਜਲੀ ਦੀ ਮਿਲਨ ਵਾਲੀ ਸਹੂਲਤ ਤੋਂ ਵਾਂਝਾ ਸੀ ਪਰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਅਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਯਤਨਾਂ ਸਦਕਾ 25 ਸਾਲਾਂ ਬਾਅਦ ਸਾਡੇ ਪਿੰਡ ਦੀਨਾ ਸਾਹਿਬ ਨੂੰ ਵੱਖਰੀ 24 ਘੰਟੇ (ਅਰਬਨ) ਸਪਲਾਈ ਮਿਲਨੀ ਚਾਲੂ ਹੋਈ ਹੈ। ਇਸ ਬ੍ਰੇਕਰ ਨੂੰ ਲਗਾਉਣ ਵਾਸਤੇ ਤਕਰੀਬਨ 8 ਲੱਖ ਰੁਪਏ ਦੀ ਲਾਗਤ ਆਈ ਹੈ। ਅਖ਼ੀਰ ਵਿਚ ਖ਼ਾਲਸਾ ਹੋਰਾਂ ਆਪਣੇ ਪਿੰਡ ਤਰਫੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਧੰਨਵਾਦ ਕੀਤਾ। ਇਸ ਮੌਕੇ ਐਕਸੀਅਨ ਬਾਘਾਪੁਰਾਣਾ ਜਸਵੀਰ ਸਿੰਘ, ਐਕਸੀਅਨ ਵਿਸ਼ਾਲ ਮੁਰਾਦੀਆਂ, ਐੱਸਡੀਓ ਕ੍ਰਿਪਾਲ ਸਿੰਘ ਪੱਤੋ ਹੀਰਾ ਸਿੰਘ, ਐੱਸਡੀਓ ਬਿਲਾਸਪੁਰ ਰਮੇਸ਼ ਕੁਮਾਰ ਅਤੇ ਸਰਪੰਚ ਰਣਜੀਤ ਸਿੰਘ, ਸੁਖਵਿੰਦਰ ਸਿੰਘ ਬਰਾੜ, ਨਵਪ੍ਰੀਤ ਸਿੰਘ ਨੰਬਰਦਾਰ, ਜਗਦੇਵ ਸਿੰਘ ਮੈਂਬਰ, ਅਮਨਦੀਪ ਸਿੰਘ ਬਬਲੂ ਮੈਂਬਰ, ਹਰਬੰਸ ਸਿੰਘ ਮੈਂਬਰ, ਸੁਖਜੀਤ ਸਿੰਘ, ਸੁਖਮੰਦਰ ਸਿੰਘ, ਸੁਰਜੀਤ ਸਿੰਘ ਰਣਸੀਂਹ ਖੁਰਦ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।